ਭਾਰਤ ਸਰਕਾਰ ਦੇ “ਹੁੰਨਰ ਵਿਕਾਸ ਅਤੇ ਉੱਦਮ ਮੰਤਰਾਲੇ” ਵਲੌਂ ਤਕਨੀਕੀ ਸਿੱਖਿਆ ਰਾਹੀਂ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਾਲੀ ਸੀ.ਡੀ.ਟੀ.ਪੀ. ਸਕੀਮ ਦੀ ਉੱਘੇ ਉਦਯੋਗ ਪਤੀ ਸ਼੍ਰੀ ਕੁੰਦਨ ਲਾਲ ਅਗਰਵਾਲ ਜੀ ਦੀ ਰਹਿਨੁਮਾਈ ਹੇਠ ਅੱਜ ਮੇਹਰ ਚੰਦ ਕਾਲਜ ਜਲੰਧਰ ਵਿੱਚ 12ਵੀਂ ਮੀਟਿਂਗ ਹੋਈ।ਮਾਨਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੇ ਸਾਰਿਆਂ ਨੂੰ ਜੀ ਆਇਆਂ ਕਹਿਣ ਉਪ੍ਰੰਤ ਅਜੰਡੇ ਤੇ ਵਿਸਥਾਰ ਪੂਰਵਕ ਚਰਚਾ ਕਰਵਾਈ ਗਈ ਅਤੇ ਸਾਲ 2020-21 ਦੇ ਕੰਮਾਂ ਦੀ ਸਮੀਖਿਆ ਕੀਤੀ ਗਈ।ਨੇਹਾ (ਸੀ. ਡੀ. ਕੰਸਲਟੈਂਟ) ਨੇ ਪਾਵਰ ਪੁਇੰਟ ਪ੍ਰਜੈਟੇਂਸ਼ਨ ਰਾਹੀਂ ਵੇਰਵੇ ਸਹਿਤ ਜਾਣਕਾਰੀ ਦਿੱਤੀ।ਕੋਵਿਡ-19 ਦੇ ਸਮਂੇ ਦੋਰਾਨ ਉਨ੍ਹਾਂ ਉੱਨਤ ਭਾਰਤ ਅਭਿਆਨ, ਆਤਮ ਨਿਰਭਰ ਭਾਰਤ ਅਤੇ ਬੱਡੀ ਪ੍ਰੋਗਰਾਮ ਵਿੱਚ ਕਾਲਜ ਦੁਆਰਾ ਪਾਏ ਹੋਏ ਯੋਗਦਾਨ ਦਾ ਵਿਸਥਾਰ ਪੂਰਵਕ ਚਾਨਣਾਂ ਪਾਇਆ।ਸਾਰੇ ਆਏ ਹੋਏ ਮੈਂਬਰਾਂ ਨੇ ਸੀ.ਡੀ.ਟੀ.ਪੀ. ਦੀ ਟੀਮ ਦੁਆਰਾ ਕੀਤੇ ਹੋਏ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਸ ਦੀ ਹੋਰ ਬਿੱਹਤਰੀ ਵਾਸਤੇ ਆਪਣੇ ਕੀਮਤੀ ਸੁਝਾਅ ਅਤੇ ਆਸ਼ੀਰਵਾਦ ਦਿੱਤਾ। ਅਜੀਤ ਗੋਸੁਆਮੀ, ਅਜੈ ਗੋਸੁਆਮੀ, ਵਿਜੇ ਸ਼ਰਮਾਂ,ਪ੍ਰੇਮ ਸਾਗਰ, ਸੁਖਪਾਲ , ਮੈਡਮ ਮੀਨਾਕਸ਼ੀ (ਖੇਤੀਬਾੜੀ ਵਿਭਾਗ), ਸੁੱਖਦੇਵ ਰਾਜ, ਹੀਰਾ ਮਹਾਜਨ, ਪ੍ਰਿੰਸ ਮਦਾਨ, ਰਾਕੇਸ਼ ਸ਼ਰਮਾ, ਪ੍ਰਦੀਪ, ਜਸਵਿੰਦਰ ਸਿੰਘ, ਸੁਰੇਸ਼ ਕੁਮਾਰ, ਮਨੋਜ ਕੁਮਾਰ ਅਤੇ ਹੋਰ ਸ਼ਾਮਿਲ ਸਨ।ਜਿੱਥੇ ਇੰਟ੍ਰਨਲ ਕੁਆਰਡੀਨੇਟਰ ਕਸ਼ਮੀਰ ਕੁਮਾਰ ਨੇ ਮੰਚ ਦਾ ਸੰਚਾਲਣ ਕੀਤਾ ਉੱਥੇ ਪ੍ਰਿਸੀਪਲ ਵਿਜੇ ਕੁਮਾਰ ਸ਼ਰਮਾ ਜੀ ਨੇ ਸਾਰਿਆਂ ਦਾ ਧੰਨਵਾਦ ਕੀਤਾ।ਇਹ ਮੀਟਿੰਗ ਬਹੁਤ ਹੀ ਸੁਖਾਵੇ ਮਾਹੌਲ ਵਿੱਚ ਸੰਪਨ ਹੋਈ।