ਫਗਵਾੜਾ, 11 ਜਨਵਰੀ (ਸ਼ਿਵ ਕੋੜਾ) ਪਿੰਡ ਖੋਥੜਾਂ ਅਤੇ ਪਿੰਡ ਪਲਾਹੀ ਦੀਆਂ ਓਪਨ ਫੁੱਟਬਾਲ ਟੀਮਾਂ ਦਰਮਿਆਨ ਗੁਰੂ ਤੇਗ ਬਹਾਦਰ ਸਟੇਡੀਅਮ ‘ਚ ਹੋਏ ਗਹਿਗੱਚ ਫੁੱਟਬਾਲ ਮੈਚ ਮੁਕਾਬਲੇ ਦੌਰਾਨ ਪਿੰਡ ਖੋਥੜਾਂ ਦੀ ਟੀਮ ਜੇਤੂ ਰਹੀ। ਖੋਥੜਾਂ ਜੇਤੂ ਟੀਮ ਨੂੰ 10,000/- ਰੁਪਏ ਅਤੇ ਟਰੌਫੀ ਅਤੇ ਦੂਜੇ ਨੰਬਰ ਤੇ ਆਈ ਪਲਾਹੀ ਦੀ ਟੀਮ ਨੂੰ 7000/- ਰੁਪਏ ਅਤੇ ਟਰੌਫੀ ਪ੍ਰਸਿੱਧ ਕੋਚ ਪ੍ਰੋ: ਸੀਤਲ ਸਿੰਘ ਨੇ ਪ੍ਰਦਾਨ ਕੀਤੀ। ਪਿੰਡ ਪਲਾਹੀ ਵਿਖੇ ਤਿੰਨ ਦਿਨਾਂ ਕਰਵਾਏ ਗਏ ਫੁੱਟਬਾਲ ਮੁਕਾਬਲਿਆਂ ਦਾ ਆਯੋਜਿਨ ਸ੍ਰੀ ਗੁਰੂ ਹਰਿ ਰਾਇ ਫੁੱਟਬਾਲ ਅਕੈਡਮੀ ਵਲੋਂ ਗ੍ਰਾਮ ਪੰਚਾਇਤ ਪਲਾਹੀ ਅਤੇ ਸ਼ਹੀਦੇ ਭਗਤ ਸਿੰਘ ਸਪੋਰਟਸ ਕਲੱਬ ਪਲਾਹੀ ਦੇ ਸਹਿਯੋਗ ਨਾਲ ਕੀਤਾ ਗਿਆ। ਟੂਰਨਾਮੈਂਟ ਦੇ ਦੌਰਾਨ ਕਰਵਾਏ ਲੜਕੀਆਂ ਦੇ ਫੁੱਟਬਾਲ ਸ਼ੋਅ ਮੈਚ ਦਾ ਆਰੰਭ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਰਵਾਇਆ ਅਤੇ ਇਸ ਮੌਕੇ ਬੋਲਦਿਆਂ ਉਹਨਾ ਕਿਹਾ ਕਿ ਨੌਜਵਾਨਾਂ ਅਤੇ ਬੱਚਿਆਂ ਨੂੰ ਖੇਡਾਂ ਪ੍ਰਤੀ ਰੁਚਿਤ ਕਰਵਾਉਣਾ ਇੱਕ ਚੰਗਾ ਉੱਦਮ ਹੈ। ਉਹਨਾ ਨੇ ਗ੍ਰਾਮ ਪੰਚਾਇਤ  ਵਲੋਂ ਉਸਾਰੇ ਜਾ ਰਹੇ ਲੜਕਿਆਂ ਅਤੇ ਲੜਕੀਆਂ ਦੇ ਜਿੰਮ ਲਈ ਵੱਧ ਤੋਂ ਵੱਧ ਗ੍ਰਾਂਟ ਦੇਣ ਦਾ ਭਰੋਸਾ ਦੁਆਇਆ। ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਫੋਰਮੈਨ ਬਲਵਿੰਦਰ ਸਿੰਘ ਕੋਚ ਅਤੇ ਪ੍ਰਧਾਨ ਸੁਖਵਿੰਦਰ ਸਿੰਘ ਸੱਲ ਨੇ ਦੱਸਿਆ ਕਿ ਟੂਰਨਾਮੈਂਟ ‘ਚ ਪ੍ਰਸਿੱਧ ਫੁੱਟਬਾਲਰ ਇੰਦਰ ਸਿੰਘ ਅਰਜਨ ਐਵਾਰਡੀ, ਜਗੀਰ ਸਿੰਘ, ਪ੍ਰੋ:ਸੀਤਲ ਸਿੰਘ, ਅਵਤਾਰ ਸਿੰਘ ਕੋਚ, ਕਸ਼ਮੀਰਾ ਸਿੰਘ ਕੋਚ ਦਾ ਸਨਮਾਨ ਕੀਤਾ ਗਿਆ। ਪਿੰਡ ਪੰਚਾਇਤ ਅਤੇ ਅਕੈਡਮੀ ਵਲੋਂ ਪਿੰਡ ਦੇ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਅਤੇ ਪਿਛਲੇ ਸਮੇਂ ‘ਚ ਵੱਖੋ-ਵੱਖਰੇ ਮਹਿਕਮਿਆਂ ਵਿੱਚੋਂ ਰਿਟਾਇਰ ਹੋਏ ਫਾਰਮਾਸਿਸਟ ਹੀਰਾ ਸਿੰਘ,  ਤਹਿਸੀਲਦਾਰ ਜੋਗਿੰਦਰ ਪਾਲ,  ਫਾਰਮਾਸਿਸਟ ਰੂਪ ਲਾਲ, ਪਰਮਜੀਤ ਸਿੰਘ ਐਸ.ਡੀ.ਓ., ਵਿਜੈ ਕੁਮਾਰ ਲੈਕਚਰਾਰ, ਸੁਖਵਿੰਦਰ ਸਿੰਘ ਸੱਲ, ਕੁਲਦੀਪ ਸਿੰਘ ਡੋਲ ਫੌਜੀ, ਉਮਰ ਹਿਯਾਤ ਪੀ.ਏ.ਪੀ., ਰਵਿੰਦਰ ਕੁਮਾਰ ਫੌਜੀ , ਪ੍ਰਿੰਸੀਪਲ ਪਿਆਰਾ ਰਾਮ, ਪਿੰਦਰ ਸਿੰਘ ਪਲਾਹੀ, ਗੋਬਿੰਦ ਸਿੰਘ ਕੋਚ, ਪ੍ਰਿੰਸੀਪਲ ਜਤਿੰਦਰ ਸਿੰਘ ਸੱਗੂ, ਜੋਗਾ ਸਿੰਘ ਗਿੱਲ, ਅਜਾਇਬ ਸਿੰਘ ਬਸਰਾ, ਅਮਰਜੀਤ ਸਿੰਘ ਬਿਜਲੀ ਬੋਰਡ, ਸੋਹਣ ਸਿੰਘ ਬਸਰਾ ਫੌਜੀ, ਪਲਜਿੰਦਰ ਸਿੰਘ ਪ੍ਰਧਾਨ ਬਾਬਾ ਟੇਕ ਸਿੰਘ ਗੁਰਦੁਆਰਾ, ਰਵੀਪਾਲ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ, ਸਰਵਨ ਸਿੰਘ ਪ੍ਰਧਾਨ ਛੇਵੀਂ ਪਾਤਸ਼ਾਹੀ ਗੁਰਦੁਆਰਾ, ਪਵਿੱਤਰ ਸਿੰਘ ਡੋਲ ਪ੍ਰਧਾਨ ਬਾਬਾ ਝੰਡੀ, ਜਰਨੈਲ ਸਿੰਘ ਪੀ.ਏ.ਪੀ., ਕਰਨੈਲ ਸਿੰਘ ਪੀ.ਐਨ.ਬੀ., ਲੇਖ ਰਾਜ ਰੇਲਵੇ, ਗਿਆਨ ਚੰਦ ਪ੍ਰਿੰਸੀਪਲ, ਸੋਹਨ ਸਿੰਘ ਬਸਰਾ ਪ੍ਰਧਾਨ ਗੁਰਦੁਆਰਾ ਬਸਰਾ ਪੱਟੀ,  ਰਾਮ ਲੁਭਾਇਆ ਪੋਸਟ ਆਫ਼ਿਸ, ਦਰਬਾਰਾ ਸਿੰਘ ਸਾਬਕਾ ਸਰਪੰਚ, ਗੁਰਪਾਲ ਸਿੰਘ ਸਾਬਕਾ ਸਰਪੰਚ, ਚਰਨਜੀਤ ਕੌਰ ਸਾਬਕਾ ਸਰਪੰਚ, ਮੱਖਣ ਚੰਦ ਕੈਸ਼ੀਅਰ, ਕੁਲਵਿੰਦਰ ਸਿੰਘ ਸੱਲ, ਕਿਰਨਦੀਪ ਕੌਰ ਸੱਲ ਜਿੰਮ ਕੋਚ, ਰਣਜੀਤ ਕੌਰ ਸਰਪੰਚ ਦਾ ਸਨਮਾਨ ਕੀਤਾ ਗਿਆ। ਟੂਰਨਾਮੈਂਟ ਸਮੇਂ ਹੋਰਨਾਂ ਤੋਂ ਬਿਨ੍ਹਾਂ ਨਰੇਸ਼ ਭਾਰਦਵਾਜ ਚੇਅਰਮੈਨ ਮਾਰਕੀਟ ਕਮੇਟੀ, ਚੇਅਰਮੈਨ ਗੁਰਦਿਆਲ ਸਿੰਘ ਭੁਲਾਰਾਈ ਚੇਅਰਮੈਨ ਬਲਾਕ ਸੰਮਤੀ,  ਬਿੱਟੂ ਹਦੀਆਬਾਦ, ਗੁਰਨਾਮ ਸਿੰਘ ਸੱਲ, ਮਦਨ ਲਾਲ ਪੰਚਮਨੋਹਰ ਸਿੰਘ ਸੱਗੂ ਪੰਚਰਵਿੰਦਰ ਸਿੰਘ ਸੱਗੂਸੁਰਜਨ ਸਿੰਘ ਨੰਬਰਦਾਰ ਗੁਰਮੁਖ ਸਿੰਘ ਡੋਲਨਵਜੋਤ ਸਿੰਘ ਗਿੱਲਨਿਰਮਲ ਸਿੰਘ ਨੰਬਰਦਾਰਜੱਸੀ ਸੱਲ (ਜਸਪ੍ਰੀਤ ਸਿੰਘ)ਬਿੰਦਰ ਫੁੱਲਜਸਬੀਰ ਸਿੰਘ ਬਸਰਾਹਰਮੇਲ ਸਿੰਘ ਗਿੱਲਗੁਲਾਮ ਸਰਵਰ ਸੱਬਾ, ਪੀਟਰ ਕੁਮਾਰ ਸਾਬਕਾ ਪੰਚਜਸਵਿੰਦਰ ਸਿੰਘ ਲੱਖਪੁਰੀ, ਰਾਮ ਪਾਲ ਪੰਚ, ਦਲਬੀਰ ਧੀਰਾ ਖੁਰਮਪੁਰਪੰਡਿਤ ਬਿੰਦਰਇੰਦਰਜੀਤ ਸਿੰਘ ਡੋਲਹਰਨੇਕ ਨੇਕਾਨਿਰਮਲ ਜੱਸੀ ਜਸਵਿੰਦਰ ਸਿੰਘ ਰਾਣਾ ਸਾਬਕਾ ਪੰਚ, ਸੰਨੀ ਡੇਵਿਡ, ਗੋਬਿੰਦ ਸਿੰਘ ਕੋਚਮਨਜੋਤ ਸਿੰਘ ਸੱਗੂ ਆਦਿ ਹਾਜ਼ਰ ਸਨ।