ਫਗਵਾੜਾ 10 ਮਾਰਚ (ਸ਼ਿਵ ਕੋੜਾ) ਮਹਾਸ਼ਿਵਰਾਤਰੀ ਦੇ ਸਬੰਧ ‘ਚ ਠਾਕਰਦੁਆਰਾ ਪ੍ਰਾਚੀਨ ਸ਼ਿਵ ਮੰਦਰ ਵਲੋਂ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ ਦੇ ਸਵਾਗਤ ‘ਚ ਲਾਇਨਜ ਕਲੱਬ ਫਗਵਾੜਾ ਸਿਟੀ ਵਲੋਂ ਕਲੱਬ ਦੇ ਚਾਰਟਰ ਪ੍ਰਧਾਨ ਗੁਰਦੀਪ ਸਿੰਘ ਕੰਗ ਜੋਨ ਚੇਅਰਮੈਨ ਦੀ ਅਗਵਾਈ ਹੇਠ ਸਰਾਏ ਰੋਡ ਵਿਖੇ ਖੀਰ ਦਾ ਲੰਗਰ ਲਗਾਇਆ ਗਿਆ। ਗੁਰਦੀਪ ਸਿੰਘ ਕੰਗ ਨੇ ਮਹਾਸ਼ਿਵਰਾਤਰੀ ਦੀ ਵਧਾਈ ਦਿੱਤੀ ਅਤੇ ਭਗਵਾਨ ਭੋਲੇ ਭੰਡਾਰੀ ਤੋਂ ਸਾਰਿਆਂ ਦੀਆਂ ਮੁਰਾਦਾਂ ਪੁਰੀਆਂ ਕਰਨ ਦੀ ਅਰਦਾਸ ਕੀਤੀ। ਇਸ ਪ੍ਰੋਜੈਕਟ ਦੇ ਡਾਇਰੈਕਟਰ ਲਾਇਨ ਸ਼ਸ਼ੀ ਕਾਲੀਆ ਸਨ। ਲੰਗਰ ਦੀ ਸੇਵਾ ਲਾਇਨ ਸੁਨੀਲ ਢੀਂਗਰਾ, ਲਾਇਨ ਅਤੁਲ ਜੈਨ, ਲਾਇਨ ਸਤਪਾਲ ਕੋਛੜ, ਲਾਇਨ ਸੰਜੀਵ ਲਾਂਬਾ, ਲਾਇਨ ਅਜੇ ਕੁਮਾਰ, ਲਾਇਨ ਵਿਪਨ ਠਾਕੁਰ, ਲਾਇਨ ਸੰਜੇ ਤ੍ਰੇਹਨ, ਲਾਇਨ ਅਮਿਤ ਸ਼ਰਮਾ, ਲਾਇਨ ਸੁਮਿਤ ਭੰਡਾਰੀ, ਲਾਇਨ ਜੁਗਲ ਬਵੇਜਾ, ਲਾਇਨ ਅਸ਼ਵਨੀ ਕਵਾਤਰਾ, ਲਾਇਨ ਸਚਿਨ ਅਰੋੜਾ ਅਤੇ ਸੰਜੀਵ ਸੂਰੀ ਵਲੋਂ ਸ਼ਰਧਾ ਅਤੇ ਪ੍ਰੇਮ ਭਾਵਨਾ ਨਾਲ ਵਰਤਾਈ ਗਈ।