ਫਗਵਾੜਾ 19 ਮਾਰਚ (ਸ਼ਿਵ ਕੋੜਾ)  ਕੋਰੋਨਾ ਨੂੰ ਲੈ ਕੇ ਭਾਰਤ ਸਰਕਾਰ ਦੇਸ਼ ਦੇ ਊਰਜਾਵਾਣ ਪ੍ਰਧਾਨਮੰਤਰੀ ਨਰੇਂਦਰ ਮੋਦੀ ਜੀ ਦੀ ਕੁਸ਼ਲ ਲੀਡਰਸ਼ਿਪ ਅਧੀਨ ਸ਼ਾਨਦਾਰ ਕੰਮ ਕਰ ਰਹੀ ਹੈ ਅਤੇ ਸੰਕਟ ਦੇ ਸਮੇਂ ਹਰ ਸੰਭਵ ਸਹਾਇਤਾ ਦੇ ਲਈ ਸਰਕਾਰ ਅੱਗੇ ਰਹੀ ਅਤੇ ਕੋਰੋਨਾ ਵੈਕਸੀਨ ਆਉਣ ਤੋਂ ਬਾਅਦ ਵੀ ਇਸ ਦਾ ਲਾਭ ਜਨ ਜਨ ਤੱਕ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਇਸ ਨਿਸ਼ਚੇ ਨੂੰ ਲੈ ਕੇ ਭਾਜਪਾ ਦੀ ਫਰੰਟਲ ਫੋਰਸ ਭਾਰਤੀ ਜਨਤਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਵੱਲੋਂ ਕੋਰੋਨਾ ਅਵੇਅਰਨੈੱਸ ਸੈੱਲ ਦਾ ਗਠਨ ਕੀਤਾ ਗਿਆ ਹੈ। ਜਿਸ ਵਿਚ ਭਾਜਪਾ ਦੇ ਪਰਦੇਸ ਸਕੱਤਰ ਰਾਜੇਸ਼ ਹਨੀ ਜੋ ਭਾਜਯੂਮੋਂ ਦੇ ਪ੍ਰਭਾਰੀ ਵੀ ਹਨ ਨੂੰ ਸੈੱਲ ਦਾ ਪ੍ਰਭਾਰੀ ਅਤੇ ਅਨੂਜ ਛਾਹੜੀਆ (ਖੰਨਾ) ਨੇ ਸਹਿ ਪ੍ਰਭਾਰੀ ਲਗਾਇਆ ਗਿਆ ਹੈ। ਇਸ ਅਵੇਅਰਨੈੱਸ ਸੈੱਲ ਵੱਲੋਂ ਜ਼ਿਲਾ ਪੱਧਰ ਤੇ ਇੰਚਾਰਜ ਲਗਾਏ ਗਏ ਹਨ। ਭਾਰਤੀ ਜਨਤਾ ਯੁਵਾ ਮੋਰਚਾ ਦੇ ਜ਼ਿਲਾ ਮਹਾਮੰਤਰੀ  ਨਿਤਿਨ ਚੱਢਾ ਨੂੰ ਜ਼ਿਲਾ ਇੰਚਾਰਜ ਲਗਾਇਆ ਗਿਆ ਹੈ। ਨਿਤਿਨ ਚੱਢਾ ਨੇ ਆਪਣੀ ਨਿਯੁਕਤੀ ਲਈ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਅਤੇ ਭਾਜਯੂਮੋੋ ਦੇ ਸੂਬਾ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਦਾ ਧੰਨਵਾਦ ਕੀਤਾ ਹੈ। ਗੌਰਤਲਬ ਹੈ ਕਿ ਨਿਤਿਨ ਚੱਢਾ ਨੇ ਕੋਰੋਨਾ ਸੰਕਟ ਦੌਰਾਨ ਜ਼ਰੂਰਤਮੰਦ ਲੋਕਾਂ ਨੂੰ ਘਰ ਘਰ ਰਾਸ਼ਨ ਪਹੁੰਚਾਉਣ ਅਤੇ ਦਵਾਈਆਂ ਦੀ ਵੰਡ ਦੇ ਮਾਮਲੇ ਵਿਚ ਅਹਿਮ ਰੋਲ ਅਦਾ ਕੀਤਾ ਸੀ। ਅੱਜ ਇਸ ਗਲ ਦੀ ਜਾਣਕਾਰੀ ਦਿੰਦੇ ਨਿਤਿਨ ਚੱਢਾ ਨੇ ਦੱਸਿਆ ਕਿ ਕੋਰੋਨਾ ਜਿਹੀ ਘਾਤਕ ਬਿਮਾਰੀ ਦੀ ਦਵਾਈ ਹੁਣ ਦੇਸ਼ ਅੰਦਰ ਬਣ ਚੁੱਕੀ ਹੈ। ਜਿਸ ਨੂੰ ਲੈ ਕੇ ਲੋਕ ਤਰਾਂ ਤਰਾਂ ਦੀ ਅਫ਼ਵਾਹਾਂ ਫੈਲਾ ਰਹੇ ਹਨ। ਪਰ ਉਹ ਸਾਫ਼ ਕਰਨਾ ਚਾਹੁੰਦੇ ਹਨ ਕਿ ਦੇਸ਼ ਅੰਦਰ ਬਣੀ ਵੈਕਸੀਨ ਪੁਰੀ ਤਰਾਂ ਸੁਰੱਖਿਅਤ ਅਤੇ ਪ੍ਰਭਾਵੀ ਹੈ। ਉਨਾਂ ਦੱਸਿਆ ਕਿ ਇਸ ਸੰਬੰਧੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਭਾਜਯੁਮੋ ਜ਼ਿਲਾ ਪ੍ਰਧਾਨ ਸੋਨੂੰ ਰਾਵਲਪਿੰਡੀ ਦੀ ਅਗਵਾਈ ਵਿਚ ਇੱਕ ਜਾਗਰੂਕਤਾ ਕੈਂਪ 20 ਮਾਰਚ ਨੂੰ ਸਿਵਲ ਹਸਪਤਾਲ ਵਿਚ ਲਗਾਇਆ ਜਾ ਰਿਹਾ ਹੈ। ਜਿਸ ਵਿਚ ਇਸ ਸੰਬੰਧੀ ਲੋਕਾਂ ਨੂੰ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਜਾਵੇਗਾ। ਚੱਢਾ ਨੇ ਦੱਸਿਆ ਕਿ ਜੇ ਕੋਈ ਵੈਕਸੀਨ ਲਗਵਾਉਣਾ ਚਾਹੁੰਦਾ ਹੈ ਤਾਂ ਉਹ ਆਪਣਾ ਆਧਾਰ ਕਾਰਡ ਲਿਆ ਕੇ ਮਿਲ ਸਕਦਾ ਹੈ,ਵੈਕਸੀਨ ਲਗਵਾਉਣ ਵਿਚ ਉਨਾਂ ਦੀ ਪੂਰੀ ਮਦਦ ਕੀਤੀ ਜਾਵੇਗੀ। ਜੇ ਕਰ ਕੋਈ ਬਜ਼ੁਰਗ ਘਰ ਤੋਂ ਨਹੀਂ ਆ ਸਕਦਾ ਤਾਂ ਉਨਾਂ ਦੇ ਵਰਕਰ ਘਰ ਤੋ ਲਿਆ ਕੇ ਵੈਕਸੀਨ ਲਗਵਾਉਣ ਵਿਚ ਪੂਰੀ ਤਰਾਂ ਨਾਲ ਮਦਦ ਕਰਨਗੇ। ਉਨਾਂ ਕਿਹਾ ਕਿ ਇਸ ਬਿਮਾਰੀ ਦਾ ਕੋਰੋਨਾ ਵੈਕਸੀਨ ਹੀ ਇਲਾਜ ਹੈ ਅਤੇ ਸਾਵਧਾਨੀ ਨਾਲ,ਕੋਰੋਨਾ ਵੈਕਸੀਨ ਲਗਵਾ ਕੇ ਹੀ ਇਸ ਬਿਮਾਰੀ  ਤੋ ਛੁਟਕਾਰਾ ਪਾਇਆ ਜਾ ਸਕਦਾ ਹੈ।