ਜਲੰਧਰ :- ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਪ੍ਰੋ. ਕਸ਼ਮੀਰ ਕੁਮਾਰ
(ਕੌਆਰਡੀਨੇਟਰ) ਦੀ ਯੋਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ
ਇਲੈਕਟ੍ਰੀਕਲ ਵਿਭਾਗ ਨੇ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਜਾਣ ਵਾਲੀ ਨਵੀਂ ਸਿੱਖਿਆ
ਨੀਤੀ-2020 ਪ੍ਰਤੀ ਲੋਕਾ ਨੂੰ ਜਾਗਰੂਕ ਕੀਤਾ।ਇਸ ਵੈਬੀਨਾਰ ਦੇ ਕੌਆਰਡੀਨੇਟਰ
ਅਰਵਿੰਦ ਦੱਤਾ ਸਨ ਅਤੇ ਇਸ ਦਾ ਸ਼ੁਭ ਆਰੰਭ ਕਸ਼ਮੀਰ ਕੁਮਾਰ ਨੇ
ਕਰਵਾਇਆ।ਮਾਹਿਰ ਡਾ. ਸ਼ੀਨੂੰ ਨਈਅਰ ਜੀ ਨੇ ਵਿਸਥਾਰ ਪੁਰਵਕ ਇਸ ਨਵੀ ਸਕੀਮ ਤੇ ਚਾਨਣਾ
ਪਾਇਆ।ਜਿਨ੍ਹਾ ਵਿੱਚ 97 ਵਿੱਦਿਆਰਥੀਆਂ ਅਤੇ 9 ਸਟਾਫ਼ ਮੈਬਰਾਂ ਨੇ ਇਸ ਜਾਗਰੂਕ
ਮੁਹਿੰਮ ਵਿੱਚ ਹਿੱਸਾ ਲਿਆ ਅਤੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ।ਇਸ ਨਵੀਂ
ਸਿੱਖਿਆ ਨੀਤੀ-2020 ਦਾ ਮੁੱਖ ਮੰਤਵ ਸਿੱਖਿਆ ਨੂੰ ਸਮੇਂ ਦੇ ਤ੍ਰਕਸੰਗਤ ਕਰਨਾ
ਅਤੇ ਨੋਜਵਾਨਾਂ ਨੂੰ ਰੋਜਗਾਰ ਦੇ ਕਾਬਿਲ ਬਨਾਉੇਣਾ ਹੈ ਤਾਂਕਿ ਸਾਡਾ ਦੇਸ਼ ਬੁਲੰਦੀਆਂ
ਛੂਹ ਸਕੇ।ਇਸ ਸਕੀਮ ਵਿੱਚ ਵਿੱਦਿਆ ਨੂੰ ਸੋਖੀ ਅਤੇ ਸੁਚੱਜੀ ਕੀਤਾ ਗਿਆ ਹੈ ਤਾਂਕਿ ਸਾਰੇ
ਇਸ ਨੂੰ ਪ੍ਰਾਪਤ ਕਰਕੇ ਲਾਭ ਉਠਾ ਸਕਣ ਅਤੇ ਆਪਣੇ ਜੀਵਨ ਦਾ ਸੁਚੱਜੇ ਢੰਗ ਨਾਲ ਨਿਭਾ
ਸਕਣ।ਇਸ ਨਵੀਂ ਸਕੀਮ ਵਿਚ ਬੱਚਿਆ ਦਾ ਦਿਮਾਗੀ ਬੋਝ ਘਟਾਕੇ ਖੇਡਾਂ ਅਤੇ ਹੋਰ
ਸਭਿਆਚਾਰਕ ਗਤੀ ਵਿਧੀਆਂ ਨਾਲ ਜੋੜਿਆ ਗਿਆ ਹੈ ਤਾਂਕਿ ਇਸ ਨੂੰ ਮਨੋਰੰਜਕ ਬਣਇਆ
ਜਾ ਸਕੇ।ਇਸ ਮੁੰਹਿਮ ਨੂੰ ਨੇਪਰੇ ਚੜਾਉਣ ਲਈ ਵਿਕ੍ਰਮਜੀਤ ਸਿੰਘ, ਗਗਨ ਸ਼ਰਮਾ,
ਮੈਡਮ ਗੀਤਾ ਅਤੇ ਸਿਮਰਤਜੀਤ ਕੌਰ ਨੇ ਪੂਰਾ-ਪੂਰਾ ਸਹਿਯੋਗ ਕੀਤਾ।