ਜਲੰਧਰ :- ਉੱਨਤ ਭਾਰਤ ਅਭਿਆਨ ਅਧੀਨ ਪ੍ਰਿੰਸੀਪਲ ਡਾ.ਜਗਰੁਪ ਸਿੰਘ ਦੀ ਰਹਿਨੁਮਾਈ ਹੇਠ ਅੱਜ ਮੇਹਰ
ਚੰਦ ਪੋਲੀਟੈਕਨਿਕ ਕਾਲਜ ਦੇ ਸਿਵਲ ਵਿਭਾਗ ਦੇ ਮੁੱਖੀ ਡਾ. ਰਾਜੀਵ ਭਾਟੀਆ ਜੀ ਦੀ ਅਗਵਾਈ ਵਿੱਚ
“ਕੁਸ਼ਲ ਹਰੀ ਇਮਾਰਤ”(Efficient Green Building-Eco-friendly Building)

ਸਬੰਧੀ ਵੈਬੀਨਾਰ ਕੀਤਾ ਗਿਆ।ਭਾਰਤ ਸਰਕਾਰ ਵਲੌਂ ਨਵੀਆਂ ਤਕਨੀਕਾ ਨੂੰ ਘਰ-
ਘਰ ਪਹੁਚਾਉਣ ਲਈ ਵਿੱਢੀ ਗਈ ਸੀ.ਡੀ.ਟੀ.ਪੀ. ਸਕੀਮ ਦੇ ਤਹਿਤ ਪ੍ਰੋ.ਕਸ਼ਮੀਰ ਕੁਮਾਰ ਇੰਟ੍ਰਨਲ
ਕੋਆਰਡੀਨੇਟ੍ਰ ਦੀ ਟੀਮ ਦੁਆਰਾ ਇਸ ਜਾਗਰੂਕਤਾ ਦਾ ਆਰੰਭ ਕੀਤਾ ਗਿਆ।ਉਨ੍ਹਾਂ ਦੱਸਿਆ
ਕਿ ਉੱਨਤ ਭਾਰਤ ਅਭਿਆਨ ਦੀ ਦੇਖ-ਰੇਖ ਆਈ.ਆਰ.ਡੀ, ਆਈ.ਆਈ.ਟੀ, ਨਵੀ ਦਿੱਲੀ ਕਰ ਰਹੀ ਹੈ,
ਜਿਸ ਦਾ ਮੁੱਖ-ਮੰਤਵ ਪਿੰਡਾਂ ਦੀਆਂ ਦਰਪੇਸ਼ ਸਮੱਸਿਆਵਾਂ ਦਾ ਢੁਕਵਾਂ ਹੱਲ ਲੱਭਣਾ
ਹੈ।ਪ੍ਰੋ. ਰਾਜੇਸ਼ ਕੁਮਾਰ (ਲੈਕਚਰਾਰ ਸਿਵਲ) ਨੇ ਮੁੱਖ ਬੁਲਾਰੇ ਦੀ ਭੁਮਿਕਾ ਨਿਭਾਈ।ਉਨ੍ਹਾਂ
ਨੇ ਕੁਸ਼ਲ ਹਰੀਆਂ ਇਮਾਰਤਾਂ ਬਾਰੇ ਪ੍ਰਭਾਵਸ਼ਾਲੀ ਢੰਗ ਨਾਲ ਵਿਸਥਾਰ ਪੂਰਵਕ ਚਾਨ੍ਹਣਾਂ
ਪਾਇਆ।ਇਸ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਸੂਰਜੀ-ਊਰਜਾ ਨਾਲ ਚੱਲਣ ਵਾਲੇ ਉਪਕਰਨਾਂ ਦੀ
ਵਰਤੋਂ ਅਤੇ ਬਾਯੋ-ਊਰਜਾ ਨੂੰ ਅਪਣਾਉਣ ਦੀ ਨਸੀਹਤ ਕੀਤੀ ਗਈ ਤਾਂ ਕਿ ਘੱਟ ਤੋਂ ਘੱਟ
ਰਵਾਇਤੀ ਊਰਜਾ ਵਰਤਣ ਨਾਲ ਜਿੱਥੇ ਸਾਡਾ ਆਰਥਿਕ ਬੋਝ ਘਟੇਗਾ ਓਥੇ ਵਾਤਾਵਰਨ ਨੂੰ ਸਵੱਛ
ਰੱਖਣ ਵਿੱਚ ਵੀ ਮੱਦਦ ਮਿਲੇਗੀ।ਵਿੱਦਿਆਰਥੀਆਂ ਨੂੰ ਊਰਜਾ ਦੀ ਬੱਚਤ ਦੇ ਨੁਕਤੇ ਵੀ ਦੱਸੇ ਗਏ
ਅਤੇ ਵੱਧ ਤੌ ਵੱਧ ਪੌਦੇ ਲਗਾਉਣ ਬਾਰੇ ਜਾਗਰੁਕ ਕੀਤਾ ਗਿਆ।ਪ੍ਰੋ. ਕਸ਼ਮੀਰ ਕੁਮਾਰ
ਇੰਟ੍ਰਨਲ ਕੋਆਰਡੀਨੇਟ੍ਰ ਕਿਹਾ ਕਿ ਜੇਕਰ ਅਸੀ ਸਮਾਂ ਰਹਿੰਦੇ ਸੁਚੇਤ ਨਾ ਹੋਏ ਤਾਂ ਵੱਧ ਰਹੀ
ਆਲਮੀ ਤਪਸ਼ ਕੁਦਰਤੀ ਆਫ਼ਤਾਂ ਦਾ ਕਾਰਣ ਬਣਕੇ ਧਰਤੀ ਉਪਰ ਜੀਵਨ ਨੂੰ ਤਹਿਸ-ਨਹਿਸ ਕਰ
ਦੇਵੇਗੀ।ਉਨ੍ਹਾਂ ਗੈਰ ਰਵਾਇਤੀ ਊਰਜਾ ਸ੍ਰੋਤ ਵਰਤਣ ਦੀ ਨਸੀਹਤ ਕੀਤੀ।ਸੀ.ਡੀ.ਟੀ.ਪੀ. ਵਿਭਾਗ ਵਲੋਂ
ਲੋਕਾਂ ਨੂੰ ਜਾਗਰੂਕ ਕਰਨ ਲਈ “Efficient Green Building-Eco-friendly Building
ਦੇ ਲਾਭ ਦਰਸਾਉਦਾਂ ਹੋਇਆ ਇੱਕ ਰੰਗੀਨ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ।ਇਸ ਵਿੱਚ ਲੱਗਭੱਗ
80 ਵਿਦਿਆਰਥੀਆ ਨੇ ਭਾਗ ਲਿਆ।ਡਾ. ਰਾਜੀਵ ਭਾਟੀਆ ਜੀ ਨੇ ਵਿੱਦਿਆਰਥੀਆਂ ਨੂੰ ਸੋਲਰ
ਪੈਨਲਾਂ ਰਾਹੀ ਬੈਂਟਰੀਆ ਚਾਰਜ ਕਰਕੇ ਬਿਜਲੀ ਉਪਕਰਨ ਚਲਾਉਣ,ਆਪਣਾ ਚੋਗਿਰਦਾ ਹਰਿਆ-ਭਰਿਆ
ਅਤੇ ਸਾਫ਼ੳਮਪ;-ਸੁਥਰਾ ਰੱਖਣ ਸਬੰਧੀ ਜਾਣਕਾਰੀ ਦਿੰਦਆਂ ਸਾਰਿਆਂ ਦਾ ਧੰਨਵਾਦ ਕੀਤਾ।ਮੈਡਮ
ਨੇਹਾ (ਸੀ. ਡੀ. ਕੰਸਲਟੈਂਟ) ਅਤੇ ਅਖਿਲ ਭਾਟੀਆ ਦੇ ਯਤਨਾਂ ਸਦਕਾ ਇਹ ਵੈਬੀਨਾਰ ਸਾਰਿਆਂ ਦੇ
ਦਿਲਾਂ ਤੇ ਅਮਿੱਟ ਛਾਪ ਛੱਡ ਗਿਆ।