ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਵਲੌਂ ਤਕਨੀਕੀ ਸਿੱਖਿਆ ਨੂੰ ਪੇਂਡੂ ਖੇਤਰਾਂ, ਘੱਟ ਪੜ੍ਹੇ
ਲਿਖੇ, ਗਰੀਬ, ਅਪੰਗ, ਕੈਦੀ, ਟੱਪਰੀਵਾਸਾਂ, ਲੋੜਬੰਦ ਅਤੇ ਬੇਰੋਜਗਾਰ ਨੋਜਵਾਨਾਂ ਤੱਕ ਪਹੁਚਾਉਣ ਅਤੇ ਉਨ੍ਹਾਂ ਦਾ ਜੀਵਨ
ਪੱਧਰ ਉੱਚਾ ਚੱਕਣ ਲਈ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਤਹਿਤ ਮੇਹਰ ਚੰਦ ਬਹੁਤਕਨੀਕੀ ਕਾਲਜ ਦੇ ਸੀ.ਡੀ.ਟੀ.ਪੀ. ਵਿਭਾਗ
ਵਲੌਂ ਆਪਣੇ ਪਸਾਰ ਕੇਂਦਰ ਪਿੰਡ ਕੂਪਰ-ਆਦਮਪੁਰ (ਜਲੰਧਰ) ਵਿਖੇ ਮਾਨਯੋਗ ਪਿੰ੍ਰਸੀਪਲ ਡਾ. ਜਗਰੂਪ ਸਿੰਘ ਜੀ ਦੀ
ਅਗਵਾਈ ਵਿਚ ਮਿੱਤੀ 20 ਤੋਂ 22 ਸਤੰਬਰ, 2021. ਤੱਕ ਇਕ ਤਿੰਨ ਰੋਜਾ ਤਕਨੀਕੀ ਮੇਲੇ ਦਾ ਆਯੋਜਨ ਕੀਤਾ
ਗਿਆ।ਮਾਨਯੋਗ ਪਿੰ੍ਰਸੀਪਲ ਡਾ. ਜਗਰੂਪ ਸਿੰਘ ਜੀ ਦੇ ਸਦੇਸ਼ ਨਾਲ ਕਿ ਗਰੀਬ ਅਤੇ ਅਪੰਗ ਬੱਚਿਆਂ ਨੂੰ ਉਚੇਰੀ ਸਿੱਖਿਆ
ਦੇਣ, ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ ਤੋਂ ਬਚਾਉਣਾ ਸਮੇ ਦੀ ਲੋੜ ਹੈ।ਉਨ੍ਹਾਂ ਆਵਾਜਾਈ ਸੰਬੰਧੀ
ਅਨੁਸਾਸ਼ਿਤ ਰਹਿਣ ਦਾ ਸੁਨੇਹਾ ਦਿੰਦੇ ਹੋਏ ਇਸ ਦਾ ਸ਼ੁਭ ਆਰੰਭ ਕੀਤਾ।ਸ਼੍ਰੀ ਕਸ਼ਮੀਰ ਕੁਮਾਰ ਇੰਟ੍ਰਨਲ
ਕੁਆਰਡੀਨੇਟਰ ਵਲੋਂ ਤਕਨੀਕੀ ਅਤੇ ਕਿੱਤਾ ਮੁੱਖੀ ਸਿੱਖਿਆ ਨਾਲ ਬੱਚਿਆਂ ਨੂੰ ਜੋੜਨ ਦੀ ਗੱਲ ਕੀਤੀ ਅਤੇ ਲੋਕਾਂ ਨੂੰ ਵੱਧ
ਤੋਂ ਵੱਧ ਸੂਰਜੀ-ਊਰਜਾ ਨਾਲ ਚੱਲਣ ਵਾਲੇ ਉਪਕਰਨਾਂ ਦੀ ਵਰਤੋਂ ਅਤੇ ਬਾਯੋ-ਊਰਜਾ ਨੂੰ ਅਪਣਾਉਣ ਦੀ ਨਸੀਹਤ ਕੀਤੀ
ਗਈ ਤਾਂ ਕਿ ਘੱਟ ਤੋਂ ਘੱਟ ਰਵਾਇਤੀ ਊਰਜਾ ਵਰਤਨ ਨਾਲ ਜਿੱਥੇ ਸਾਡਾ ਆਰਥਿਕ ਬੋਝ ਘਟੇਗਾ ਓਥੇ ਵਾਤਾਵਰਨ ਨੂੰ ਸਵੱਛ
ਰੱਖਣ ਵਿੱਚ ਵੀ ਮੱਦਦ ਮਿਲੇਗੀ।ਉਨ੍ਹਾਂ ਨੇ ਬੇਕਾਰ ਹੋਈਆਂ ਵਸਤੂਆਂ ਤੋਂ ਵਧੀਆ ਵਰਤਣ ਵਾਲੀਆਂ ਵਸਤੂਆਂ
ਬਣਾਉਣ ਲਈ ਬੱਚਿਆਂ ਨੂੰ ਪ੍ਰੇਰਿਆਂ ਜੋਕਿ ਕੂੜੇ ਨੂੰ ਨਜਿੱਠਣ ਦਾ ਇੱਕ ਵਧੀਆ ਉਪਰਾਲਾ ਹੈ। ਮੇਲੇ ਦੌਰਾਨ ਮਿਸ
ਨੇਹਾ (ਸੀ. ਡੀ. ਕੰਸਲਟੈਂਟ) ਵਲੋਂ “ਨਾਰੀ ਸ਼ਕਤੀ” ਤੇ ਇੱਕ ਸੈਮੀਨਾਰ ਕੀਤਾ ਤਾਂਕਿ ਲੜਕੀਆਂ ਨੂੰ ਆਤਮ ਨਿਰਭਰ
ਬਣਾਇਆ ਜਾ ਸਕੇ।ਵਾਤਾਵਰਣ ਨੂੰ ਬਚਾਉਣ ਲਈ ਬੱਚਿਆਂ ਨੇ ਪੋਂਦੇ ਲਗਾਏੇ ਅਤੇ ੳੇੁਨ੍ਹਾਂ ਦੀ ਸਾਂਭ-ਸੰਭਾਲ ਦਾ
ਅਹਿਦ ਕੀਤਾ।ਲੋਕਤੰਤਰ ਨੂੰ ਮਜਬੂਤ ਕਰਨ ਲਈ ਉਨ੍ਹਾਂ ਵਲੋਂ ਸਵੀਪ ਅਧੀਨ ਇਲਾਕੇ ਦੇ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ
ਕੀਤਾ ਗਿਆ ਤਾਂਕਿ ਲੋਕ ਸਹੀ ਢੰਗ ਨਾਲ ਆਪਣੇ ਵੋਟ ਦਾ ਇਸਤੇਮਾਲ ਕਰ ਸਕਣ। ਜਿੱਥੇ ਉਨ੍ਹਾਂ ਬੱਚਿਆ ਨੂੰ ਸਿਹਤਮੰਦ
ਰਹਿਣ ਲਈ ਨਸ਼ੀਆ ਤੋ ਦੂਰ ਰਹਿਣ ਦਾ ਸੁਨੇਹਾ ਦਿੱਤਾ।ਉੱਥੇ ਉਨ੍ਹਾਂ ਨੂੰ ਨਵੀਆਂ ਤਕਨੀਕਾ ਅਪਨਾਉਣ ਲਈ
ਪ੍ਰੇਰਿਆ।ਕਟਿੰਗ-ਟੇਲਰਿੰਗ ਅਤੇ ਬਿਉਟੀਸ਼ਨ ਦੀਆਂ ਲੜਕੀਆਂ ਵਲੋਂ ਆਪਣੇ ਕੀਤੇ ਕੰਮਂਾ ਦੀ ਨੁਮਾਇਸ਼ ਲਗਾਈ
ਗਈ।ਇਸ ਮੁਬਾਰਕ ਮੋਕੇ ਜਿੱਥੇ ਵਿੱਦਿਆਰਥਿਆਂ ਨੇ ਵੱਖ-ਵੱਖ ਮੁੱਦਿਆਂ ਤੇ ਆਪਣੇ ਵਿਚਾਰ ਰੱਖੇ ਅਤੇ ਮਾਹੋਲ ਨੂੰ
ਕੇਕ ਕੱਟਕੇ ਖੁਸ਼ਗੁਆਰ ਬਣਾਇਆ।ਵਿਭਾਗ ਵਲੋਂ ਲੋਕਾਂ ਨੂੰ ਵੋਟਾ ਪ੍ਰਤੀ ਜਾਗਰੂਕ ਕਰਨ ਸੰਭਧੀ ਇਕ ਰੰਗੀਨ ਇਸ਼ਤਿਹਾਰ
ਵੀ ਜਾਰੀ ਕੀਤਾ ਗਿਆ।ਕੋਰਸ ਪੁਰਾ ਕਰਨ ਵਾਲੇ ਵਿੱਦਿਆਰਥਿਆਂ ਨੂੰ ਸਰਟੀਫ਼ਿੳਮਪ;ਕੇਟ ਵੰਡੇ ਗਏ ਤਾਂਕਿ ਉਹ ਰੋਜਗਾਰ ਪ੍ਰਾਪਤ
ਕਰਕੇ ਆਪਣੇ ਪੈਰਾਂ ਤੇ ਖੜ ਸਕਣ ਅਤੇ ਦੇਸ਼ ਦੀ ਪ੍ਰਗਤੀ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਣ।ਪ੍ਰਸਾਰ ਕੇਦਰ ਵਲੋਂ
ਵੱਖ-ਵੱਖ ਟਰੇਡਾਂ ਦੇ ਮੈਡਮ ਨੇਹਾ, ਅਮਨਦੀਪ ਕੌਰ ਅਤੇ ਸ਼੍ਰੀ ਰਾਜਿੰਦਰ ਕੁਮਾਰ ਹਾਜਿਰ ਸਨ।ਸ਼੍ਰੀ ਹਰਪ੍ਰੀਤ ਸਿੰਘ ਜੀ ਕਂੇਦਰ
ਇੰਚਾਰਜ ਨੇ ਅੰਤ ਵਿੱਚ ਸਾਰੇ ਹਾਜਿਰ ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਸਨਮਾਨ ਦਿੰਦੇ ਹੋਏ ਤਹਿ ਦਿਲ ਤੋਂ
ਧੰਨਵਾਦ ਕੀਤਾ।ਜਿੱਥੇ ਕੋਵਿਡ-19 ਦੀਆਂ ਹਦਾਇਤਾਂ ਨੂੰ ਮੱਦੇ ਨਜਰ ਰੱਖਦਿਆਂ ਇਹ ਤਕਨੀਕੀ ਮੇਲਾ ਨੇਪੜੇ ਚੜਿਆਂ
ਉੱਥੇ ਇਹ ਸਭਨਾਂ ਦੇ ਦਿਲਾਂ ਤੇ ਅਮਿੱਟ ਛਾਪ ਛੱਡ ਗਿਆ।