ਜਲੰਧਰ :- ਪ੍ਰਿੰਸੀਪਲ ਡਾ: ਜਗਰੁਪ ਸਿੰਘ ਦੀ ਰਹਿਨੁਮਾਈ ਹੇਠ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿੱਚ
ਫਾਰਮੇਸੀ ਵਿਭਾਗ ਦੇ ਮੁੱਖੀ ਡਾ. ਸੰਜੇ ਬਾਂਸਲ ਜੀ ਦੀ ਅਗਵਾਈ ਵਿੱਚ ਕੈਂਸਰ ਦੇ ਮਾਹਰ ਡਾ.
ਅਰਚਨਾ ਦੱਤਾ ਦੁਆਰਾ “Mythsand Facts about Cancer’ ਵਿਸ਼ੇ ਤੇ “ਵਿਸ਼ਵ ਕੈਂਸਰ
ਦਿਵਸ” ਸਬੰਧੀ ਵੈਬੀਨਾਰ ਆਯੋਜਿਤ ਕੀਤਾ ਗਿਆ।ਇਸ ਵੈਬੀਨਾਰ ਵਿੱਚ ਸ਼ੀਤਲ (PRO,PIMS) ਅਤੇ IMS ਦੇ ਕਈ ਵਿਦਿਆਰਥੀ ਵੀ ਹਾਜਿਰ ਸਨ।ਪ੍ਰੋਜੈਕਟ ਕੋ- ਕੋਆਰਡੀਨੇਟ੍ਰ ਮੀਨਾਂ
ਬਾਂਸਲ ਨੇ ਦੱਸਿਆ ਕਿ ਕੈਂਸਰ ਦੇ ਜਿਆਰਾਤਰ ਕੇਸ ਵਿੱਚ ਬੀਮਾਰੀ ਦਾ ਪਤਾ ਬਹੁਤ ਦੇਰ ਨਾਲ
ਲੱਗਦਾ ਹੈ ਅਤੇ ਉਦੋਂ ਤੱਕ ਕੈਂਸਰ ਕਾਫ਼ੀ ਭਿਆਨਕ ਰੂਪ ਧਾਰਣ ਕਰ ਚੁੱਕਾ ਹੁੰਦਾ ਹੈ।
ਪਰ ਜੇ ਇਸ ਦੇ ਲ਼ੱਛਣਾਂ ਦਾ ਸ਼ੁਰੁਆਤ ਵਿੱਚ ਹੀ ਪਤਾ ਲੱਗ ਜਾਵੇ ਤਾਂ ਜਲਦੀ ਇਲਾਜ ਨਾਲ ਇਸ ਤੋਂ
ਬਚਣਾ ਸੰਭਵ ਹੈ।ਡਾ. ਅਰਚਨਾ ਦੱਤਾ ਜੀ ਨੇ ਅਲੱਗ- ਅਲੱਗ ਕਿਸਮ ਦੇ ਕੈਂਸਰ ਬਾਰੇ ਵਿਸਥਾਰ
ਪੂਰਵਕ ਚਾਨਣਾ ਪਾਇਆ ਅਤੇ ਕਿਹਾ ਕਿ ਲੱਗਭੱਗ 30% ਤੋਂ 50% ਕੈਂਸਰ ਤੋਂ ਬਚਿਆ
ਜਾ ਸਕਦਾ ਹੈ। 40% ਮੌਤਾਂ ਦਾ ਕਾਰਣ ਤੰਬਾਕੂ ਹੈ। ਔਰਤਾਂ ਵਿੱਚ Breast ਅਤੇ cervix
ਦਾ ਕੈਂਸਰ ਮੁੱਖ ਹੈ। ਸਾਦਾ ਖਾਣ ਅਤੇ ਪਹਿਨਣ ਨਾਲ ਕੈਂਸਰ ਤੋਂ ਬਚਿਆ ਜਾ ਸਕਦਾ ਹੈ।
ਅਗਰ ਕੋਈ ਜਖਮ ਜਾਂ ਲੱਛਣ ਨਜ਼ਰ ਆਵੇ ਤਾਂ ਇਸ ਦੀ ਜਾਂਚ ਕਰਾਉਣੀ ਲਾਜ਼ਮੀ ਹੈ।”I do and i will”
ਦੇ ਥੀਮ ਅਨੂੰਸਾਰ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ।ਇਸ
ਮੋਂਕੇ ਤੇ ਪ੍ਰੋ. ਕਸ਼ਮੀਰ ਕੁਮਾਰ (ਇੰਟ੍ਰਨਲ ਕੋਆਰਡੀਨੇਟ੍ਰ ਸੀ.ਡੀ.ਟੀ.ਪੀ.) ਵਿਭਾਗ ਵਲੋਂ
ਕੈਂਸਰ ਤੋਂ ਸੁਚੇਤ ਰਹਿਣ ਲਈ ਇੱਕ ਰੰਗੀਨ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ।ਇਸ ਵਿੱਚ
ਲੱਗਭੱਗ 90 ਵਿਦਿਆਰਥੀਆ ਨੇ ਭਾਗ ਲਿਆ। ਕਾਲਜ ਦੀ ਤਰਫ਼ੋਂ ਰਾਜੀਵ ਭਾਟੀਆ, ਮੰਜੂ
ਮਨਚੰਦਾ, ਮੀਨਾ ਬਾਂਸਲ, ਰਿੱਚਾ ਅਰੋੜਾ, ਕਸ਼ਮੀਰ ਕੁਮਾਰ, ਸੰਦੀਪ ਕੁਮਾਰ , ਪੰਕਜ
ਗੁਪਤਾ, ਪ੍ਰਿੰਸ ਮਦਾਨ, ਕਰਨਇੰਦਰ ਸਿੰਘ , ਸਵਿਤਾ ਕੁਮਾਰੀ , ਨੇਹਾ , ਅਖਿਲ ਭਾਟੀਆ,
ਮਨੋਜ ਕੁਮਾਰ ਅਤੇ ਸੁਰੇਸ਼ ਕੁਮਾਰ ਸ਼ਾਮਿਲ ਸਨ।ਪ੍ਰਿੰਸੀਪਲ ਡਾ: ਜਗਰੁਪ ਸਿੰਘ ਨੇ “ਵਿਸ਼ਵ
ਕੈਂਸਰ ਦਿਵਸ” ਮਨਾਉਣ ਸਬੰਧੀ ਫਾਰਮੇਸੀ ਵਿਭਾਗ ਦੀ ਸ਼ਲਾਘਾ ਕੀਤੀ।