ਫਗਵਾੜਾ 4 ਅਗਸਤ(ਸ਼ਿਵ ਕੋੜਾ) ਫਗਵਾੜਾ ਵਿਖੇ ਭਾਰਤੀ ਯੋਗ ਸੰਸਥਾਨ ਦੇ ਸੰਸਥਾਪਕ ਲਾਲਾ ਪ੍ਰਕਾਸ਼ ਲਾਲ ਜੀ ਦਾ 12ਵਾਂ ਸਮ੍ਰਿਤੀ ਦਿਹਾੜਾ ਸ਼ਰਧਾਪੂਰਵਕ ਮਨਾਇਆ ਗਿਆ। ਇਹ ਦਿਹਾੜਾ ਭਾਰਤੀ ਯੋਗ ਸੰਸਥਾਨ ਫਗਵਾੜਾ ਦੇ ਸਾਰੇ ਕੇਂਦਰਾਂ ਦੇ ਸਾਧਕਾਂ-ਸਾਧਕਾਵਾਂ ਨੇ ਇਕੱਠੇ ਹੋਕੇ ਕਮਲਾ ਨਹਿਰੂ ਸਕੂਲ ਗੁਰੂ ਹਰਿਗੋਬਿੰਦ ਨਗਰ ਫਗਵਾੜਾ ਵਿਖੇ ਮਨਾਇਆ। ਇਸ ਮੌਕੇ ‘ਤੇ ਜ਼ਿਲਾ ਪ੍ਰਧਾਨ ਅਨਿਲ ਕੌਛੜ ਨੇ ਲਾਲਾ ਪ੍ਰਕਾਸ਼ ਲਾਲ ਜੀ ਦੇ ਜੀਵਨ ਉਤੇ ਰੌਸ਼ਨੀ ਪਾਈ ਅਤੇ ਸਮਾਗਮ ‘ਚ ਸ਼ਾਮਲ ਹੋਏ ਲੋਕਾਂ ਨੂੰ ਯੋਗ ਨਾਲ ਨਿਰੋਗ ਰਹਿਣ ਦੇ ਵਿਸ਼ੇ ਉਤੇ ਯੋਗ ਨਾਲ ਜੁੜਨ ਲਈ ਪ੍ਰੇਰਿਆ।

ਇਸ ਪ੍ਰੋਗਰਾਮ ਵਿੱਚ ਮੁੱਖ ਤੌਰ ਤੇ ਯੱਗਦੱਤ ਪ੍ਰਭਾਕਰ, ਰੋਹਿਤ ਅਗਰਵਾਲ, ਧੀਰਜ ਵੈਦ, ਅਰਚਨਾ ਬਤਰਾ, ਮੋਨੀਸ਼ਾ ਨਾਰੰਗ, ਸੀਮਾ ਅਗਰਵਾਲ, ਸੀਮਾ ਸਪਰਾ, ਸਵਿਤਾ ਪ੍ਰਾਸ਼ਰ, ਸੰਗੀਤਾ ਗੁੰਬਰ, ਸੁਰਿੰਦਰਪਾਲ ਸਿੰਘ, ਰਾਜ ਕੁਮਾਰ,  ਅੰਜੂ ਗਰਗ, ਮੀਨਾ ਅਗਰਵਾਲ, ਸੁਨੀਲ ਦੱਤ, ਨੀਲਮ ਚੋਪੜਾ, ਸੋਨੀਆ ਸੋਨੀ, ਸੰਦੀਪ ਗਰਗ ਆਦਿ ਨੇ ਹਾਜ਼ਰ ਲੋਕਾਂ ਨੂੰ ਅਭਿਆਸ ਕਰਵਾਇਆ।