ਸ਼ਾਹਕੋਟ 2 7 ਜੁੱਲਾਈ …ਪੰਜਾਬ ਦੀਆਂ ਸੱਤ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ,ਪੰਜਾਬ ਪੱਧਰੇ ਸੱਦੇ’ਤੇ ਅੱਜ ਹਲਕਾ ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਮਜਦੂਰਾਂ ਦੇ ਵੱਡੇ ਜਨਤਕ ਇਕੱਠ ਨੇ ਉਨ੍ਹਾਂ ਦੀ ਰਿਹਾਇਸ਼ ‘ਤੇ ਜਾ ਕੇ ਮੰਗ ਪੱਤਰ ਦਿੱਤਾ। ਜਥੇਬੰਦੀਆਂ ਦੇ ਸੈਂਕੜੇ ਕਾਰਕੁਨ ਪਹਿਲਾਂ ਦਾਣਾ ਮੰਡੀ ਵਿੱਚ ਇਕੱਠੇ ਹੋਏ ਜਿਥੋਂ ਉਹ ਮੁਜਾਹਰਾ ਕਰਕੇ ਵਿਧਾਇਕ ਦੀ ਰਿਹਾਇਸ਼ ਤੱਕ ਪੁੱਜੇ। ਮੁਜਾਹਰਾਕਾਰੀਆਂ ਦੀ ਅਗਵਾਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਹਰਮੇਸ਼ ਮਾਲੜੀ, ਦਿਹਾਤੀ ਮਜਦੂਰ ਸਭਾ ਦੇ ਸੂਬਾ ਆਗੂ ਨਿਰਮਲ ਸਿੰਘ ਸਹੋਤਾ ਅਤੇ ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਹੰਸਰਾਜ ਪੱਬਵਾ ਨੇ ਕੀਤੀ।ਮਜਦੂਰ ਆਗੂਆਂ ਨੇ ਕਿਹਾ ਕਿ ਕਾਂਗਰਸ ਦੀ ਸੂਬਾ ਸਰਕਾਰ ਮਜਦੂਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਘੇਸਲ ਮਾਰੀ ਬੈਠੀ ਹੈ ।ਆਗੂਆਂ ਨੇ ਦੱਸਿਆ ਕਿ ਮਜਦੂਰਾਂ ਦੇ ਸਮੁੱਚੇ ਕਰਜੇ ਮਾਫ ਕਰਾਉਣ, ਰਿਹਾਇਸ਼ੀ ਪਲਾਟ ਦਿਵਾਉਣ, ਬਿਜਲੀ ਬਿੱਲਾ ਦੇ ਬਕਾਏ ਖਤਮ ਕਰਾਉਣ ਅਤੇ ਖੇਤੀ ਵਿਰੋਧੀ ਕਾਨੂੰਨ ਰੱਦ ਕਰਾਉਣ ਸਮੇਤ ਹੋਰ ਭਖਦੀਆਂ ਮੰਗਾਂ ਨੂੰ ਮੰਨਵਾਉਣ ਅਤੇ ਲਾਗੂ ਕਰਵਾਉਣ ਲਈ ਮਜਦੂਰ ਜਥੇਬੰਦੀਆਂ ਵਲੋਂ 9ਅਗਸਤ ਤੋਂ ਪਟਿਆਲਾ ਵਿਖੇ ਧਰਨਾ ਲਾਇਆ ਜਾ ਰਿਹਾ ਹੈ ਇਸ ਤੋਂ ਪੰਜਾਬ ਦੇ ਸਾਰੇ ਕਾਂਗਰਸੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਯਾਦ ਪੱਤਰ ਦੇਕੇ ਚੋਣਾਂ ਵਿੱਚ ਮਜਦੂਰਾਂ ਨਾਲ ਕੀਤੇ ਵਾਅਦੇ ਯਾਦ ਕਰਾਉਣ ਦੇ ਸੱਦੇ ਤਹਿਤ ਅੱਜ ਵਿਧਾਇਕ ਸ਼ੇਰੋਵਾਲੀਆ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐਨ ਚੋਣਾਂ ਦੇ ਦਿਨਾਂ ਵਿੱਚ ਆਕੇ ਹੀ ਰਾਜ ਕਰਦੀ ਪਾਰਟੀਆਂ ਨੂੰ ਮਜਦੂਰਾਂ ਦਾ ਚੇਤਾ ਆਉਂਦਾ ਹੈ ਜੋ ਕਿ ਚੋਣਾਂ ਤੋਂ ਫੌਰੀ ਬਾਅਦ ਭੁੱਲ ਜਾਂਦਾ ਹੈ। ਆਗੂਆਂ ਨੇ ਕਿਹਾ ਕਿ ਪਿਛਲੇ ਪਝੱਤਰ ਸਾਲਾਂ ਤੋਂ ਮਜਦੂਰਾਂ ਨਾਲ ਇਹੀ ਕੁੱਝ ਹੋ ਰਿਹਾ ਹੈ ।ਉਨ੍ਹਾਂ ਮਜਦੂਰਾਂ ਨੂੰ ਵੱਡੀ ਤਾਕਤ ਜੋੜ ਕੇ ਸ਼ੰਘਰਸ਼ ਨਾਲ ਹੱਕੀ ਮੰਗਾਂ ਮੰਨਵਾਉਣ ਦਾ ਸੱਦਾ ਦਿੱਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਥੀ ਕਸ਼ਮੀਰ ਸਿੰਘ ਘੁੱਗਸ਼ੋਰ, ਸੁਖਜਿੰਦਰ ਲਾਲੀ,ਸਤਪਾਲ ਸਹੋਤਾ, ਹਰਪਾਲ ਬਿੱਟੂ, ਗੁਰਚਰਨ ਅਟਵਾਲ ਅਤੇ ਰਾਕੇਸ਼ ਕੁਮਾਰ ਸੂਦ ਨੇ ਵੀ ਸੰਬੋਧਨ ਕੀਤਾ।.