ਜਲੰਧਰ :- ਅੱਜ ਵੱਖ ਵੱਖ ਅਦਾਰਿਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਮੁਲਾਜਮਾਂ ਦੀਆਂ ਜਥਬੰਦੀਆਂ ਵਲੋ ਇੱਕ ਸਾਂਝੀ ਮੀਟਿੰਗ ਕਰਕੇ ਦੀ ਜਲੰਧਰ ਟਰੇਡ ਜੂਨੀਅਨ ਕੌਂਸਿਲ ਦਾ ਗਠਨ ਕੀਤਾ ਗਿਆ। ਅੱਜ ਦੀ ਇਸ ਮੀਟਿੰਗ ਦੀ ਪ੍ਰਧਾਨਗੀ ਸ੍ਰੀ ਚੰਦਨ ਗਰੇਵਾਲ ਸਫਾਈ ਮਜਦੂਰ ਫੈਡਰੇਸ਼ਨ ਪੰਜਾਬ ਅਤੇ ਸੰਚਾਲਨ ਵਨੀਤ ਸ਼ਰਮਾ ਸੂਬਾ ਪ੍ਰਧਾਨ ਨੇ ਕੀਤੀ। ਇਸ ਮੀਟਿੰਗ ਨੇ ਵੱਖ ਵੱਖ ਅਦਾਰਿਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਮੁਲਾਜ਼ਮ ਨੂੰ ਦਰਪੇਸ਼ ਸਮੱਸਿਆ ਤੇ ਵਿਸਥਾਰ ਨਾਲ ਚਰਚਾ ਕਰਦੇ ਹੋਏ ਲੇਬਰ ਕਾਨੂੰਨਾਂ ਵਿੱਚ ਕੀਤੀਆਂ ਮਾਲਕਾਨਾ ਪੱਖੀ ਸੋਧਾ ਦਾ ਵਿਰੌਧ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਲਗਾਤਾਰ ਸਾਂਝੇ ਘੋਲਾਂ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ । ਇਸ ਮੀਟਿੰਗ ਵਿੱਚ ਅਗਲੀ ਛੇਤੀ ਹੋਣ ਵਾਲੀ ਮੀਟਿੰਗ ਵਿਚ ਹੋਰਨਾਂ ਅਦਾਰਿਆਂ ਵਿੱਚ ਕੰਮ ਕਰਦੀਆਂ ਜਥੇਬੰਧੀਆਂ ਨੂੰ ਸ਼ਾਮਿਲ ਕਰਕੇ ਇਸ ਦਾ ਘੇਰਾ ਵਿਸ਼ਾਲ ਕਰਨ ਦਾ ਫੈਸਲਾ ਲਿਆ ਗਿਆ। ਅੱਜ ਇਸ ਮੀਟਿੰਗ ਵਿੱਚ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ,ਅਤੇ ਰੇੜ੍ਹੀ ਫਹੜੀ ਖੋਖਾ ਜੂਨੀਅਨ ਅਗਣਵਾੜੀ ਵਰਕਰਜ ਅਤੇ ਹੇਲਪ੍ਰ ਯੂਨੀਅਨ ਆਦਿ ਨੇ ਭਾਗ ਲਿਆ। ਇਸ ਕੌਂਸਿਲ ਦੇ ਪ੍ਰਧਾਨ ਚੰਦਨ ਗਰੇਵਾਲ ਅਤੇ ਸਕੱਤਰ ਵਨੀਤ ਸ਼ਰਮਾ ਅਤੇ ਮੀਡੀਆ ਸਕੱਤਰ ਅਜੇ ਕੁਮਾਰ ਨੂੰ ਬਣਾਇਆ ਗਿਆ।ਇਸ ਮੀਟਿੰਗ ਨੇ ਦੇਸ਼ ਭਰ ਵਿੱਚ ਚਲ ਰਹੇ ਕਿਸਾਨ ਅੰਦੋਲਨ ਨੂੰ ਹਰ ਪੱਖ ਤੋਂ ਮਦਦ ਕਰਨ ਦਾ ਫੈਸਲਾ ਕੀਤਾ ਜਿਸ ਦੀ ਕੜੀ ਵਿੱਚ ਆਉਣ ਵਾਲੇ ਸ਼ੁਕਰਵਾਰ ਨੂੰ ਲੋੜੀਦੀਆਂ ਦਵਾਈਆਂ ਲੈ ਕੇ ਮੈਡੀਕਲ ਦੇ ਸਾਥੀ ਦਿੱਲੀ ਰਵਾਨਾ ਹੋਣਗੇ ਅਤੇ ਫੰਡ ਇਕੱਠਾ ਕਰਕੇ ਇਸ ਅੰਦੋਲਨ ਦੀ ਮਾਲੀ ਮਦਦ ਵੀ ਕੀਤੀ ਜਾਵੇਗੀ ।