ਜਲੰਧਰ : ਪ੍ਰਿੰਸੀਪਲ ਸ਼ ਜਗਰੂਪ ਸਿੰਘ ਜੀ ਦੀ ਰਹਿਨੁਮਾਈ ਵਿੱਚ ਕਾਲਜ ਦਾ “ ਸੇਵ ਅਰਥ
ਸੁਸਾਇਟੀ ਦੂਆਰਾ “ ਰੇਨ ਵਾਟਰ ਹਾਰਵੇਟਸਟਿੰਗ” ਤੇ ਸੇਮੀਨਾਰ ਦਾ
ਆਯੋਜਨ ਕਰਵਾਇਆ ਗਿਆ।ਪ੍ਰਿੰਸੀਪਲ ਸ਼ ਜਗਰੂਪ ਸਿੰਘ ਅਤੇ ਸੁਸਾਇਟੀ
ਪ੍ਰਧਾਨ ਡਾ. ਸੰਜੇ ਬਾਂਸਲ ਨੇ “ ambitition instition of forign language
ਤੋਂ ਆਏ ਚੇਤਨਾ ਸ਼ਰਮਾ, ਕਾਜਲ ਅੇਤੇ ਉਹਨਾਂ ਦੀ ਟੀਮ ਦਾ ਕਾਲਜ
ਪਹੁੰਚਣ ਤੇ ਸਵਾਗਤ ਕੀਤਾ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਅੱਜਕਲ
ਪਾਣੀ ਦੇ ਸੰਕਟ ਨੂੰ ਦੇਖਦੇ ਹੋਏ ਵਿਦਿਆਰਥੀਆਂ ਨੂੰ ਇਸ ਤਰਾਂ ਦੇ
ਸੇਮੀਨਾਰ ਦੂਆਰਾ ਜਾਗਰੂਕ ਕਰਨ ਦੀ ਲੋੜ ਹੈ। ਫਾਰਮੇਸੀ ਵਿਭਾਗ ਦੇ
ਵਿਭਾਗਮੁਖੀ ਡਾ. ਸੰਜੇ ਬਾਂਸਲ ਨੇ ਕਿਹਾ ਕਿ ਸਾਨੂੰ ਵਖਰੇ-ਵਖਰੇ ਤਰੀਕਿਆਂ
ਨਾਲ ਪਾਣੀ ਦੇ ਦੁਰਉਪਯੋਗ ਰੋਕਣ ਅਤੇ ਪਾਣੀ ਬਚਾਉਣ ਦੇ ਉਪਾਅ ਉੱਪਰ
ਕੰਮ ਕਰਨ ਦੀ ਜਰੂਰਤ ਹੈ । “ ambitition instition ” ਦੀ ਮਿਸ ਚੇਤਨਾ ਸਰਮਾ ਨੇ
“ਰੇਨ ਵਾਟਰ ਹਾਰਵੇਸਟਿੰਗ” ਦੇ ਕਈ ਤਰੀਕੇ ਦੱਸੇ ਅਤੇ ਜਲ ਨੂੰ ਬਚਾਉਣ ਦੇ
ਉਪਾਵਾਂ ਸਬੰਦੀ ਵਿਸਥਾਂਰ ਵਿੱਚ ਸਮਝਾਇਆ । ਉਹਨਾਂ ਨੇ ਕਿਹਾ ਕਿ ਜੇਕਰ
ਅਸੀ ਕੋਈ ਕੋਸ਼ਿਸ ਨਾ ਕੀਤੀ ਤਾਂ ਭਵਿੱਖ ਦੀ ਪੀੜੀਆ ਨੂੰ ਪੀਣ ਵਾਲਾ ਪਾਣੀ ਵੀ
ਨਸੀਬ ਨਹੀ ਹੋਵੇਗਾ । ਅੰਤ ਵਿੱਚ ਸੁਸਾਇਟੀ ਦੀ ਉਪ-ਪ੍ਰਧਾਨ ਮੀਨਾ ਬਾਂਸਲ ਨੇ
“ambitition instition” ਦੀ ਮਿਸ ਚੇਤਨਾ ਸਰਮਾਂ ਅਤੇ ਉਹਨਾਂ ਦੀ ਪੁਰੀ ਟੀਮ
ਦਾ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ
ਸਾਨੰ ਸਾਰਿਆਂ ਨੂੰ ਆਪਣੇ – ਆਪਣੇ ਹਿੱਸੇ ਦਾ ਯੋਗਦਾਨ ਪਾਉਣਾ
ਚਾਹੀਦਾ ਹੈ , ਤਾੱ ਕਿ ਭਵਿੱਖ ਵਿੱਚ ਆਉਣ ਵਾਲੇ ਸੰਕਟ ਤੋਂ ਬਚਿਆ ਜਾ ਸਕੇ
। ਇਸ ਮੋਕੇ ਲੇਕਚਰਾਰ ਕਰਨ ਇੰਦਰ ਸਿੰਘ, ਰੁਪਿੰਦਰ ਕੋਰ, ਕਨਿਕਾ ਅਤੇ 60
ਵਿਦਿਆਰਥੀ ਹਾਜਰ ਸਨ