ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਵਲੌਂ ਨੌਜਵਾਨਾਂ ਦਾ ਜੀਵਨ ਪੱਧਰ ਉੱਚਾ ਚੱਕਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਤਹਿਤ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਵਲੌਂ ਆਪਣੇ ਪਸਾਰ ਕੇਂਦਰ ਕੈਂਟ ਬੋਰਡ ਸਕੂਲ, ਲੜਕੀਆਂ (ਜਲੰਧਰ ਕੈਂਟ) ਵਿਖੇ ਮਿੱਤੀ 9 ਤੋਂ 11 ਅਗਸਤ, 2021. ਤੱਕ ਇਕ ਤਿੰਨ ਰੋਜਾ ਤਕਨੀਕੀ ਮੇਲੇ ਦਾ ਆਯੋਜਨ ਕੀਤਾ ਗਿਆ।ਜਿੱਥੇ ਮਾਨਯੋਗ ਪਿੰ੍ਰਸੀਪਲ ਡਾ. ਜਗਰੂਪ ਸਿੰਘ ਜੀ ਨੇ ਇਸਦਾ ਸ਼ੁੱਭ ਆਰੰਬ ਕੀਤਾ ਉੱਥੇ ਉਨ੍ਹਾਂ ਗਰੀਬ ਅਤੇ ਅਪੰਗ ਬੱਚਿਆਂ ਨੂੰ ਉਚੇਰੀ ਸਿੱਖਿਆ ਦੇਣ, ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ ਤੋਂ ਬਚਣ ਦੀ ਗੱਲ ਕਰਦੇ ਹੋਏ ਆਵਾਜਾਈ ਸੰਬੰਧੀ ਅਨੁਸਾਸ਼ਿਤ ਰਹਿਣ ਦਾ ਸੁਨੇਹਾ ਦਿੱਤਾ।ਸ਼੍ਰੀ ਕਸ਼ਮੀਰ ਕੁਮਾਰ ਇੰਟ੍ਰਨਲ ਕੁਆਰਡੀਨੇਟਰ ਵਲੋਂ ਤਕਨੀਕੀ ਅਤੇ ਕਿੱਤਾ ਮੁੱਖੀ ਸਿੱਖਿਆ ਨਾਲ ਬੱਚਿਆਂ ਨੂੰ ਜੋੜਨ ਦੀ ਗੱਲ ਕੀਤੀ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸੂਰਜੀ-ਊਰਜਾ ਨਾਲ ਚੱਲਣ ਵਾਲੇ ਉਪਕਰਨਾਂ ਦੀ ਵਰਤੋਂ ਅਤੇ ਬਾਯੋ-ਊਰਜਾ ਨੂੰ ਅਪਣਾਉਣ ਦੀ ਨਸੀਹਤ ਕੀਤੀ ਗਈ ਤਾਂ ਕਿ ਘੱਟ ਤੋਂ ਘੱਟ ਰਵਾਇਤੀ ਊਰਜਾ ਵਰਤਨ ਨਾਲ ਜਿੱਥੇ ਸਾਡਾ ਆਰਥਿਕ ਬੋਝ ਘਟੇਗਾ ਓਥੇ ਵਾਤਾਵਰਨ ਨੂੰ ਸਵੱਛ ਰੱਖਣ ਵਿੱਚ ਵੀ ਮੱਦਦ ਮਿਲੇਗੀ।ਮੇਲੇ ਦੌਰਾਨ ਮੁੱਖ ਬੁਲਾਰੇ ਸ਼੍ਰੀ ਅਖਿਲ ਭਾਟੀਆ ਨੇ ਨਸ਼ਿਆਂ ਅਤੇ ਉਸ ਦੇ ਬੁਰੇ ਪ੍ਰਭਾਵਾਂ ਤੇ ਵਿਸਥਾਰ ਪੂਰਵਕ ਚਾਨਣਾਂ ਪਾਉਦੇਂ ਹੋਏ ਲੜਕੀਆਂ ਨੂੰ ਇਨ੍ਹਾਂ ਦਾ ਤਿਆਗ ਕਰਨ ਲਈ ਬੇਨਤੀ ਕੀਤੀ ਵਾਤਾਵਰਣ ਨੂੰ ਬਚਾਉਣ ਲਈ ਬੱਚਿਆਂ ਨੇ ਪੋਂਦੇ ਲਗਾਏੇ ਅਤੇ ੳੇੁਨ੍ਹਾਂ ਦੀ ਸਾਂਭ-ਸੰਭਾਲ ਦਾ ਅਹਿਦ ਕੀਤਾ।ਮੈਡਮ ਨੇਹਾ (ਸੀ. ਡੀ. ਕੰਸਲਟੈਂਟ) ਵਲੋਂ “ਨਾਰੀ ਸ਼ਕਤੀ” ਸਬੰਧੀ ਸੈਮੀਨਾਰ ਕੀਤਾ ਗਿਆ।ਉਨ੍ਹਾਂ ਬੱਚਿਆ ਨੂੰ ਸਿਹਤਮੰਦ ਰਹਿਣ ਅਤੇ ਆਪਣਾ ਭਵਿੱਖ ਉਜਵਲ ਬਣਾਉਣ ਲਈ ਪ੍ਰੇਰਿਆ। ਇਸ ਮੁਬਾਰਕ ਮੋਕੇ ਜਿੱਥੇ ਵਿੱਦਿਆਰਥਣਾਂ ਨੇ ਵੱਖ-ਵੱਖ ਮੁੱਦਿਆਂ ਤੇ ਆਪਣੇ ਵਿਚਾਰ ਰੱਖੇ ਉਥੇ ਉਨ੍ਹਾਂ ਤੀਆਂ ਦਾ ਤਿਉਹਾਰ ਮਨਾਂਉਦਿਆਂ ਮਾਹੋਲ ਨੂੰ ਖੁਸ਼ਗੁਆਰ ਬਣਾਇਆਂ।ਲੋਕਾਂ ਨੂੰ ਜਾਗਰੂਕ ਕਰਨ ਲਈ “ਨਸ਼ਿਆ ਦੀ ਰੋਕਥਾਮ” ਸੰਬਧੀ ਰੰਗੀਨ ਇਸ਼ਤਿਹਾਰ ਜਾਰੀ ਕੀਤਾ ਗਿਆ।ਸ਼੍ਰੀ ਜੋਤੀ ਕੁਮਾਰ (ਚੀਫ਼ ਇਗਜੈਕਟਿਵ ਆਫ਼ਿਸਰ ਕੈਂਟ ਬੋਰਡ) ਜੀ ਨੇ ਕੋਰਸ ਪੁਰਾ ਕਰਨ ਵਾਲੇ ਵਿੱਦਿਆਰਥਣਾਂ ਨੂੰ ਸਰਟੀਫ਼ਿਕੇਟ ਵੰਡੇ ਗਏ ਤਾਂਕਿ ਉਹ ਰੋਜਗਾਰ ਪ੍ਰਾਪਤ ਕਰਕੇ ਆਪਣੇ ਪੈਰਾਂ ਤੇ ਖੜ ਸਕਣ ਅਤੇ ਦੇਸ਼ ਦੀ ਪ੍ਰਗਤੀ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਣ।ਪ੍ਰਸਾਰ ਕੇਦਰ ਵਲੋਂ ਮੈਡਮ ਪੂਨਮ ਪਾਠਕ, ਗਗਨਦੀਪ ਕੌਰ, ਅਤੇ ਸੋਨਲਜੀਤ ਕੌਰ, ਸ਼ਾਮਿਲ ਸਨ।ਪ੍ਰਿੰਸੀਪਲ ਸ਼੍ਰੀਮਤੀ ਗੁਰਪਿੰਦਰ ਕੌਰ ਜੀ ਨੇ ਅੰਤ ਵਿੱਚ ਸਾਰੇ ਹਾਜਿਰ ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਸਨਮਾਨ ਦਿੰਦੇ ਹੋਏ ਤਹਿ ਦਿਲ ਤੋਂ ਧੰਨਵਾਦ ਕੀਤਾ।ਜਿੱਥੇ ਮੈਡਮ ਆਸ਼ਾ ਦੁਆ ਨੇ ਸਟੇਜ ਦਾ ਬਾਖੁਬੀ ਸੰਚਾਲਨ ਕੀਤਾ ਉੱਥੇ ਕੋਵਿਡ-19 ਦੀਆ ਹਦਾਇਤਾਂ ਨੂੰ ਮੱਦੇ ਨਜਰ ਰੱਖਦਿਆਂ ਇਹ ਮੇਲਾ ਨੇਪੜੇ ਚਾੜਿਆਂ ਅਤੇ ਸਭਨਾਂ ਦੇ ਦਿਲਾਂ ਤੇ ਅਮਿੱਟ ਛਾਪ ਛੱਡ ਗਿਆ।