ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸਿਵਲ ਵਿਭਾਗ ਵਲੋਂ ਮਿਸ਼ਨ ਫਤਿਹ ਅਧੀਨ “ਮਹਾਂਮਾਰੀ
ਉਪਰੰਤ ਮਾਨਵੀ ਹੁਨਰ ਦੀ ਤਰਾਸ਼ ਅਤੇ ਪੁਨਰ ਨਿਰਮਾਣ” ਵਿਸ਼ੇ ਉਪਰ ਵੈਬਨਾਰ ਕਰਵਾਇਆ ਗਿਆ
ਜਿਸ ਵਿੱਚ 70 ਤੋਂ ਵੱਧ ਅਧਿਆਪਕਾਂ ਤੇ ਹੋਰ ਇੰਜੀਨੀਅਰਾਂ ਨੇ ਭਾਗ ਲਿਆ। ਇਸ ਵੈਬਨਾਰ ਲਈ
ਉਘੇ ਮਨੋਵਿਗਿਆਨੀ  ਸੰਗੀਤਾ ਭਾਟੀਆ ਨੇ ਪ੍ਰਮੱਖ ਰਿਸਰੋਸ ਪਰਸਨ ਦੇ ਤੌਰ ਤੇ ਭਾਗ
ਲਿਆ। ਆਰੰਭ ਵਿੱਚ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਿਵਲ ਵਿਭਾਗ ਨੂੰ ਇਸ ਉਦਮ ਲਈ ਵਧਾਈ
ਦਿੱਤੀ ਤੇ ਮਹਾਂਮਾਰੀ ਮੌਕੇ ਅਧਿਆਪਕਾਂ ਨੂੰ ਆਪਾ ਨਾਂ ਖੋਹਣ ਲਈ ਕਿਹਾ ਤੇ ਘਰ ਬੈਠੇ
ਇਸ ਸਮੇਂ ਦੌਰਾਨ ਆਪਣੇ ਹੁਨਰ ਨੂੰ ਤਰਾਸ਼ਣ ਤੇ ਅਪਡੇਟ ਕਰਨ ਤੇ ਜੋਰ ਦਿੱਤਾ।ਜਿਸ ਨਾਲ ਉਹਨਾਂ
ਨੂੰ ਭਵਿੱਖ ਵਿੱਚ ਲਾਭ ਹੋਵੇਗਾ। ਮੁੱਖ ਰਿਸਰੋਸ ਪਰਸਨ  ਸੰਗੀਤਾ ਭਾਟੀਆ ਨੇ
ਮਹਾਂਮਾਰੀ ਉਪਰੰਤ ਆਪਣੇ ਹੁਨਰ ਦੇ ਪੁਨਰ ਨਿਰਮਾਣ ਦੀ ਲੋੜ ਅਧੀਨ ਜਿੰਦਗੀ ਵਿੱਚ
ਸਕਾਰਾਤਮਕਤਾ ਲਿਆਉਣ ਤੇ ਜੋਰ ਦਿੱਤਾ। ਉਹਨਾਂ ਇਸ ਸਬੰਧੀ ਇੱਕ ਜੋਰਦਾਰ ਪ੍ਰਿਜੈਸ਼ਟੇਸ਼ਨ
ਦਿੱਤੀ, ਜਿਸ ਨੂੰ ਸਭ ਨੇ ਸਲਾਹਿਆ। ਇਸ ਵੈਬਨਾਰ ਵਿੱਚ ਐਨ.ਆਈ.ਟੀ. ਜਲੰਧਰ, ਪੀ.ਟੀ.ਯੁ.,
ਜੀ.ਐਨ.ਡੀ.ਯੂ., ਡੇਈਅਟ, ਐਲ.ਪੀ.ਯੂ., ਐਚ.ਐਮ.ਵੀ. ਕਾਲਜ, ਕਾਂੳਸਲ ਆਫ ਇੰਜੀਨੀਅਰਸ ਐਡ
ਵੈਲਯੂਅਰਸ ਤੇ ਹੋਰ ਅਦਾਰਿਆਂ ਦੇ 70 ਤੋਂ ਵੱਧ ਸਟਾਫ ਨੇ ਸ਼ਿਰਕਤ ਕੀਤੀ। ਅੰਤ ਵਿੱਚ ਸਿਵਲ ਵਿਭਾਗ
ਮੱਖੀ ਰਾਜੀਵ ਭਾਟੀਆ ਨੇ ਸਭ ਦਾ ਧੰਨਵਾਦ ਕੀਤਾ।