ਜਲੰਧਰ :- ਮੇਹਰ ਚੰਦ ਕਾਲਜ ਜਲੰਧਰ ਵਲੌਂ “ਜੈਵਿਕ ਖੇਤੀ” ਸਬੰਧੀ ਵੈਬੀਨਾਰ
ਭਾਰਤ ਸਰਕਾਰ ਦੇ “ਹੁੰਨਰ ਵਿਕਾਸ ਅਤੇ ਉੱਦਮ ਮੰਤਰਾਲੇ” ਵਲੌਂ ਤਕਨੀਕੀ
ਸਿੱਖਿਆ ਰਾਹੀ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਾਲੀ ਸੀ.ਡੀ.ਟੀ.ਪੀ.
ਸਕੀਮ ਦੇ ਜਾਗਰੁਕ ਪੱਖ ਨੂੰ ਉਜਾਗਰ ਕਰਨ ਲਈ ਚਲਾਈ ਜਾ ਰਹੀ ਜਾਗਰੂਕ ਮੁਹਿੰਮ
ਦੇ ਤਹਿਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ
ਕੋਆਰਡੀਨੇਟ੍ਰ ਦੀ ਅਗਵਾਈ ਹੇਠ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ
ਸੀ.ਡੀ.ਟੀ.ਪੀ. ਵਿਭਾਗ ਵਲੌਂ “ਜੈਵਿਕ ਖੇਤੀ” ਅਪਨਾਉਣ ਲਈ ਅਤੇ ਕੂੜਾ ਨਜਿੱਠਣ
ਦੀਆਂ ਨਵੀਆਂ ਤਕਨੀਕਾਂ ਵਰਤਣ ਤਹਿਤ ਗਲਨਸ਼ੀਲ ਕਚਰੇ ਤੋਂ ਜੈਵਿਕ ਖਾਦ ਬਣਾਉਣ
ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ।ਪ੍ਰੋ. ਕਸ਼ਮੀਰ ਕੁਮਾਰ
ਇੰਟ੍ਰਨਲ ਕੋਆਰਡੀਨੇਟ੍ਰ ਵਲੋਂ ਗਰਾਂਉਡ ਦੇ ਘਾਹ ਫੂਸ ਦੀ ਸੰਭਾਲ ਸਬੰਧੀ
ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਜੇਕਰ ਤੁਸੀਂ
ਆਪਣੇ ਆਲੇ ਦੁਆਲੇ ਨੂੰ ਸਾਫ-ਸੁਥਰਾ ਰੱਖੋਗੇ ਤਾਂ ਅਸੀਂ ਕਈ
ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ।ਅਖਿਲ ਭਾਟੀਆ (ਜੂਨੀਅਰ
ਕੰਸਲਟੈਂਟ) ਨੇ “ਜੈਵਿਕ ਖੇਤੀ” ਦੀ ਜਰੂਰਤ ਬਾਰੇ ਵੈਬੀਨਾਰ ਕੀਤਾ।ਉਨ੍ਹਾਂ
ਜੈਵਿਕ ਖੇਤੀ ਰਾਹੀਂ ਪੈਦਾਵਾਰ ਦੇ ਸਿਹਤ ਸਬੰਧੀ ਫਾਇਦੇ ਦੱਸੇ ਅਤੇ ਕਿਹਾ ਕਿ
ਇਸ ਨਾਲ ਫ਼ਸਲ ਤੇ ਘੱਟ ਖਰਚਾ ਆਉਂਦਾ ਹੈ ਪਰ ਗੁਣਵੱਤਾ ਵੱਧਦੀ
ਹੈ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ
ਆਰਗੈਨਿਕ ਫਾਰਮਿਂਗ ਦਾ ਸੰਦੇਸ਼ ਘਰ ਘਰ ਪੁਹਚਾਉਣ ਦੀ ਜਰੂਰਤ ਹੈ ਤਾਂ ਹੀ
ਅਸੀਂ ਸ਼ੁੱਧ ਭੋਜਨ ਗ੍ਰਹਿਣ ਕਰਕੇ ਬਿਮਾਰੀ ਮੁੱਕਤ ਬਣ ਸਕਦੇ ਹਾਂ।ਇਸ ਮੌਕੇ ਤੇ
ਪ੍ਰਸਾਰ ਕੇਂਦਰਾ ਦੇ ਵਿੱਦਿਆਰਥੀਆਂ ਨੂੰ ਜਾਗਰੁਕ ਕਰਨ ਲਈ ਸੀ.ਡੀ.ਟੀ.ਪੀ.
ਵਿਭਾਗ ਵਲੋਂ ਆਰਗੈਨਿਕ ਫਾਰਮਿਂਗ ਸਬੰਧੀ ਰੰਗੀਨ ਪੈਂਫਲੈਟ ਵੀ ਜਾਰੀ ਕੀਤਾ
ਗਿਆ ਅਤੇ ਕਲਾਸਾਂ ਵਿੱਚ ਵੰਡਿਆ ਗਿਆ।ਇਸ ਮੌਕੇ ਨੇਹਾ (ਸੀ. ਡੀ.
ਕੰਸਲਟੈਂਟ),ਮਨੋਜ ਕੁਮਾਰ, ਸੁਰੇਸ਼ ਕੁਮਾਰ ਅਤੇ ਜੋਗਿੰਦਰ ਹਾਜਿਰ ਸਨ।