ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਮਕੈਨੀਕਲ ਵਿਭਾਗ ਦੇ ਦੁਜੇੇ ਸਾਲ ਦੇ
ਵਿਦਿਆਰਥੀਆਂ ਨੇ ਇੱਕ ਐਜੋਕੇਸ਼ਨਲ ਟੂਰ ਤਹਿਤ ਜੇ ਐਮ ਪੀ, ਜੰਲਧਰ ਦਾ ਦੌਰਾ ਕੀਤਾ।ਜਿਸ
ਵਿੱਚ ਵਿਦਿਆਰਥੀਆਂ ਨੇ ਮਕੈਨੀਕਲ ਦੇ ਵੱਖ ਵੱਖ ਪਾਰਟਸ ਬਣਾਉਣ ਦੀ ਤਕਨੀਕ ਸਬੰਧੀ
ਜਾਣਕਾਰੀ ਪ੍ਰਾਪਤ ਕੀਤੀ।ਇਸ ਮੌਕੇ ਵਿਦਿਆਰਥੀਆਂ ਨੇ ਕਈ ਸਵਾਲ ਵੀ ਪੁੱਛੇ, ਜਿੰਨ੍ਹਾਂ
ਦੇ ਜਵਾਬ ਫੈਕਟਰੀ ਦੇ ਅਧਿਕਾਰੀਆਂ ਵਲੋਂ ਦਿੱਤੇ ਗਏ।ਇਸ ਵਿਦਿਅਕ ਪ੍ਰੋਗਰਾਮ ਦੀ
ਰਹਿਨਮਾਈ ਸ੍ਰੀ ਗੌਰਵ ਸ਼ਰਮਾ ਅਤੇ ਸ੍ਰੀ ਰਵੀ ਸ਼ੰਕਰ ਨੇ ਕੀਤੀ।ਵਿਭਾਗ ਮੁੱਖੀ ਸ੍ਰੀ ਰਿਚਾ
ਅਰੋੜਾ ਨੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਨਵੀਂ ਤਕਨੀਕੀ ਅਤੇ ਮਸ਼ੀਨਾਂ
ਸਬੰਧੀ ਜਾਣਕਾਰੀ ਮਿਲਦੀ ਹੈ।ਇਸ ਮੋਕੇ ਤੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ
ਵਿਦਿਆਰਥੀਆਂ ਅਤੇ ਸਟਾਫ ਨੂੰ ਇਸ ਉਪਰਾਲੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਤਰਾਂ
ਦੇ ਵਿਦਿਅਕ ਦੌਰੇ ਨਾਲ ਵਿਦਿਆਰਥੀਆਂ ਨੂੰ ਭਰਪੂਰ ਜਾਣਕਾਰੀ ਮਿਲਦੀ ਜੋ ਕਿ ਉਹਨਾਂ ਦੇ
ਭਵਿਖ ਵਿੱਚ ਕੰਮ ਆਉਂਦੀ ਹੈ।