ਜਲੰਧਰ : ਮੇਹਰ ਚੰਦ ਪਾਲੀਟੈਕਨਿਕ ਕਾਲਜ ਦੇ ਰੈਡ ਰਿਬਨ ਕਲੱਬ ਵਲੋ ਇੱਕ ਜਾਗਰੁਕਤਾ ਰੈਲੀ ਦਾ ਆਯੋਜਨ ਕੀਤਾ ਗਿਆ । ਇਸ ਰੈਲੀ
ਦਾ ਮੁੱਖ ਮਕਸਦ ਸਮਾਜ ਨੂੰ ਪਰਾਲੀ ਸਾੜਨ ਅਤੇ ਪਟਾਖਿਆ ਤੋ ਪੈਦਾ ਹੋਣ ਵਾਲੇ ਧੂੰਏ ਅਤੇ ਪ੍ਰਦੂਸ਼ਣ ਪ੍ਰਤੀ ਜਾਗਰੁਕ ਕਰਨਾ ਸੀ |
ਇਸ ਰੈਲੀ ਵਿੱਚ ਫਾਰਮੇਸੀ ਵਿਭਾਗ ਦੇ ਤਕਰੀਬਨ 120 ਵਿਦਿਆਰਥੀਆਂ ਨੇ ਭਾਗ ਲਿਆ| ਇਸ ਜਾਗਰੁਕਤਾ ਰੈਲੀ ਨੂੰ ਕਾਲਜ ਦੇ
ਪਿ੍ੰਸੀਪਲ ਡਾ. ਜਗਰੂਪ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਮੌਕੇ ਤੇ ਬੋਲਦਿਆ ਡਾ. ਜਗਰੂਪ ਸਿੰਘ ਨੇ ਕਿਹਾ ਕਿ
ਸਾਨੂੰ ਸਾਰਿਆਂ ਨੂੰ ਪਟਾਖਿਆ ਤੋਂ ਮੁਕਤ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ | ਪਟਾਖਿਆ ਨਾਲ ਹੋਣ ਵਾਲਾ ਪ੍ਰਦੂਸ਼ਨ ਅੱਖਾਂ ਅਤੇ
ਸਾਹ ਦੀਆਂ ਕਈ ਬਿਮਾਰੀਆਂ ਵਾਸਤੇ ਜਿੰਮੇਵਾਰ ਹੈ| ਉਨਾ ਨੇ ਸਾਰੇ ਵਿਦਿਆਰਥੀਆ ਨੂੰ ਕਿਹਾ ਕਿ ਉਹ ਪਰਾਲੀ ਸਾੜਨ ਵਿਰੁੱਧ

ਕਿਸਾਨਾਂ ਨੂੰ ਜਾਗਰੁਕ ਕਰਨ |

ਇਸ ਮੌਕੇ ਤੇ ਬੋਲਦਿਆ ਰੈਡ ਰਿਬਨ ਕਲਬ ਦੇ ਪ੍ਰਧਾਨ ਪੋ੍. ਸੰਦੀਪ ਕੁਮਾਰ ਨੇ ਕਿਹਾ ਹੈ ਕਿ ਸਾਨੂੰ ਵਾਤਾਵਰਣ ਨੂੰ ਸਾਫ ਰੱਖਣ ਵਾਸਤੇ
ਹਰ ਇੱਕ ਨੂੰ ਕੁੱਝ ਨਾ ਕੁੱਝ ਯੋਗਦਾਨ ਜਰੂਰ ਪਾਉਣਾ ਚਾਹੀਦਾ ਹੈ| ਕਲੱਬ ਦੇ ਸੈਕਟਰੀ ਪੋ੍. ਪੰਕਜ ਗੁਪਤਾ ਨੇ ਪਲਾਸਟਿਕ ਦੀ ਵਰਤੋਂ
ਵਿਰੁੱਧ ਵਿਦਿਆਰਥੀਆਂ ਨੂੰ ਜਾਗਰੁਕ ਕੀਤਾ|
ਇਹ ਰੈਲੀ ਮੇਹਰ ਚੰਦ ਪਾਲੀਟੈਕਨਿਕ ਕਾਲਜ ਤੋਂ ਸ਼ੁਰੂ ਹੋ ਕੇ ਡੀ. ਏ. ਵੀ. ਕਾਲਜ, ਬਰਲਟਨ ਪਾਰਕ, ਐ ਚ. ਐ ਮ. ਵੀ. ਕਾਲਜ ਤੋਂ
ਮਕਸੂਦਾ ਮੰਡੀ ਅਤੇ ਮੇਹਰ ਚੰਦ ਪਾਲੀਟੈਕਨਿਕ ਕਾਲਜ ਵਾਪਸ ਆ ਕੇ ਸਮਾਪਤ ਹੋਈ | ਰੈਲੀ ਦੌਰਾਨ ਵਿਦਿਆਰਥੀਆ ਵਿੱਚ ਖਾਸ
ਉਤਸ਼ਾਹ ਦੇਖਣ ਨੂੰ ਮਿਲਿਆ |
ਇਸ ਮੌਕੇ ਤੇ ਵੱਖ ਵੱਖ ਵਿਭਾਗਾ ਦੇ ਮੁੱਖੀ ਜਿਨ੍ਹਾਂ ਵਿੱਚ ਦਿਲਦਾਰ ਰਾਣਾ, ਸੰਜੇ ਬੰਸਲ , ਰਾਜੀਵ ਭਾਟੀਆ, ਜੇ. ਐਸ. ਘੇੜਾ, ਕਸ਼ਮੀਰ
ਕੁਮਾਰ, ਮੰਜੂ ਮਨਚੰਦਾ , ਰਿਚਾ ਅਰੋੜਾ, ਪਿ੍ੰਸ ਮਦਾਨ, ਗੋਰਵ ਸ਼ਰਮਾ, ਕਪਿਲ ਉਹਰੀ, ਰਾਜੇਸ਼ ਕੁਮਾਰ, ਕਰਨਇੰਦਰ ਸਿੰਘ ਬਡਵਾਲ,
ਆਦਿ ਮੋਜੁਦ ਸਨ|