ਕਰਤਾਰਪੂਰ:ਪ੍ਰਸਿੱਧ ਸਮਾਜ ਸੇਵੀ ਸੰਸਥਾ ਭਾਰਤੀ ਸੇਵਾ ਸੰਸਥਾ ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਕੜਤਾਰਪੁਰ ਜੀ ਟੀ ਰੋਡ ਨਜਦੀਕ ਕਾਹਲਵਾਂ, ਤਾਜ ਹੋਟਲ ਵਿਚ ਚੇਅਰਮੈਨ ਪ੍ਰਕਾਸ਼ ਸਿੰਘ ਦੀ ਅਗੁਵਾਈ ਚ ਹੋਈ।ਜਿਸ ਵਿਚ ਡੀ ਐਸ ਪੀ ਕੜਤਾਰਪੁਰ ਸੂਖਪਾਲ ਸਿੰਘ ਮੁਖ ਮਹਿਮਾਨ ਵਜੋਂ ਪੁਜੇ।ਉਨ੍ਹਾਂ ਦਾ ਸਵਾਗਤ ਸੰਸਥਾ ਦੇ ਪੰਜਾਬ ਪ੍ਰਧਾਨ ਰਵੀ ਸੱਭਰਵਾਲ ਅਤੇ ਉਨ੍ਹਾਂ ਦੀ ਟੀਮ ਨੇ ਬੁੱਕੇ ਭੇਂਟ ਕਰਕੇ ਕੀਤਾ।ਇਸ ਮੀਟਿੰਗ ਵਿਚ ਕਰਤਾਰਪੂਰ ਵਾਸੀ ਰੇਣੁ ਸੇਠ (ਨੂੰਹ)ਸਾਬਕਾ ਕੌਂਸਲਰ ਦੀਪੀ ਸੇਠ ਨੂੰ ਦੋਆਬਾ ਜੋਨ ਦੀ ਮਹਿਲਾ ਵਿੰਗ ਦੀ ਚੇਅਰਮੈਨ ਨਿਯੁਕਤ ਕੀਤਾ ਗਿਆ। ਅਤੇ ਨੀਤੂ ਭੱਟੀ ਨੂੰ ਜਲੰਧਰ ਜੋਨ ਦੀ ਸੈਕਟਰੀ ਨਿਯੁਕਤ ਕੀਤਾ ਗਿਆ।ਇਨਾ ਨੂੰ ਨਿਯੁਕਤੀ ਪੱਤਰ ਦੇ ਕੇ ਅਤੇ ਫੁਲਾਂ ਦੇ ਹਾਰ ਪਾ ਕੇ ਸ਼ੁਭਕਾਮਨਾਵਾਂ ਦਿਤੀਆਂ ਗਈਆਂ।ਚੇਅਰਮੈਨ ਬਣਨ ਤੇ ਰੇਣੂ ਸੇਠ ਨੇ ਸੰਸਥਾ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈ ਸੰਸਥਾ ਦੇ ਉਦੇਸ਼ ਪੂਰੇ ਕਰਨ ਲਈ ਪੂਰੀ ਲਗਨ ਨਾਲ ਕੰਮ ਕਰਾਂਗੀ,ਅਤੇ ਬਿਨਾ ਕਿਸੇ ਡਰ ਭੈ ਤੋਂ ਬਿਨਾ ਕਿਸੇ ਭੇਦਭਾਵ ਤੋਂ ਜਰੂਰਤ ਮੰਦਾ ਨੂੰ ਨਿਆਂ ਦਿਵਾਉਣ ਲਈ ਹਰ ਵੇਲੇ ਹਾਜਰ ਰਹਾਂਗੀ।ਇਸ ਮੌਕੇ ਕੌਂਸਲਰ ਓਂਕਾਰ ਸਿੰਘ ਮਿੱਠੂ,ਕੌਂਸਲਰ ਬਾਲ ਮੁਕੰਦ ਬਾਲੀ, ਬਲਵਿੰਦਰ ਸਿੰਘ ਗੋਲਡੀ,ਸਾਬਕਾ ਸਰਪੰਚ ਕਾਹਲਵਾਂ ਸਰਬਜੀਤ ਸਿੰਘ ਛੱਬਾ,ਹੋਟਲ ਤਾਜ ਮਾਲੀਕ ਨੇਕ ਮੁਹੰਮਦ,ਤਾਜ ਅਲੀ,ਵਿਸ਼ਾਲ ਅਨੰਦ ਆਦਿ ਹਾਜਰ ਸਨ।