ਜਲੰਧਰ (23-08-2021) : ਸਿਹਤ ਵਿਭਾਗ ਵੱਲੋਂ ਪੀ.ਸੀ.ਪੀ.ਐਨ.ਡੀ.ਟੀ. ਜਿਲ੍ਹਾ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਸਿਵਲ ਸਰਜਨ ਡਾ. ਬਲਵੰਤ
ਸਿੰਘ ਦੀ ਅਗਵਾਈ ਵਿੱਚ ਸੋਮਵਾਰ ਨੂੰ ਦਫਤਰ ਸਿਵਲ ਸਰਜਨ ਵਿਖੇ ਹੋਈ। ਮੀਟਿੰਗ ਵਿੱਚ ਜਿਲ੍ਹਾ ਪਰਿਵਾਰ ਭਲਾਈ ਅਫਸਰ ਅਤੇ ਨੋਡਲ ਅਫਸਰ
ਪੀ.ਸੀ.ਪੀ.ਐਨ.ਡੀ.ਟੀ. ਡਾ. ਰਮਨ ਕੁਮਾਰ ਗੁਪਤਾ, ਡਾ. ਕੁਲਵਿੰਦਰ ਕੋਰ ਸੀਨੀਅਰ ਮੈਡੀਕਲ ਅਫ਼ਸਰ (ਗਾਇਨੀ) ਸਿਵਲ ਹਸਪਤਾਲ ਜਲੰਧਰ, ਡਾ.
ਭੁਪਿੰਦਰ ਸਿੰਘ ਮੈਡੀਕਲ ਸਪੈਸ਼ਲਿਸਟ ਸਿਵਲ ਹਸਪਤਾਲ ਜਲੰਧਰ, ਗਗਨਦੀਪ ਸਹਾਇਕ ਜਿਲ੍ਹਾ ਅਟਾਰਨੀ ਜਲੰਧਰ, ਨੀਲਮ ਸ਼ੂਰ ਸੀ.ਡੀ.ਪੀ.ਓ.
ਜਲੰਧਰ (ਈਸਟ), ਪਰਵੀਨ ਅਬਰੋਲ ਸੋਸ਼ਲ ਵਰਕਰ, ਸ਼ਾਂਤ ਕੁਮਾਰ ਗੁਪਤਾ ਹੈਮਕੋ ਚੈਰੀਟੇਬਲ ਟ੍ਰਸਟ (ਐਨ.ਜੀ.ਓ.), ਕਿਰਪਾਲ ਸਿੰਘ ਝੱਲੀ ਜਿਲ੍ਹਾ ਸਮੂਹ
ਸਿੱਖਿਆ ਤੇ ਸੂਚਨਾ ਅਫ਼ਸਰ, ਤਰਸੇਮ ਲਾਲ ਡਿਪਟੀ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਦੀਪਕ ਬਪੋਰੀਆ ਜਿਲ੍ਹਾ ਪੀ.ਐਨ.ਡੀ.ਟੀ.
ਕੋਆਰਡੀਨੇਟਰ, ਨੀਰਜ ਸ਼ਰਮਾ ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਮੌਜੂਦ ਸਨ।
ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਕਿਹਾ ਕਿ ਜਿਲ੍ਹੇ ਵਿੱਚ ਪੀ.ਸੀ.ਪੀ.ਐਨ.ਡੀ.ਟੀ. ਐਕਟ ਦੇ ਤਹਿਤ ਮਾਦਾ ਭਰੂਣ ਹੱਤਿਆ 'ਤੇ ਰੋਕ ਲਗਾਉਣ
ਲਈ ਸਖਤ ਕਦਮ ਚੁੱਕੇ ਜਾ ਰਹੇ ਹਨ ਅਤੇ ਸਕੈਨ ਸੈਂਟਰਾਂ 'ਦੀ ਨਿਰੰਤਰ ਜਾਂਚ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਵਲੋਂ ਵੀ ਸਮੇਂ-ਸਮੇਂ ਤੇ ਆਈ.ਈ.ਸੀ.
ਗਤੀਵਿਧੀਆਂ ਰਾਹੀਂ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋਂ ਕੁੜੀਆਂ ਪ੍ਰਤੀ ਵਿਤਕਰੇ ਵਾਲੇ ਰਵੈਏ ਨੂੰ ਰੋਕਿਆ ਜਾ ਸਕੇ। ਮਾਦਾ ਭਰੂਣ ਹੱਤਿਆ ਗੈਰ ਕਾਨੂੰਨੀ
ਹੈ। ਭਰੂਣ ਵਿੱਚ ਲਿੰਗ ਦੀ ਜਾਂਚ ਕਰਵਾਉਣ ਵਾਲਾ ਤੇ ਕਰਨ ਵਾਲਾ ਦੋਵੇਂ ਹੀ ਦੋਸ਼ੀ ਹੁੰਦੇ ਹਨ ਅਤੇ ਉਨ੍ਹਾਂ 'ਤੇ ਪੀ.ਸੀ.ਪੀ.ਐਨ.ਡੀ.ਟੀ. ਐਕਟ ਦੇ ਤਹਿਤ
ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ।
ਜਿਲ੍ਹਾ ਪਰਿਵਾਰ ਭਲਾਈ ਅਫਸਰ ਅਤੇ ਨੋਡਲ ਅਫਸਰ ਪੀ.ਸੀ. ਪੀ.ਐਨ.ਡੀ.ਟੀ. ਡਾ. ਰਮਨ ਕੁਮਾਰ ਗੁਪਤਾ ਨੇ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ
ਦੱਸਿਆ ਕਿ ਇੱਕ ਹਸਪਤਾਲ ਅਤੇ ਇੱਕ ਸਕੈਨ ਸੈਂਟਰ ਵਲੋਂ ਨਵੀਂ ਰਜਿਸਟ੍ਰੇਸ਼ਨ ਕਰਾਉਣ ਲਈ ਪ੍ਰਤੀ ਬੇਨਤੀ ਦਿੱਤੀ ਗਈ ਸੀ, ਜਿਨ੍ਹਾਂ ਨੂੰ ਮੈਂਬਰਾਂ ਵਲੋਂ
ਵਿਚਾਰ ਕਰਨ ਤੋਂ ਬਾਅਦ ਪ੍ਰਵਾਨਗੀ ਦੇ ਦਿੱਤੀ ਗਈ ਅਤੇ 47 ਹਸਪਤਾਲਾਂ ਅਤੇ ਸਕੈਨ ਸੈਂਟਰਾਂ ਵਲੋਂ ਰਜਿਸਟ੍ਰੇਸ਼ਨ ਨੂੰ ਰੀਨਿਉ ਕਰਾਉਣ ਲਈ ਅਰਜੀਆਂ
ਪ੍ਰਾਪਤ ਹੋਈਆਂ ਸਨ। ਜਿਨ੍ਹਾਂ ਨੂੰ ਮੈਂਬਰਾਂ ਵਲੋਂ ਵਿਚਾਰਦਿਆਂ ਲੋੜੀਂਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਰਿਨੀਉਅਲ ਲਈ ਪ੍ਰਵਾਨਗੀ ਦੇਣ 'ਤੇ ਸਹਿਮਤੀ ਦੇ
ਦਿੱਤੀ ਗਈ। ਮੈਂਬਰਾਂ ਵਲੋਂ ਮੀਟਿੰਗ ਦੌਰਾਨ ਜਿਲ੍ਹੇ ਵਿੱਚ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਹੋਰ ਮੁੱਦਿਆਂ 'ਤੇ ਵੀ ਵਿਚਾਰ ਸਾਂਝੇ ਕੀਤੇ ਗਏ।