ਜਲੰਧਰ:

ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸੀ ਡੀ ਟੀ ਪੀ ਵਿਭਾਗ ਦੇ ਕਟਿੰਗ ਐਂਡ ਟੇਲਰਿੰਗ ਦਾ ਕੋਰਸ ਕਰ ਰਹੇ ਵਿਦਿਆਰਥੀਆਂ ਨੇ ਕਰੋਨਾ ਵਾਇਰਸ ਤੋਂ ਬਚਣ ਲਈ ਲੋਕਾਂ ਵਾਸਤੇ ਫੇਸ ਮਾਸਕ ਤਿਆਰ ਕੀਤੇ । ਪ੍ਰਿੰਸੀਪਲ ਡਾਕਟਰ ਜਗਰੂਪ ਨੇ ਦੱਸਿਆ ਕਿ ਢਿਲਵਾਂ, ਕੈਂਟ ਅਤੇ ਹੋਰ ਐਕਸਟੈਨਸ਼ਨ ਸੈਂਟਰਾਂ ਦੇ ਵਿੱਚ ਪ੍ਰੈਕਟੀਕਲ ਟਰੇਨਿੰਗ ਕਰ ਰਹੇ ਮੇਹਰਚੰਦ ਪੋਲੀਟੈਕਨਿਕ ਦੇ ਵਿਦਿਆਰਥੀਆਂ ਨੇ ਆਪਣੇ ਇਸਂਟਰਕਟਰਾਂ ਦੀ ਅਗਵਾਈ ਹੇਠ ਲੋਕਾਂ ਵਾਸਤੇ ਫੇਸ ਮਾਸਕ ਤਿਆਰ ਕੀਤੇ ਅਤੇ ਫਿਰ ਉਹਨਾਂ ਘਰੋਂ ਘਰੀ ਜਾ ਕੇ ਲੋੜਵੰਦਾਂ ਨੂੰ ਮੁਫਤ ਵੰਡੇ। ਪ੍ਰਿੰਸੀਪਲ ਡਾ ਜਗਰੂਪ ਸਿੰਘ ਨੇ ਮਾਨਵਤਾ ਦੇ ਇਸ ਕਾਰਜ ਲਈ ਇੰਟਰਨਲ ਕੋਆਰਡੀਨੇਟਰ ਕਸ਼ਮੀਰ ਕੁਮਾਰ, ਸੀ ਡੀ ਕਸੰਲਟੈਂਟ ਮਿਸ ਨੇਹਾ ਅਤੇ ਆਪਣੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਉਹਨਾਂ ਇਹ ਵੀ ਦੱਸਿਆ ਕਿ ਮੇਹਰਚੰਦ ਪੋਲੀਟੈਕਨਿਕ ਨੇ ਆਨ ਲਾਈਨ ਐਜੂਕੇਸ਼ਨ ਸ਼ੁਰੂ ਕੀਤੀ ਹੋਈ ਹੈ ਅਤੇ ਉਸ ਦੇ ਵਿਦਿਆਰਥੀ ਘਰ ਬੈਠੇ ਹੀ ਥਿਊਰੀ ਅਤੇ ਪ੍ਰੈਕਟੀਕਲ ਕਰ ਰਹੇ ਹਨ ।