ਫਗਵਾੜਾ: ਮਨਪ੍ਰੀਤ ਕੌਰ ਭੋਗਲ ਦੀ ਪ੍ਰਧਾਨਗੀ ਹੇਠ ਚਲ ਰਹੇ ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਅੱਜ ਪੰਜਾਬ ਵੇਟ ਲਿਫਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਐਮ ਐਲ ਏ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਸਿਲਵਰ ਮੈਡਲ(ਟੋਕੀਓ ਓਲੰਪਿਕ) ਵੇਟ ਲਿਫਟਿੰਗ ਵਿੱਚ ਮੀਰਾਬਾਈ ਚਾਨੋ ਦੇ ਕੋਚ ਸੰਦੀਪ ਸ਼ਰਮਾ ਓਲੰਪੀਅਨ ਨੂੰ ਇਸ ਮਾਣਮੱਤੀ ਪ੍ਰਾਪਤੀ ਪ੍ਰਾਪਤੀ ਤੇ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਤਾਰਾ ਸਿੰਘ ਅਰਜੁਨ ਐਵਾਰਡੀ ਪ੍ਰਿੰਸੀਪਲ ਡਾ ਮਨਜੀਤ ਸਿੰਘ ਰਾਮਗੜ੍ਹੀਆ ਕਾਲਜ ਅਤੇ ਪੰਜਾਬ ਸਟੇਟ ਲਿਫਟਿੰਗ ਐਸੋਸੀਏਸ਼ਨ ਦੇ ਸਮੂਹ ਮੈਂਬਰ ਹਾਜ਼ਰ ਸਨ।.ਇਸ ਮਾਣਮੱਤੀ ਪ੍ਰਾਪਤੀ ਤੇ ਸਾਰੇ ਹਿੰਦੁਸਤਾਨ ਨੂੰ ਮਾਣ ਹੈ ਅਤੇ ਅੱਜ ਦੇ ਦਿਨ ਹੀ ਪੰਜਾਬ ਵੇਟ ਲਿਫਟਿੰਗ ਟੀਮ (ਸਬ ਜੂਨੀਅਰ ਕੁੜੀਆਂ ਤੇ ਮੁੰਡਿਆਂ) ਦੀ ਚੋਣ ਵੀਹ ਸਥਾਨਕ ਕਾਲਜ ਵਿੱਚ ਹੀ ਕੀਤੀ ਗਈ