ਫਗਵਾੜਾ (ਸ਼਼ਿਵ ਕੋੋੜਾ) :- ਮਹਾਸ਼ਿਵਰਾਤ੍ਰੀ ਮੌਕੇ ਸ਼ਹਿਰ ਦੇ ਵਾਰਡ ਨੰਬਰ 5 ਆਨੰਦ ਨਗਰ ਵਿਖੇ ਪਰਮਜੀਤ ਸੈਣੀ ਦੇ ਪਰਿਵਾਰ ਵਲੋਂ ਕੜੀ ਚਾਵਲ ਤੇ ਖੀਰ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਮਾਜ ਸੇਵਕ ਲੱਕੀ ਸਰਵਟਾ ਅਤੇ ਉਹਨਾਂ ਦੀ ਧਰਮ ਪਤਨੀ ਇੰਦੂ ਸਰਵਟਾ ਨੇ ਲੰਗਰ ਦਾ ਸ਼ੁੱਭ ਆਰੰਭ ਕਰਵਾਇਆ ਅਤੇ ਸਮੂਹ ਹਾਜਰੀਨ ਨੂੰ ਮਹਾਸ਼ਿਵਰਾਤ੍ਰੀ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਭੋਲੇ ਭੰਡਾਰੀ ਅੱਗੇ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ। ਲੰਗਰ ਦੀ ਸੇਵਾ ਸਮੂਹ ਸੈਣੀ ਪਰਿਵਾਰ ਅਤੇ ਭਗਵਾਨ ਭੋਲੇ ਸ਼ੰਕਰ ਵਲੋਂ ਸ਼ਰਧਾ ਪੂਰਵਕ ਨਿਭਾਈ ਗਈ। ਇਸ ਮੌਕੇ ਸਾਬਕਾ ਕੌਂਸਲਰ ਬੀਰਾ ਰਾਮ ਬਲਜੋਤ, ਗੁਰਬਚਨ ਸਿੰਘ, ਦਵਿੰਦਰ ਸਿੰਘ ਗੋਲਡੀ, ਅਮਰਜੀਤ ਸੈਣੀ ਨੋਨਾ, ਸੂਰਜ ਸੈਣੀ, ਅਸ਼ੋਕ ਸਾਂਈ, ਸਨੀ ਸੈਣੀ, ਨੀਲਮ ਸਰਵਟਾ, ਜਤਿੰਦਰ, ਸੁਨੀਲ, ਅਮਨ, ਅਕਾਸ਼, ਸਲੋਨੀ, ਅਮੂ, ਪਿ੍ਰੰਸ ਤੇ ਰਾਕੇਸ਼ ਕੌਲ ਆਦਿ ਹਾਜਰ ਸਨ।