ਜਲੰਧਰ: ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਡੁਬਈ ਦੇ ਉੱਘੇ ਉਦਯੋਗਪਤੀਆਂ ਨੇ ਦੌਰਾ
ਕੀਤਾ।ਉਹਨਾਂ ਕਾਲਜ ਦੀਆ ਲੈਬਾਂ, ਆਡੀਟੋਰੀਅਮ, ਲਾਈਬਰੇਰੀ ਤੇ ਹੋਰ ਇਨਫਰਾਸਟਕਰਚਰ ਨੂੰ ਵੇਖਿਆ ਤੇ
ਤਾਰੀਫ ਕੀਤੀ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਹਨਾਂ ਯੰਗ ਇੰਟਰਪਰੀਨੀਅੋਰਜ ਨੂੰ ਸਨਮਾਨਿਤ ਕੀਤਾ।
ਉਹਨਾਂ ਵਿੱਚ ਟਰੈਂਡ ਇਡੰਸਟਰੀਜ਼ ਦੇ ਸੀ.ਈ.ੳ. ਸ੍ਰੀ ਨੀਰਜ ਚੋਪੜਾ, ਜਨਰਲ ਮੈਨੇਜਰ ਸ੍ਰੀ ਵਰਿੰਦਰ ਸ਼ਰਮਾ ਅਤੇ
ਟਾਰਨੈਡੋ ਈਵੈਂਟ ਮੈਨੇਜਮੈਂਟ ਤੇ ਐਮ.ਡੀ. ਸ੍ਰੀ ਸਾਗਰ ਸ਼ਾਹ ਸ਼ਾਮਿਲ ਸਨ। ਨੀਰਜ ਚੋਪੜਾ ਨੇ ਦੱਸਿਆ ਕਿ
ਉਹ ਮੇਹਰ ਚੰਦ ਪੋਲੀਟੈਕਨਿਕ ਦੇ ਪੁਰਾਣੇ ਵਿਦਿਆਰਥੀ ਹਨ ਤੇ ਇਸ ਵਕਤ ਡੁਬਈ ਵਿੱਚ ਟਰੈਂਡ ਇੰਡਸਟਰੀਜ ਤੋ
ਇਲਾਵਾ ਐਮ. ਐਨ. ਕਾਰਗੋ ਟਰਾਂਸਪੋਰਟ, ਪਰੀਸਾਈਜ਼ ਬਿਲਡਿੰਗ ਐਡ ਰੋਡਜ਼, ਸਮਾਰਟ ਜੋਨ ਬਿਜ਼ਨੈਸ
ਮੈਨੇਜਮੈਂਟ ਤੇ ਹੋਰ ਕਈ ਕੰਪਨੀਆਂ ਦੀ ਦੇਖ ਰੇਖ ਕਰ ਰਹੇ ਹਨ।ਉਹ ਅੱਜ ਜੋ ਵੀ ਹਨ ਇਸ ਪੋਲੀਟੈਕਨਿਕ ਦੀ
ਦੇਣ ਹਨ।ਸਾਗਰ ਸ਼ਾਹ ਨੇ ਕਿਹਾ ਕਿ ਉਹ ਯੁਨੀਵਰਸਟੀਆਂ ਤੇ ਕਾਲਜਾਂ ਵਿੱਚ ਜਾਂਦੇ ਹਨ ਤੇ ਅੱਜ ਇੱਥੇ ਆ ਕੇ
ਕਾਲਜ ਦੇ ਵਾਤਾਵਰਣ, ਟੀਚਿੰਗ ਮੈਥਡਾਲੋਜੀ ਤੇ ਸਾਜੋ ਸਮਾਨ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਹਨ।
ਉਹਨਾਂ ਕਿਹਾ ਕਿ ਜਲਦੀ ਹੀ ਉਹਨਾਂ ਦੀ ਰਿਕਰੂਟਮੈਨਟ ਟੀਮ ਮੇਹਰ ਚੰਦ ਪੋਲੀਟੈਕਨਿਕ ਦੇ ਵਿਦਿਆਰਥੀਆਂ ਦੀ
ਪਲੇਸਮੈਂਟ ਲਈ ਕੈਂਪਸ ਦਾ ਦੌਰ ਕਰੇਗੀ। ਉਹਨਾਂ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਡੁਬਈ ਆਉਣ
ਦਾ ਸੱਦਾ ਵੀ ਦਿੱਤਾ।