ਜਲੰਧਰ :- ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਵਲੌਂ ਪੇਂਡੂ ਨੌਜਵਾਨਾਂ ਦਾ ਜੀਵਨ ਪੱਧਰ ਉੱਚਾ
ਚੱਕਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਤਹਿਤ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਵਲੌਂ
ਆਪਣੇ ਪਸਾਰ ਕੇਂਦਰ ਪਿੰਡ ਭੋਗਪੁਰ (ਜਲੰਧਰ) ਵਿਖੇ ਮਿੱਤੀ 24 ਤੋਂ 26 ਦਸੰਬਰ, 2020. ਤੱਕ ਇਕ ਤਿੰਨ ਰੋਜਾ
ਆਨਲਾਈਨ ਤਕਨੀਕੀ ਮੇਲੇ ਦਾ ਆਯੋਜਨ ਕੀਤਾ ਗਿਆ।ਜਿੱਥੇ ਮਾਨਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਇਸਦਾ
ਸ਼ੁੱਭ ਆਰੰਬ ਕੀਤਾ ਉੱਥੇ ਉਨ੍ਹਾਂ ਗਰੀਬ ਅਤੇ ਅਪੰਗ ਬੱਚਿਆਂ ਨੂੰ ਉਚੇਰੀ ਸਿੱਖਿਆ ਦੇਣ, ਸਮਾਜਿਕ
ਕੁਰੀਤੀਆਂ ਅਤੇ ਨਸ਼ਿਆਂ ਤੋਂ ਬਚਣ ਦੀ ਗੱਲ ਕਰਦੇ ਹੋਏ ਆਵਾਜਾਈ ਸੰਬੰਧੀ ਅਨੁਸਾਸ਼ਿਤ ਰਹਿਣ ਦਾ ਸੁਨੇਹਾ ਵੀ
ਦਿੱਤਾ। ਕਸ਼ਮੀਰ ਕੁਮਾਰ ਇੰਟ੍ਰਨਲ ਕੁਆਰਡੀਨੇਟਰ ਵਲੋਂ ਤਕਨੀਕੀ ਅਤੇ ਕਿੱਤਾ ਮੁੱਖੀ ਸਿੱਖਿਆ ਨਾਲ ਬੱਚਿਆਂ
ਨੂੰ ਜੋੜਨ ਦੀ ਗੱਲ ਕੀਤੀ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸੂਰਜੀ-ਊਰਜਾ ਨਾਲ ਚੱਲਣ ਵਾਲੇ ਉਪਕਰਨਾਂ ਦੀ ਵਰਤੋਂ
ਅਤੇ ਬਾਯੋ-ਊਰਜਾ ਨੂੰ ਅਪਣਾਉਣ ਦੀ ਨਸੀਹਤ ਕੀਤੀ ਗਈ ਤਾਂ ਕਿ ਘੱਟ ਤੋਂ ਘੱਟ ਰਵਾਇਤੀ ਊਰਜਾ ਵਰਤਨ ਨਾਲ ਜਿੱਥੇ
ਸਾਡਾ ਆਰਥਿਕ ਬੋਝ ਘਟੇਗਾ ਓਥੇ ਵਾਤਾਵਰਨ ਨੂੰ ਸਵੱਛ ਰੱਖਣ ਵਿੱਚ ਵੀ ਮੱਦਦ ਮਿਲੇਗੀ।ਮੇਲੇ ਦੌਰਾਨ ਅਖਿਲ
ਭਾਟੀਆ (ਜੂਨੀਅਰ ਕੰਸਲਟਂੈਟ) ਵਲੋਂ ਡਿਜੀਟਲ ਕੈਸ਼ਲੈਸ ਇਕੋਨਮੀ ਤੇ ਵੈਬੀਨਾਰ ਕੀਤਾ ਗਿਆ ਤਾਂਕਿ ਘੱਟ ਤੋ ਘੱਟ ਨਕਦੀ
ਦੀ ਵਰਤੋਂ ਕਰਕੇ ਜਿੱਥੇ ਅਸੀਂ ਕੋਰੋਨਾਂ ਤੋਂ ਬਚ ਸਕਦੇ ਹਾਂ ਉੱਥੇ ਆਪਣੀ ਉਰਜਾ ਅਤੇ ਸਮਾਂ ਬਚਾ ਸਕਦੇ
ਹਾਂ।ਵਾਤਾਵਰਣ ਨੂੰ ਬਚਾਉਣ ਲਈ ਬੱਚਿਆਂ ਨੇ ਪੋਂਦੇ ਲਗਾਏੇ ਅਤੇ ੳੇੁਨ੍ਹਾਂ ਦੀ ਸਾਂਭ-ਸੰਭਾਲ ਦਾ ਅਹਿਦ
ਕੀਤਾ।ਮੈਡਮ ਨੇਹਾ (ਸੀ. ਡੀ. ਕੰਸਲਟੈਂਟ) ਵਲੋਂ “ਆਤਮ-ਨਿਰਭਰ ਭਾਰਤ” ਸਬੰਧੀ ਵੈਬੀਨਾਰ ਕੀਤਾ ਗਿਆ।ਉਨ੍ਹਾਂ
ਬੱਚਿਆ ਨੂੰ ਸਿਹਤਮੰਦ ਰਹਿਣ ਲਈ ਨਸ਼ੀਆ ਤੋ ਦੂਰ ਰਹਿਣ ਦਾ ਸੁਨੇਹਾ ਦਿੱਤਾ।ਕਟਿੰਗ-ਟੇਲਰਿੰਗ ਅਤੇ ਬਿਉਟੀਸ਼ਨ
ਦੀਆਂ ਲੜਕੀਆਂ ਵਲੋਂ ਆਪਣੇ ਕੀਤੇ ਕੰਮਾਂ ਦੀ ਨੁਮਾਇਸ਼ ਲਗਾਈ ਗਈ।ਇਸ ਮੁਬਾਰਕ ਮੋਕੇ ਜਿੱਥੇ
ਵਿੱਦਿਆਰਥਿਆਂ ਨੇ ਵੱਖ-ਵੱਖ ਮੁੱਦਿਆਂ ਤੇ ਆਪਣੇ ਵਿਚਾਰ ਰੱਖੇ ਉਥੇ ਉਨ੍ਹਾਂ ਕ੍ਰਿਸਮਿਸ ਦਾ ਤਿਉਹਾਰ
ਮਨਾਂਉਦਿਆਂ ਮਾਹੋਲ ਨੂੰ ਖੁਸ਼ਗੁਆਰ ਬਣਾਇਆਂ।ਲੋਕਾਂ ਨੂੰ ਜਾਗਰੂਕ ਕਰਨ ਲਈ “ਸਵੱਛ ਭਾਰਤ ਅਭਿਆਨ”
ਸੰਭਧੀ ਰੰਗੀਨ ਇਸ਼ਤਿਹਾਰ ਜਾਰੀ ਕੀਤਾ ਗਿਆ।ਕੋਰਸ ਪੁਰਾ ਕਰਨ ਵਾਲੇ ਵਿੱਦਿਆਰਥਿਆਂ ਨੂੰ ਸਰਟੀਫ਼ਿਕੇਟ ਵੰਡੇ ਗਏ
ਤਾਂਕਿ ਉਹ ਰੋਜਗਾਰ ਪ੍ਰਾਪਤ ਕਰਕੇ ਆਪਣੇ ਪੈਰਾਂ ਤੇ ਖੜ ਸਕਣ ਅਤੇ ਦੇਸ਼ ਦੀ ਪ੍ਰਗਤੀ ਵਿੱਚ ਆਪਣਾ ਬਣਦਾ
ਯੋਗਦਾਨ ਪਾ ਸਕਣ। ਪ੍ਰਸਾਰ ਕੇਦਰ ਵਲੋਂ ਵੱਖ-ਵੱਖ ਟਰੇਡਾਂ ਦੇ ਮੈਡਮ ਰਜਿੰਦਰ ਕੌਰ, ਪਰਮਜੀਤ ਕੌਰ, ਜਸਪ੍ਰੀਤ ਕੌਰ, ਜੱਸੀ
ਅਤੇ ਹਰਪ੍ਰੀਤ ਸ਼ਾਮਿਲ ਸਨ। ਸੁਖਦੇਵ ਰਾਜ ਜੀ ਕੇਦਰ ਇੰਚਾਰਜ ਨੇ ਅੰਤ ਵਿੱਚ ਸਾਰੇ ਆਨਲਾਇਨ ਹਾਜਿਰ
ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਸਨਮਾਨ ਦਿੰਦੇ ਹੋਏ ਤਹਿ ਦਿਲ ਤੋਂ ਧੰਨਵਾਦ ਕੀਤਾ।ਜਿੱਥੇ ਕੋਵਿਡ-19
ਦੀਆ ਹਦਾਇਤਾਂ ਨੂੰ ਮੱਦੇ ਨਜਰ ਰੱਖਦਿਆਂ ਇਹ ਮੇਲਾ ਨੇਪੜੇ ਚਾੜਿਆਂ ਉੱਥੇ ਇਹ ਸਭਨਾਂ ਦੇ ਦਿਲਾਂ ਤੇ
ਅਮਿੱਟ ਛਾਪ ਛੱਡ ਗਿਆ।