ਜਲੰਧਰ 7 ਜੁਲਾਈ (ਨਿਤਿਨ ਕੌੜਾ )

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਚ ਪੰਜਾਬੀ ਵਿਰਸੇ ਦੀ ਸੰਭਾਲ ਹਿੱਤ 10 ਰੋਜ਼ਾ ਪੰਜਾਬੀ ਲੋਕਨਾਚ ਭੰਗੜਾ ਸਿਖਲਾਈ ਕੈਂਪ ਦਾ ਆਰੰਭ ਮਿਤੀ 06.07.2023 ਨੂੰ ਕਾਲਜ ਦੇ ਓਪਨ ਏਅਰ ਥੀਏਟਰ ਵਿਖੇ ਹੋਇਆ। ਇਸ ਲੋਕ ਨਾਚ ਕੈਂਪ ਦੇ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਜਸਰੀਨ ਕੌਰ ਸਨ ਜਿਨ੍ਹਾਂ ਦਾ ਸੁਆਗਤ ਡਾ. ਐਸ.ਐਸ. ਬੈਂਸ ਡੀਨ ਸਪੋਰਟਸ, ਡਾ. ਪਲਵਿੰਦਰ ਸਿੰਘ ਡੀਨ ਕਲਚਰਲ ਅਫੈਅਰਜ਼ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਸੁਆਗਤ ਕੀਤਾ। ਪ੍ਰਿੰਸੀਪਲ ਜਸਰੀਨ ਕੌਰ ਨੇ ਕੈਂਪ ਦਾ ਮਕਸਦ ਦੱਸਦੇ ਹੋਏ ਆਖਿਆ ਕਿ ਲਾਇਲਪੁਰ ਖ਼ਾਸਲਾ ਕਾਲਜ ਭੰਗੜੇ ਦੀ ਪ੍ਰਫੁੱਲਤਾ ਲਈ ਲਗਾਤਾਰ ਕਾਰਜਸ਼ੀਲ ਹੈ। ਇਹ ਭੰਗੜਾ ਕੈਂਪ ਨਵੇਂ ਕਲਾਕਾਰਾਂ ਦੀ ਪਨੀਰੀ ਤਿਆਰ ਕਰਨ ਅਤੇ ਉਹਨਾਂ ਨੂੰ ਨਿਖਾਰਨ ਵਿੱਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਨੌਜਵਾਨ ਪੰਜਾਬੀਆਂ ਨੂੰ ਆਪਣੇ ਵਿਰਸੇ ਨਾਲ ਜੋੜਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪਾਂ ਤੋਂ ਨੌਜਵਾਨਾਂ ਅਤੇ ਬੱਚਿਆਂ ਨੂੰ ਭਰਪੂਰ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਕਾਲਜ ਨੂੰ ਭੰਗੜੇ ਦੇ ਵਿਸ਼ਵ ਮੰਚ ਤੇ ਪੇਸ਼ ਕਰਕੇ ਭੰਗੜਾ ਵਰਲਡ ਕੈਂਪ ਕਰਵਾਉਣ ਲਈ ਵੀ ਮੋਹਰੀ ਦੱਸਿਆ ਤੇ ਕਿਹਾ ਕਿ ਲਾਇਲਪੁਰ  ਖ਼ਾਲਸਾ ਕਾਲਜ ਭੰਗੜੇ ਦੀ ਵਿਰਾਸਤ ਨੂੰ ਸੰਭਾਲਣ ਤੇ ਵਿਕਸਿਤ ਕਰਨ ਵਾਲੀ ਸ੍ਰੇਸ਼ਠ ਸੰਸਥਾ ਹੈ। ਇਸ ਮੌਕੋ ਭੰਗੜਾ ਸਿਖਲਾਈ ਕੈਂਪ ਦੇ ਇੰਚਾਰਜ ਅਤੇ ਡੀਨ ਕਲਚਰਲ ਅਫੈਅਰਜ਼ ਡਾ. ਪਲਵਿੰਦਰ ਸਿੰਘ ਬੋਲੀਨਾ ਨੇ ਸਾਰਿਆਂ ਦਾ ਸੁਆਗਤ ਕੀਤਾ ਅਤੇ ਦੱਸਿਆ ਕਿ ਇਸ ਕੈਂਪ ਦੀ ਰਜਿਸਟਰੇਸ਼ਨ ਆਨਲਾਇਲ ਅਤੇ ਆਫਲਾਇਨ ਕੀਤੀ ਗਈ ਸੀ ਜਿਸ ਵਿੱਚ 450 ਤੋਂ ਵੱਧ ਸਿੱਖਿਆਰਥੀਆਂ ਭਾਗ ਲੈ ਰਹੇ ਹਨ। ਇਸ ਮੌਕੇ ਡਾ. ਹਰਜਿੰਦਰ ਸਿੰਘ ਸੇਖੋਂ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਆਏ ਹੋਏ ਸਿਖਿਆਰਥੀਆਂ ਨੂੰ ਲੋਕਨਾਚਾਂ ਦੀਆਂ ਚਾਲਾਂ ਸਿਖਾਈਆਂ । ਇਸ ਮੌਕੇ ਰਜਿਸਟਰਾਰ ਪ੍ਰੋ. ਨਵਦੀਪ ਕੌਰ, ਡਾ. ਸੁਮਨ ਚੋਪੜਾ ਮੁਖੀ ਹਿਸਟਰੀ ਵਿਭਾਗ, ਡਾ. ਬਲਰਾਜ ਕੌਰ, ਡਾ. ਦਿਨਕਰ ਸ਼ਰਮਾ, ਡਾ. ਅਜੀਤਪਾਲ ਸਿੰਘ, ਪ੍ਰੋ. ਮਨੀਸ਼ ਗੋਇਲ, ਪ੍ਰੋ. ਸਤਪਾਲ ਸਿੰਘ, ਡਾ. ਹਰਜਿੰਦਰ ਕੌਰ, ਪ੍ਰੋ. ਨਵਨੀਤ ਕੌਰ, ਡਾ. ਰਵਨੀਤ ਕੌਰ, ਪ੍ਰੋ. ਓਕਾਂਰ, ਪ੍ਰੋ. ਮਨਦੀਪ ਸਿੰਘ, ਪ੍ਰੋ. ਸੋਨੂੰ ਗੁਪਤਾ, ਪ੍ਰੋ. ਪ੍ਰਿਯਾਂਕਾ ਸ਼ਰਮਾ, ਪ੍ਰੋ. ਕੀਰਤਪ੍ਰੀਤ ਕੌਰ, ਤੋਂ ਇਲਾਵਾ ਕਾਲਜ ਦੇ ਭੰਗੜਾ, ਗਿੱਧਾ ਅਤੇ ਲੁੱਡੀ ਦੀਆਂ ਟੀਮਾਂ ਦਾ ਵਿਦਿਆਰਥੀ ਵੀ ਸ਼ਾਮਿਲ ਸਨ।