ਜਲੰਧਰ: ਵਿਸ਼ਵ ਕੈਸਰ ਦਿਵਸ ਦੇ ਮੌਕੇ ਤੇ ਮੇਹਰਚੰਦ ਪੋਲੀਟੈਕਨਿਕ ਵਿਖੇ ਰੈੱਡ ਰਿਬਨ ਕਲਬ ਵਲੋਂ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ|
ਇਸ ਸੈਮੀਨਾਰ ਦੀ ਪ੍ਰਧਾਨਗੀ ਕਾਲੇਜ ਦੇ ਪਿ੍ੰਸੀਪਲ ਅਤੇ ਰੈੱਡ ਰਿਬਨ ਕਲਬ ਤੇ ਪੈਟਰਨ ਡਾਕਟਰ ਜਗਰੂਪ ਸਿੰਘ ਨੇ ਕੀਤੀ | ਇਸ
ਮੌਕੇ ਤੇ ਬੋਲਦਿਆਂ ਡਾ ਜਗਰੂਪ ਸਿੰਘ ਨੇ ਕਿਹਾ ਕਿ ਗਲੇ ਮੂੰਹ ਅਤੇ ਫੇਫੜਿਆਂ ਦੇ ਕੈਂਸਰ ਦਾ ਮੁੱਖ ਕਾਰਨ ਤੰਬਾਕੂ ਅਤੇ ਹੋਰ ਨਸ਼ੇ ਦਾ
ਸੇਵਨ ਕਰਨਾ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਤੰਬਾਕੂ ਅਤੇ ਹੋਰ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਪ੍ਰੇਰਿਤ ਕੀਤਾ l ਉਨ੍ਹਾਂ ਨੇ ਕਿਹਾ ਕਿ
ਇੱਛਾ ਸ਼ਕਤੀ ਅਤੇ ਹਮਦਰਦੀ ਨਾਲ ਕੈਂਸਰ ਦਾ ਰੋਗੀ ਆਮ ਲੋਕਾਂ ਵਾਂਗ ਵਧੀਆ ਜ਼ਿੰਦਗੀ ਜੀਅ ਸਕਦਾ ਹੈ l ਡਾਕਟਰ ਜਗਰੂਪ ਸਿੰਘ ਨੇ
ਕਿਹਾ ਬਹੁਤ ਸਾਰੇ ਕ੍ਰਿਕਟਰ ਅਤੇ ਅਦਾਕਾਰ ਜਿਨ੍ਹਾਂ ਵਿੱਚ ਯੁਵਰਾਜ ਸਿੰਘ, ਯੋਗਰਾਜ ਸਿੰਘ, ਟੋਨੀ ਗਰੇਗ, ਮਾਈਕਲ ਕਲਾਰਕ, ਮਨੀਸ਼
ਕੋਇਗਲਾ, ਸੋਨਾਲੀ ਬੇਦਰੇ, ਅਨੁਰਾਗ ਬਾਸੂ ,ਮਾਰਟੀਨ ਕਰੋ ਆਦਿ ਨੇ ਕੈਂਸਰ ਦੇ ਨਾਲ jMg ਲੜੀ ਹੈ।
ਇਸ ਸੈਮੀਨਾਰ ਵਿੱਚ ਮੇਹਰ ਚੰਦ ਪੋਲੀਟੈਕਨਿਕ ਦੇ ਫਾਰਮੇਸੀ ਵਿਭਾਗ ਦੇ ਤਕਰੀਬਨ ਇੱਕ ਸੌ ਵੀਹ ਵਿਦਿਆਰਥੀਆਂ ਨੇ
ਭਾਗ ਲਿਆl ਇਸ ਮੌਕੇ ਤੇ ਰੈੱਡ ਰਿਬਨ ਕਲੱਬ ਦੇ ਸੈਕਰੇਟਰੀ ਕੈਪਟਨ ਪੰਕਜ ਗੁਪਤਾ ਨੇ ਵੀ ਸੰਬੋਧਨ ਕੀਤਾ l ਉਨ੍ਹਾਂ ਨੇ
ਵਿਦਿਆਰਥੀਆਂ ਨੂੰ ਕੈਂਸਰ ਦੀਆਂ ਕਿਸਮਾਂ ਇਸ ਦੀ ਰੋਕਥਾਮ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ l ਇਸ ਸੈਮੀਨਾਰ ਦੇ ਆਖ਼ਿਰ ਵਿੱਚ
ਇੱਕ ਕਵਿਜ਼ ਮੁਕਾਬਲਾ ਵੀ ਕੀਤਾ ਗਿਆ l ਜੇਤੂ ਵਿਦਿਆਰਥੀਆਂ ਨੂੰ ਪਿ੍ੰਸੀਪਲ ਡਾ ਜਗਰੂਪ ਸਿੰਘ ਅਤੇ ਰੈੱਡ ਰਿਬਨ ਕਲੱਬ ਦੇ ਪ੍ਰਧਾਨ
ਸੰਦੀਪ ਕੁਮਾਰ ਨੇ ਇਨਾਮ ਤਕਸੀਮ ਕੀਤੇ l ਇਸ ਮੌਕੇ ਤੇ ਕਾਲਜ ਦੇ ਹੋਰ ਵਿਭਾਗਾਂ ਦੇ ਅਧਿਆਪਕ ਵੀ ਮੌਜੂਦ ਸਨ