ਫਗਵਾੜਾ 3 ਅਪ੍ਰੈਲ (ਸ਼਼ਿਵ ਕੋੋੜਾ) ਕਲ ਦੇਰ ਰਾਤ ਯੁਵਾ ਮੋਰਚਾ ਦੀ ਪ੍ਰਦੇਸ਼ ਕਾਰਜਕਾਰਨੀ ਦੀ ਇੱਕ ਬੈਠਕ ਪ੍ਰਦੇਸ਼ ਯੁਵਾ ਮੋਰਚਾ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਦੀ ਅਗਵਾਈ ਵਿਚ ਚੰਡੀਗੜ ਵਿਚ ਹੋਈ ਜਿਸ ਵਿਚ ਵਿਸ਼ੇਸ਼ ਤੌਰ ਤੇ ਪੰਜਾਬ ਭਾਜਪਾ ਦੇ ਸਹਿ-ਇੰਚਾਰਜ ਨਰੇਂਦਰ ਸਿੰਘ ਰੈਣਾ, ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਪ੍ਰਦੇਸ਼ ਮਹਾ ਮੰਤਰੀ ਜੀਵਨ ਗੁਪਤਾ, ਪ੍ਰਦੇਸ਼ ਸਕੱਤਰ ਅਤੇ ਯੁਵਾ ਮੋਰਚਾ ਪ੍ਰਭਾਰੀ ਰਾਜੇਸ਼ ਹਨੀ,ਪ੍ਰਦੇਸ਼ ਮਹਾ ਮੰਤਰੀ ਮੋਰਚਾ ਦੀਪਾਂਸ਼ੂ ਘਈ ਨੌਜਵਾਨਾ ਦਾ ਮਾਰਗ ਦਰਸ਼ਨ ਕਰਨ ਲਈ ਪੁੱਜੇ। ਇਸ ਮੌਕੇ ਭਾਰਤੀ ਜਨਤਾ ਯੁਵਾ ਮੋਰਚਾ ਕਪੂਰਥਲਾ ਦੀ ਟੀਮ ਨੇ ਜਿੱਲਾ ਮਹਾ ਮੰਤਰੀ ਨਿਤਿਨ ਚੱਢਾ ਦੀ ਅਗਵਾਈ ਵਿਚ ਪ੍ਰਦੇਸ਼ ਪ੍ਰਧਾਨ ਭਾਨੂ ਪ੍ਰਤਾਪ ਰਾਣਾ,ਯੁਵਾ ਮੋਰਚਾ ਪੰਜਾਬ ਦੇ ਮਹਾ ਮੰਤਰੀ ਦੀਪਾਂਸ਼ੂ ਘਈ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਅਤੇ ਅਸ਼ੀਰਵਾਦ ਲਿਆ। ਇਸ ਮੌਕੇ ਕਪੂਰਥਲਾ ਜਿੱਲਾ ਇੰਚਾਰਜ ਪ੍ਰਤੀਕ ਕਪੂਰ,ਜਿੱਲਾ ਉਪ ਪ੍ਰਧਾਨ ਮਿਤੁਲ ਸੁਧੀਰ ਆਦਿ ਮੌਜੂਦ ਸਨ। ਮੀਟਿੰਗ ਵਿਚ ਹਾਜ਼ਰ ਨੇਤਾਵਾਂ ਨੇ ਯੁਵਾ ਮੋਰਚਾ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਕਿ ਉਹ 2022 ਨੂੰ ਨਿਸ਼ਾਨਾ ਮੰਨ ਕੇ ਇਸ ਦੀ ਤਿਆਰੀ ਵਿਚ ਜੁੱਟ ਜਾਣ। ਭਾਜਪਾ ਸਾਰੀਆਂ ਸੀਟਾਂ ਤੇ ਚੋਣ ਲੜੇਗੀ ਅਤੇ ਸਰਕਾਰ ਬਣਾਏਗੀ। ਉਨਾਂ ਕਿਹਾ ਕਿ ਪ੍ਰਦੇਸ਼ ਦੀ ਕੈਪਟਨ ਅਮਰੇਂਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਬੂਰੀ ਤਰਾਂ ਨਾਲ ਹਰ ਫ਼ਰੰਟ ਤੇ ਫਲ਼ੇ ਹੋ ਚੁੱਕੀ ਹੈ। 2017 ਵਿਚ ਕੀਤੇ ਵਾਅਦੇ ਪੂਰੇ ਨਾ ਕਰ ਸਕਣ ਕਰ ਕੇ ਕਿਸਾਨ ਅੰਦੋਲਨ ਦੀ ਆੜ ਵਿਚ ਕੈਪਟਨ ਸਰਕਾਰ ਪੰਜਾਬ ਵਿਚ ਡਰ ਦਾ ਮਾਹੌਲ ਬਣਾਉਣ ਦੀ ਤਿਆਰੀ ਵਿਚ ਹੈ। ਉਨਾਂ ਕਿਹਾ ਕਿ ਕੈਪਟਨ ਸਾਹਿਬ ਸਮਝ ਲੈਣ ਕਿ ਭਾਜਪਾ ਸੰਘਰਸ਼ ਚੋਂ ਨਿਕਲੀ ਪਾਰਟੀ ਹੈ ਅਤੇ ਕੇਂਦਰ ਵਿਚ ਪ੍ਰਧਾਨਮੰਤਰੀ ਨਰੇਂਦਰ ਮੋਦੀ ਸਾਰੇ ਦੇਸ਼ ਵਿਚ ਕਾਂਗਰਸ ਮੁਕਤ ਭਾਰਤ ਚਲਾ ਰਹੇ ਹਨ। ਸਿਰਫ਼ ਝੂਠ ਅਤੇ ਆਪਣੀ ਨਾਕਾਮੀਆਂ ਨੂੰ ਛਿਪਾਉਣ ਲਈ ਕੈਪਟਨ ਸਰਕਾਰ ਨੇ ਨਵੇਂ ਝੂਠ ਘੜਨ ਲਈ ਟੀਮ ਪੀ ਕੇ ਨੂੰ ਬੁਲਾ ਲਿਆ ਹੈ। ਭਾਜਪਾ ਨੇਤਾਵਾਂ ਨੇ ਸਾਫ਼ ਕਿਹਾ ਕਿ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜਦੀ ਅਤੇ ਚੋਣਾਂ ਵਿਚ ਕਾਂਗਰਸ ਨੂੰ ਮੂੰਹ ਦੀ ਖਾਣੀ ਪਵੇਗੀ।