ਜਲੰਧਰ :-ਪੰਜਾਬ ਤਕਨੀਕੀ ਸਿੱਖਿਆ ਬੋਰਡ ਦੇ ਚੇਅਰਮੈਨ ਸ. ਮਹਿੰਦਰ ਸਿੰਘ ਕੇ.ਪੀ. ਨੂੰ ਸਰਕਾਰੀ ਸਹਾਇਤਾ
ਪ੍ਰਾਪਤ ਬਹੁਤਕਨੀਕੀ ਕਾਲਜਾਂ ਦੇ ਪ੍ਰਿੰਸੀਪਲਾਂ ਨੇ ਆਪਣੀ ਮੰਗਾ ਸਬੰਧੀ ਮੈਮੋਰਡੰਮ ਦਿੱਤਾ। ਇਸ
ਡੈਲੀਗੇਟ ਵਿੱਚ ਡਾ. ਜਗਰੂਪ ਸਿੰਘ, ਪ੍ਰਿੰਸੀਪਲ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ, ਸ. ਸੁਰਿੰਦਰਪਾਲ ਸਿੰਘ
ਉਭੀ, ਪ੍ਰਿੰਸੀਪਲ ਗੁਰੁ ਨਾਨਕ ਦੇਵ ਬਹਤਕਨੀਕੀ ਕਾਲਜ ਲੁਧਿਆਣਾ, ਸ. ਜਸਬੀਰ ਸਿੰਘ, ਪ੍ਰਿੰਸੀਪਲ
ਰਾਮਗੜੀਆ ਬਹਤਕਨੀਕੀ ਕਾਲਜ ਫਗਵਾੜਾ, ਕਸ਼ਮੀਰ ਕੁਮਾਰ ਤੇ ਦੁਰਗੇਸ਼ ਚੇਚੀ ਹਾਜਿਰ
ਸਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਉੇਹਨਾਂ ਨੇ ਸ. ਮਹਿੰਦਰ ਕੇ.ਪੀ ਨੂੰ ਇਹਨਾਂ ਕਾਲਜਾਂ
ਦੀਆਂ ਮੰਗਾਂ ਸਬੰਧੀ ਵਿਸਥਾਰ ਪੂਰਵਿਕ ਜਾਣਕਾਰੀ ਦਿੱਤੀ। ਇਹਨਾਂ ਮੰਗਾਂ ਵਿੱਚ ਟੀਚਿੰਗ ਤੇ ਨਾਨ
ਟੀਚਿੰਗ ਅਮਲੇ ਦੀਆਂ ਖਾਲੀ ਪੋਸਟਾਂ ਦੀ ਭਰਤੀ, ਕੱਚੇ ਮੁਲਜਮਾਂ ਨੂੰ ਪੱਕੇ ਕਰਨਾ, ਗ੍ਰਾਂਟ ਵਿੱਚ ਵਾਧਾ
ਕਰਨਾ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਬਕਾਇਆ ਰਿਲੀਜ਼ ਕਰਨਾ ਅਤੇ ਸਹਾਇਤਾ ਪ੍ਰਾਪਤ ਕਾਲਜਾਂ
ਵਿੱਚ ਸਰਕਾਰੀ ਪੋਲੀਟੈਕਨਿਕ ਕਾਲਜਾਂ ਵਾਂਗ ਸੀ.ਐਮ. ਸਕਾਲਰਸ਼ਿਪ ਯੋਜਨਾ ਨੂੰ ਲਾਗੂ ਕਰਨਾ।ਸ. ਕੇ.ਪੀ ਨੇ
ਉਹਨਾਂ ਦੀ ਮੰਗਾਂ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਇਸ ਦੇ ਹਲ ਲਈ ਸਰਕਾਰ ਦੇ ਉਚ ਅਧਿਕਾਰੀਆਂ
ਨਾਲ ਸੰਪਰਕ ਦਾ ਭਰੋਸਾ ਦੁਆਇਆ।