ਜਲੰਧਰ 01 ਅਗਸਤ 2020
ਜਿਥੇ ਜਲੰਧਰ ਕੋਰੋਨਾ ਦਾ ਹਾਟ ਸਪਾਟ ਬਣਿਆ ਹੋਇਆ ਹੈ ਉਥੇ ਮਿਸ਼ਨ ਫ਼ਤਿਹ ਤਹਿਤ ਜ਼ਿਲ•ਾ ਪ੍ਰਸ਼ਾਸਨ ਵਲੋਂ ਜ਼ਿਲ•ਾ ਵਾਸੀਆਂ ਨੂੰ ਸਰਕਾਰੀ ਸਿਹਤ ਕੇਂਦਰਾਂ ਵਿੱਚ ਸੁਚਾਰੂ ਢੰਗ ਨਾਲ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਦੀ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਕੋਵਿਡ-19 ਦੇ ਨਾਜ਼ੁਕ ਦੌਰ ਦੌਰਾਨ ਸਰਕਾਰੀ ਸਿਹਤ ਕੇਂਦਰਾਂ ਵਿੱਚ ਸੈਂਕੇੜ ਕਿਲਕਾਰੀਆਂ ਵੀ ਗੂੰਜ਼ੀਆਂ। ਇਸ ਤੋਂ ਇਲਾਵਾ ਸਰਕਾਰੀ ਡਾਕਟਰਾਂ ਸਮੇਤ ਸਿਹਤ ਕਰਮੀਆਂ ਨੇ ਕੋਰੋਨਾ ਯੋਧਿਆਂ ਦੀ ਭੂਮਿਕਾ ਨਿਭਾਉਂਦਿਆਂ ਤਿੰਨ ਕੋਰੋਨਾ ਪਾਜ਼ੀਟਿਵ ਗਰਭਵਤੀ ਔਰਤਾਂ ਦੀ ਡਲਿਵਰੀ ਵੀ ਕੀਤੀ ਜੋ ਅਪਣੇ ਆਪ ਵਿੱਚ ਇਕ ਮਿਸਾਲੀ ਕਦਮ ਹੈ।
ਡਿਪਟੀ ਕਮਿਸ਼ਨਰ ਜਲੰਧਰਘਨਸ਼ਿਆਮ ਥੋਰੀ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲ•ੇ ਦੇ ਸਿਹਤ ਅਮਲੇ ਵਲੋਂ ਕੋਰੋਨਾ ਮਹਾਂਮਾਰੀ ਦੌਰਾਨ ਨਿਭਾਈ ਜਾ ਰਹੀ ਡਿਊਟੀ ਸ਼ਲਾਘਾ ਯੋਗ ਹੈ। ਉਨ•ਾਂ ਕਿਹਾ ਕਿ ਜ਼ਿਲ•ੇ ਦਾ ਸਮੁੱਚਾ ਸਿਹਤ ਅਮਲਾ ਕੋਰੋਨਾ ਯੋਧਿਆਂ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ। ਉਨ•ਾਂ ਕਿਹਾ ਕਿ ਕੋਵਿਡ ਦੇ ਨਾਲ-ਨਾਲ ਸਿਹਤ ਕੇਂਦਰਾਂ ਵਿੱਚ ਬਾਕੀ ਬਿਮਾਰੀਆਂ ਦਾ ਵੀ ਸੁਚਾਰੂ ਢੰਗ ਨਾਲ ਇਲਾਜ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਸਿਵਲ ਹਸਪਤਾਲ ਜਲੰਧਰ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਜਿਥੇ ਸੈਂਕੜੇ ਬੱਚਿਆਂ ਨੇ ਜਨਮ ਲਿਆ ਉਥੇ ਤਿੰਨ ਕੋਰੋਨਾ ਪਾਜ਼ੀਟਿਵ ਗਰਭਵਤੀ ਔਰਤਾਂ ਦਾ ਜਣੇਪਾ ਵੀ ਕੋਵਿਡ-19 ਦੇ ਮੱਦੇਨਜ਼ਰ ਸਾਵਧਾਨੀਆਂ ਵਰਤ ਕੇ ਸੁਰੱਖਿਅਤ ਢੰਗ ਨਾਲ ਕਰਵਾਇਆ ਗਿਆ। ਉਨ•ਾਂ ਜ਼ਿਲ•ੇ ਦੇ ਡਾਕਟਰਾਂ ਸਮੇਤ ਪੂਰੇ ਸਿਹਤ ਕਰਮੀਆਂ ਦਾ ਉਤਸ਼ਾਹ ਵਧਾਉਂਦਿਆਂ ਕਿਹਾ ਕਿ ਉਹ ਅਪਣੀ ਡਿਊਟੀ ਇਸੇ ਤਰ•ਾਂ ਨਿਭਾਉਂਦੇ ਰਹਿਣ ਅਤੇ ਉਹ ਦਿਨ ਦੂਰ ਨਹੀਂ ਜਦੋਂ ਉਨਾਂ ਦੀ ਮਿਹਨਤ ਨਾਲ ਨਿਭਾਈ ਡਿਊਟੀ ਸਦਕਾ ਜ਼ਿਲ•ਾ ਜਲੰਧਰ ਕੋਰੋਨਾ ਮਹਾਂਮਾਰੀ ‘ਤੇ ਫ਼ਤਿਹ ਪਾ ਲਵੇਗਾ।
ਥੋਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫ਼ਤਿਹ ਤਹਿਤ ਇਕਜੁੱਟਤਾ ਨਾਲ ਜ਼ਿਲ•ਾ ਵਾਸੀਆਂ ਨੂੰ ਕੋਰੋਨਾ ਤੋਂ ਬਚਾਅ ਲਈ ਸਾਵਧਾਨੀਆ ਵਰਤਣੀਆਂ ਚਾਹੀਦੀਆਂ ਹਨ। ਉਨ•ਾਂ ਕਿਹਾ ਕਿ ਘਰੋਂ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ ਕਰਨੀ ਬਹੁਤ ਜਰੂਰੀ ਹੈ ,ਇਸ ਤੋਂ ਇਲਾਵਾ ਸਮਾਜਿਕ ਦੂਰੀ ਬਰਕਰਾਰ ਰੱਖਦਿਆਂ ਸਮੇਂ-ਸਮੇਂ ‘ਤੇ 20 ਸੈਕੰਡ ਤੱਕ ਹੱਥ ਧੋਣੇ ਚਾਹੀਦੇ ਹਨ। ਉਨ•ਾਂ ਕਿਹਾ ਕਿ ਸਾਵਧਾਨੀਆਂ ਵਰਤ ਕੇ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ।
ਇਸਤਰੀ ਰੋਗਾਂ ਦੇ ਮਾਹਿਰ ਡਾ.ਕੁਲਵਿੰਦਰ ਕੌਰ ਐਸ.ਐਮ.ਓ. ਨੇ ਦੱਸਿਆ ਸਿਵਲ ਹਸਪਤਾਲ ਜਲੰਧਰ ਵਿਖੇ ਲਾਕਡਾਊਨ ਦੌਰਾਨ ਕਰੀਬ 650 ਬੱਚਿਆ ਨੇ ਜਨਮ ਲਿਆ ਹੈ। ਉਨ•ਾਂ ਕਿਹਾ ਕਿ ਜਣੇਪਾ ਕਰਨ ਦੌਰਾਨ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕੋਵਿਡ-19 ਸਬੰਧੀ ਸਾਰੀਆਂ ਸਾਵਧਾਨੀਆਂ ਅਮਲ ਵਿੱਚ ਲਿਆਂਦੀਆਂ ਜਾ ਸਕਣ। ਉਨ•ਾਂ ਕਿਹਾ ਕਿ ਸਿਵਲ ਹਸਪਤਾਲ ਜਲੰਧਰ ਵਿਖੇ ਤਿੰਨ ਕੋਰੋਨਾ ਪਾਜ਼ੀਟਿਵ ਗਰਭਵਤੀ ਔਰਤਾਂ ਦਾ ਵੀ ਸੁਰੱਖਿਅਤ ਜਣੇਪਾ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਉਕਤ ਤਿੰਨੋ ਔਰਤਾਂ ਸਮੇਤ ਬੱਚੇ ਪੁਰੀ ਤਰ•ਾਂ ਸੁਰੱਖਿਅਤ ਹਨ।