ਫਗਵਾੜਾ 12 ਨਵੰਬਰ (ਸ਼ਿਵ ਕੋੜਾ) ਡਰੇਨੇਜ ਵਿਭਾਗ ਫਿਲੌਰ ਵਲੋਂ ਐਸ.ਡੀ.ਓ. ਅਸ਼ੀਸ਼ ਕੁਮਾਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਜੇ.ਈ. ਤਰਨਜੀਤ ਦੀ ਦੇਖ-ਰੇਖ ਤਹਿਤ ਈਸਟ ਬੇਂਈ ਮਲਕਪੁਰ ਦੀ ਸਾਫ ਸਫਾਈ ਦਾ ਕੰਮ ਕਰੀਬ 100 ਮਗਨਰੇਗਾ ਕਾਮਿਆਂ ਰਾਹੀਂ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇ.ਈ. ਤਰਨਜੀਤ ਨੇ ਦੱਸਿਆ ਕਿ ਬੇਂਈ ਦੇ ਆਲੇ-ਦੁਆਲੇ ਕਾਫੀ ਮਾਤਰਾ ਵਿਚ ਹਾਥੀ ਘਾਹ ਅਤੇ ਸਰਕੰਡੇ ਹਨ ਜਿਸ ਦੀ ਸਫਾਈ ਕਰਵਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਬਰਸਾਤ ਦੇ ਮੌਸਮ ਵਿਚ ਬੇਂਈ ਦਾ ਪਾਣੀ ਓਵਰ ਫਲੋ ਹੋ ਕੇ ਜਿੱਥੇ ਆਸ-ਪਾਸ ਦੇ ਖੇਤਾਂ ਵਿਚ ਫਸਲਾਂ ਦਾ ਨੁਕਸਾਨ ਕਰਦਾ ਸੀ ਉੱਥੇ ਹੀ ਜੰਗਲੀ ਜਾਨਵਰ ਵੀ ਬਸੇਰਾ ਕਰਦੇ ਸੀ ਜੋ ਕਿਸਾਨਾ ਪ੍ਰਤੀ ਹਮਲਾਵਰ ਰਹਿੰਦੇ ਸੀ। ਉਹਨਾਂ ਦੱਸਿਆ ਕਿ ਈਸਟ ਬੇਂਈ ਸਫਾਈ ਦਾ ਕੰਮ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਜਿਸ ਨਾਲ ਬਰਸਾਤੀ ਪਾਣੀ ਨਾਲ ਖੇਤਾਂ ਦੇ ਹੋਣ ਵਾਲੇ ਨੁਕਸਾਨ ਅਤੇ ਜੰਗਲੀ ਜਾਨਵਰਾਂ ਦੇ ਹਮਲੇ ਤੋਂ ਰਾਹਤ ਮਿਲੇਗੀ। ਵੱਖ ਵੱਖ ਕਿਸਾਨਾ ਨੇ ਈਸਟ ਬੇਂਈ ਦੀ ਸਫਾਈ ਕਰਵਾਉਣ ਲਈ ਡਰੇਨ ਵਿਭਾਗ ਤੋਂ ਇਲਾਵਾ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਖਾਸ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਮੇਹਟ ਸੋਢੀ ਰਾਮ ਚੱਕ ਹਕੀਮ ਡਰੇਨ ਵਿਭਾਗ ਫਿਲੌਰ, ਮੇਹਟ ਨਰਿੰਦਰ ਕੌਰ, ਮੇਹਟ ਮਨਜੀਤ ਕੌਰ ਬੇਗਮਪੁਰ, ਰਿੰਪੀ ਮੇਹਟ ਮਲਕਪੁਰ, ਮੇਹਟ ਪਰਮਜੀਤ, ਸਤਿਆ ਮੇਹਟ ਮਲਕਪੁਰ, ਰਾਜੂ ਮੇਹਟ ਨਸੀਰਾਬਾਦ, ਨੀਲਮ ਮੇਹਟ ਲੱਖਪੁਰ ਅਤੇ ਮੇਹਟ ਸਵਰਨਾ ਰਾਮ ਆਦਿ ਹਾਜਰ ਸਨ।