ਕਪੂਰਥਲਾ – ਇਕ ਕਲਯੁਗੀ ਔਰਤ ਨੇ “ਮਾਂ” ਸ਼ਬਦ ਨੂੰ ਕਲੰਕਿਤ ਕਰਕੇ ਸਮਾਜ ਨੂੰ ਵੀ ਉਸ ਵਕਤ ਸ਼ਰਮਸਾਰ ਕਰ ਦਿੱਤਾ ਜਦੋਂ ਉਸਨੇ ਆਪਣੀ ਨਵਜਾਤ ਬੱਚੀ ਨੂੰ ਪਲਾਸਟਿਕ ਦੇ ਲਿਫਾਫੇ ਵਿੱਚ ਬੰਦ ਕਰਕੇ ਕਿਸੇ ਦੇ ਕੋਠੇ ਦੀ ਛੱਤ ਉੱਪਰ ਮਰਨ ਲਈ ਸੁੱਟ ਦਿੱਤਾ । ਘਟਨਾ ਜ਼ਿਲਾ ਕਪੂਰਥਲਾ ਦੇ ਪਿੰਡ ਕਾਹਲਵਾਂ ਦੀ ਹੈ। ਘਟਨਾ ਉਸ ਵਕਤ ਸਾਹਮਣੇ ਆਈ ਜਦੋਂ ਪਿੰਡ ਦੇ  ਇਕ ਨੌਜਵਾਨ ਪੂਰਨ ਚੰਦ ਨੇ ਗਵਾਂਢੀਆਂ ਦੇ ਮਕਾਨ ਦੀ ਛੱਤ ਉੱਪਰ ਇਕ ਪਲਾਸਟਿਕ ਦੇ ਲਿਫਾਫੇ ਅੰਦਰ ਹਿਲਜੁਲ ਦੇਖੀ। ਉਸ ਵਲੋਂ ਜਦੋਂ ਲਿਫਾਫਾ ਖੋਲ੍ਹਿਆ ਗਿਆ ਤਾਂ ਲਿਫਾਫੇ  ਵਿੱਚ ਇਕ ਨਵਜੰਮੀ ਲੜਕੀ ਬੰਦ ਸੀ ਤੇ ਬੇਹੋਸ਼ੀ ਦੀ ਹਾਲਤ ਵਿੱਚ ਸੀ। ਉਕਤ ਨੌਜਵਾਨ ਪੂਰਨ ਚੰਦ ਵਲੋਂ ਤੁਰੰਤ ਪਿੰਡ ਵਾਸੀਆਂ ਅਤੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ।ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸਦਰ ਕਪੂਰਥਲਾ ਦੀ ਪੁਲਿਸ ਮੌਕੇ ਉੱਪਰ ਪਹੁੰਚ ਗਈ। ਪੁਲਿਸ ਵਲੋਂ  ਪਿੰਡ  ਵਾਸੀਆਂ ਦੇ ਸਹਿਯੋਗ ਨਾਲ ਨਵਜਾਤ ਬੱਚੀ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਗਿਆ ਹੈ।ਇਸ ਸੰਬੰਧੀ ਜਦੋਂ ਪੱਤਰਕਾਰਾਂ ਨੇ ਬੱਚਿਆਂ ਦੇ ਮਾਹਿਰ ਡਾਕਟਰ ਹਰਪ੍ਰੀਤ ਮੋਮੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਅਨੁਸਾਰ ਬੱਚੀ ਦੀ ਉਮਰ ਲਗਭਗ ਪੰਜ ਦਿਨ ਹੋ ਸਕਦੀ ਹੈ ਤੇ ਇਸ ਸਮੇਂ ਬੱਚੀ ਖਤਰੇ ਤੋਂ ਬਾਹਰ ਹੈ  ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਥਾਣਾ ਸਦਰ ਪੁਲਿਸ ਮੁਖੀ ਗੁਰਦਿਆਲ ਸਿੰਘ ਵਲੋ ਆਸ਼ਾ ਵਰਕਰਾਂ ਕੋਲੋਂ ਗਰਭਵਤੀ ਔਰਤਾਂ ਦੇ ਵੇਰਵੇ ਇਕੱਤਰ ਕਰਕੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ ।  ਹੁਣ ਦੇਖਣਾ ਬਾਕੀ ਹੈ ਕਿ ਪੁਲਿਸ ਇਸ ਬੱਚੀ ਦੀ ਬੇਰਹਿਮ ਮਾਂ ਦਾ ਪਤਾ ਲਗਾ ਕੇ ਕੀ ਕਾਰਵਾਈ ਕਰਦੀ ਹੈ?“ਮਾਂ” ਫਿਰ ਕਲੰਕਿਤ ਨਵਜੰਮੀ ਬੱਚੀ ਲਿਫਾਫੇ ਵਿਚ ਬੰਦ ਕਰਕੇ ਛੱਤ ਉੱਪਰ ਮਰਨ ਲਈ ਸੁੱਟੀ