ਫਗਵਾੜਾ, 3 ਮਾਰਚ (ਸ਼ਿਵ ਕੋੜਾ) ਭਾਰਤੀ ਯੋਗ ਸੰਸਥਾਨ ਕੇਂਦਰ ਫਗਵਾੜਾ ਦੇ ਮਹਿਲਾ ਵਿੰਗ ਦੀਆਂ ਮਹਿਲਾਵਾਂ ਨੇ ਰੀੜ੍ਹ ਦੀ ਹੱਡੀ ਸੁਦ੍ਰਿੜ ਬਨਾਉਣ ਦਾ ਦਸ ਦਿਨ ਦਾ ਕੈਂਪ ਲਗਾਇਆ ਗਿਆ। ਇਸ ਵਿੱਚ ਫਗਵਾੜਾ ਖੇਤਰ ਦੀਆਂ ਵੱਡੀ ਗਿਣਤੀ ਔਰਤਾਂ ਨੇ ਹਿੱਸਾ ਲਿਆ। ਜ਼ਿਲਾ ਪ੍ਰਧਾਨ ਅਨਿਲ ਕੋਛੜ ਅਤੇ ਉਹਨਾ ਦੇ ਸਾਥੀ ਯੋਗ ਮਾਹਿਰ ਯੱਗ ਦੱਤ, ਸੁਰਿੰਦਰ ਸਿੰਘ, ਨੀਲਮ ਚੋਪੜਾ, ਸੰਗੀਤਾ ਗੁੰਬਰ ਅਤੇ ਮਨੀਸ਼ਾ ਨਾਰੰਗ ਨੇ ਆਪੋ-ਆਪਣੇ ਵਿਚਾਰਾਂ ਦੀ ਸਾਂਝ ਪੁਆਈ। ਉਹਨਾ ਨੂੰ ਆਸਨ ਅਭਿਆਸ ਕੇਂਦਰ ਪ੍ਰਮੁੱਖ ਅਰਚਨਾ ਬਤਰਾ, ਸਹਿ ਕੇਂਦਰ ਪ੍ਰਮੁੱਖ ਜਤਿੰਦਰ ਭਸੀਨ, ਸਵਿਤਾ ਪ੍ਰਾਸ਼ਸ਼ਰ, ਜਨਕ ਪਲਾਹੀ, ਅਨੀਤਾ, ਰੇਖਾ, ਰਾਧਾ, ਸੰਤੋਖ ਆਦਿ ਨੇ ਕਰਵਾਈਆਂ। ਸਮਾਪਤੀ ਸਮਾਰੋਹ ਸਮੇਂ ਹਾਜ਼ਰ ਸਭਨਾਂ ਨੇ ਇਸ ਕੰਮ ਪ੍ਰਤੀ ਸੰਤੁਸ਼ਟਤਾ ਪ੍ਰਗਟ ਕੀਤੀ ਅਤੇ ਯੋਗ ਦਾ ਸੰਦੇਸ਼ ਆਮ ਲੋਕਾਂ ਤੱਕ ਪਹੁੰਚਾਉਣ ਦਾ ਪ੍ਰਣ ਲਿਆ ਗਿਆ।