ਜਲੰਧਰ : ਮਾਂ-ਪਿਉ ਤੋਂ ਬਿਨ੍ਹਾਂ, ਜ਼ਿੰਦਗੀ ਦੇ ਹਰ ਰੰਗ ਨਾਲ ਜੇਕਰ ਕੋਈ ਰੂਬਰੂ ਕਰਾਉਂਦਾ ਹੈ ਤੋਂ ਉਹ ਅਧਿਆਪਕ ਹੀ ਹਨ ਜੋ ਦੱਸਦੇ ਹਨ ਕਿ ਜ਼ਿੰਦਗੀ ਦਾ ਹਰ ਰੰਗ ਇੱਕ ਪਹਾੜ ਦੀ ਤਰ੍ਹਾਂ ਹੁੰਦਾ ਹੈ ਜਿਸ ਦਾ ਸਫ਼ਰ ਖੂਬਸੂਰਤ ਵੀ ਹੁੰਦਾ ਹੈ ਅਤੇ ਔਖਾ ਵੀ। ਜ਼ਿੰਦਗੀ ਵਿੱਚ ਸਹੀ ਗਲਤ ਦੀ ਤੁਲਨਾ ਵੀ ਸਾਨੂੰ ਇੱਕ ਅਧਿਆਪਕ ਤੋਂ ਹੀ ਸਮਝ ਆਉਂਦੀ ਹੈ। ਹਰੇਕ ਇਨਸਾਨ ਦੀ ਤਰੱਕੀ ਦੇ ਪਿੱਛੇ ਇੱਕ ਅਧਿਆਪਕ ਦਾ ਵੱਢਮੁਲਾ ਯੋਗਦਾਨ ਹੁੰਦਾ ਹੈ। ਇਸ ਲਈ ਇਸ ਦਿਨ ‘ਤੇ ਖ਼ਾਸ ਮੈਂ ਅੱਜ ਹਰ ਉਸ ਅਧਿਆਪਕ ਨੂੰ ਵਧਾਈ ਦੇਂਦੀ ਹੈ ਜਿਸ ਨੇ ਬੱਚਿਆਂ ਨੂੰ ਰੌਸ਼ਨੀ ਦੇ ਰਾਹ ਵੱਲ ਤੋਰਿਆ, ਸੱਚ ਬੋਲਣ ‘ਚ ਕਿੰਨੀ ਸ਼ਕਤੀ ਹੁੰਦੀ ਹੈ, ਇਸ ਬਾਰੇ ਜਾਣੂ ਕਰਵਾਇਆ ਅਤੇ ਬੱਚਿਆਂ ਨੂੰ ਸਹੀ ਦਿਸ਼ਾ ਦਿਖਾਈ। ਇਸ ਕੋਰੋਨਾ ਮਹਾਂਮਾਰੀ ਦੇ ਸਮੇਂ ਅਧਿਆਪਕਾਂ ਨੇ ਇੱਕ ਬਹੁਤ ਵੱਡਾ ਰੋਲ ਨਿਭਾਇਆ ਹੈ, ਨਵੀਆਂ ਤਕਨੀਕਾਂ ਸਿੱਖ ਕੇ ਬੱਚਿਆਂ ਤੱਕ ਘਰ-ਘਰ ਸਿੱਖਿਆ ਪਹੁੰਚਾਈ ਹੈ। ਮੈਂ ਹਰ ਉਸ ਅਧਿਆਪਕ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਅਤੇ ਵਧਾਈ ਦੇਂਦੀ ਹੈ।