ਫਗਵਾੜਾ 31 ਅਕਤੂਬਰ (ਸ਼ਿਵ ਕੋੜਾ) ਨਹਿਰੀ ਵਿਭਾਗ ਫਿਲੌਰ ਵਲੋਂ ਪਿੰਡ ਵਾਹਦ ਤੋਂ ਰਾਵਲਪਿੰਡੀ ਤੱਕ ਬੇਂਈ ਦੀ ਸਾਫ ਸਫਾਈ ਦਾ ਕੰਮ ਮਗਨਰੇਗਾ ਕਾਮਿਆਂ ਰਾਹੀਂ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਜੇ.ਈ. ਤਰਨਜੀਤ ਸਿੰਘ ਨੇ ਦੱਸਿਆ ਕਿ ਬੇਂਈ ਦੇ ਆਲੇ-ਦੁਆਲੇ ਕਾਫੀ ਸਰਕੰਡਾ ਅਤੇ ਹਾਥੀ ਘਾਹ ਦੀ ਭਰਮਾਰ ਸੀ ਜਿਸ ਦੀ ਸਾਫ ਸਫਾਈ ਜੰਗੀ ਪੱਧਰ ਤੇ ਕਰਵਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਬਹਿਰਾਮ ਤੋਂ ਖਾਟੀ ਤੱਕ ਡਰੇਨ ਦੀ ਸਫਾਈ ਦਾ ਕੰਮ ਵੀ ਜਾਰੀ ਹੈ ਜਿਸ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਇਸ ਮੌਕੇ ਮੇਹਟ ਸੋਢੀ ਰਾਮ ਡਰੇਨ ਵਿਭਾਗ ਫਿਲੌਰ, ਮੇਹਟ ਨਰਿੰਦਰ ਕੌਰ ਵੀ ਹਾਜਰ ਸਨ।