ਗੁਰਦਾਸਪੁਰ  : ਮਾਨਤਾ ਪ੍ਰਾਪਤ ਅਤੇ ਐਫੀਲਿਏਟਡ ਸਕੂਲਜ: ਐਸੋਸੀਏਸ਼ਨ ਰਜਿ: ਰਾਸਾ ਪੰਜਾਬ ਜਿਲ੍ਹਾ ਗੁਰਦਾਸਪੁਰ ਰਾਸਾ ਦੀ ਟੀਮ ਵੱਲੋਂ ਇੱਕ ਸਨਮਾਨ ਸਮਾਰੋਹ ਗੋਲਡਨ ਵਿਊ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹਰਦੋਵਾਲ ਫਤਹਿਗੜ ਚੂੜੀਆਂ ਜਿਲ੍ਹਾ ਗੁਰਦਾਸਪੁਰ ਵਿੱਚ ਸ.ਬਲਕਾਰ ਸਿੰਘ ਮੁੱਖ ਸਲਾਹਕਾਰ ਰਾਸਾ ਪੰਜਾਬ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ ਜਿਸ ਵਿੱਚ ਰਾਸਾ ਪੰਜਾਬ ਦੇ ਜਰਨਲ ਸੱਕਤਰ ਸੁਜੀਤ ਸ਼ਰਮਾ ਬਬਲੂ ਨੂੰ ਉਹਨਾਂ ਦੀ ਰਾਸਾ ਪੰਜਾਬ ਦੇ ਸਕੂਲਾਂ ਦੀ ਸੱਮਸਿਆਵਾਂ ਨੂੰ ਪੰਜਾਬ ਸਕੂਲ ਸਿੱਖਿਆ ਬੌਰਡ ਤੋਂ ਹਲ ਕਰਵਾਉਣ ਦੇ ਮੱਦੇਨਜ਼ਰ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਦੇ ਨਾਲ ਰਾਸਾ ਪੰਜਾਬ ਦੇ ਤਿੰਨ ਸੀਨੀਅਰ ਮੈਂਬਰਾਂ ਨੂੰ ਜੋ ਕਿ ਬੀਤੇ ਦਿਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਕਾਦਮਿਕ ਕੋਂਸਲ ਦੇ ਮੈਂਬਰ ਚੁਣੇ ਗਏ ਹਨ ਸ੍ਰੀ ਜਗਤਪਾਲ ਮਹਾਜਨ ਐਡੀਸ਼ਨਲ ਜਰਨਲ ਸੱਕਤਰ ਰਾਸਾ ਪੰਜਾਬ, ਸ. ਸੱਕਤਰ ਸਿੰਘ ਵਿੱਤ ਜਰਨਲ ਸੱਕਤਰ ਰਾਸਾ ਪੰਜਾਬ , ਸ.ਕਮਲਜੋਤ ਸਿੰਘ ਕੋਹਲੀ ਜਿਲ੍ਹਾ ਪ੍ਰਧਾਨ ਰਾਸਾ ਅੰਮ੍ਰਿਤਸਰ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੋਕੇ ਤੇ ਰਾਸਾ ਪੰਜਾਬ ਦੀ ਕਈ ਪ੍ਰਮੁੱਖ ਸਖਸ਼ੀਅਤਾਂ ਜਗਜੀਤ ਸਿੰਘ, ਸੁਖਵਿੰਦਰ ਸਿੰਘ ਭੱਲਾ,ਹਰਿੰਦਰ ਪਾਲ ਸਿੰਘ, ਹਰਸ਼ਦੀਪ ਸਿੰਘ ਰੰਧਾਵਾ , ਚਰਨਜੀਤ ਸਿੰਘ ਪਾਰੋਵਾਲ, ਜਤਿੰਦਰ ਪਾਲ ਸਿੰਘ ਵਿਰਕ, ਸਤਿੰਦਰ ਸਿੰਘ ਮਾਕੋਵਾਲ, ਹਰਦੇਵ ਸਿੰਘ, ਸੁਸ਼ੀਲ ਅਗਰਵਾਲ, ਦਵਿੰਦਰ ਪਿਪਲਾਨੀ, ਅਰੁਣ ਮਨਸੋਤਰਾ, ਨਰਿੰਦਰ ਪਾਲ ਸਿੰਘ, ਮਿਅੰਕ ਕਪੂਰ, ਦਿਨੇਸ਼ ਕਪੂਰ,ਯਾਦਵਿੰਦਰ ਸਿੰਘ, ਕੁਲਦੀਪ ਸ਼ਰਮਾ, ਨਿਸ਼ਾਨ ਸਿੰਘ, ਦਰਸ਼ਪ੍ਰੀਤ ਸਿੰਘ ਪਾਰੋਵਾਲ, ਬਚਿੱਤਰ ਸਿੰਘ, ਰੋਹਿਤ ਸੂਦ ਨੇ ਸਮੂਲੀਅਤ ਕੀਤੀ।