ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਭਾਰਤੀ ਸਵਾਭੀਮਾਨ ਟਰੱਸਟ ਦੇ ਸਹਿਯੋਗ ਅਤੇ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਅਗਵਾਈ ਵਿੱਚ ਅੱਜ 21 ਜੂਨ ਨੂੰ ਅੰਤਰਾਸ਼ਟਰੀ ਯੋਗਾ ਦਿਵਸ ਬੜੇ
ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ 200 ਦੇ ਕਰੀਬ ਸਟਾਫ ਅਤੇ ਵਿਦਿਆਰਥੀ ਸ਼ਾਮਿਲ ਹੋਏ। ਇਸ
ਯੋਗ ਸ਼ਿਵਰ ਵਿੱਚ ਮੈਡਮ ਪ੍ਰਿੰਸੀਪਲ ਅਰਵਿੰਦਰ ਕੋਰ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕਡਰੀ ਸਕੂਲ
ਮਕਸੂਦਾਂ ਦੇ ਸਟਾਫ ਅਤੇ ਵਿਦਿਆਰਥੀ ਵੀ ਸ਼ਾਮਿਲ ਹੋਏ। ਭਾਰਤ ਸਵਾਭੀਮਾਨ ਟਰੱਸਟ ਵਲੋਂ ਮੇਹਰ ਚੰਦ
ਪੋਲੀਟੈਕਨਿਕ ਕਾਲਜ ਦੇ ਪੁਰਾਣੇ ਵਿਦਿਆਰਥੀ ਅਭਿਸ਼ੇਕ ਮੇਹਰਾ ਨੇ ਹਾਜ਼ਿਰ ਸਟਾਫ ਅਤੇ ਵਿਦਿਆਰਥੀਆਂ
ਨੂੰ ਨਿਰੋਗ ਰਹਿਣ ਲਈ ਯੋਗ ਆਸਨ ਅਤੇ ਪ੍ਰਾਣਯਾਮ ਦਾ ਅਭਿਆਸ ਕਰਾਇਆ। ਪ੍ਰਿੰਸੀਪਲ ਡਾ. ਜਗਰੂਪ
ਸਿੰਘ ਨੇ ਟਰੱਸਟ ਦੇ ਯੋਗਾ ਇੰਸਟਰਕਟਰਜ਼ ਨੂੰ ਸਨਮਾਨਿਤ ਕੀਤਾ ਤੇ ਇਸ ਮੌਕੇ ਬੋਲਦਿਆ ਕਿਹਾ ਕਿ
ਸਾਨੂੰ ਸਾਰਿਆ ਨੂੰ ਜੀਵਨ ਵਿੱਚ ਯੋਗ ਅਪਨਾਉਣਾ ਚਾਹੀਦਾ ਹੈ। ਜੇਕਰ ਸਾਡਾ ਮਨ ਅਤੇ ਮਸਤਕ
ਸਵਸੱਥ ਹੋਵੇਗਾ, ਤਾਂ ਹੀ ਅਸੀਂ ਆਪਣੇ ਪ੍ਰੀਵਾਰ ਲਈ ਅਤੇ ਦੇਸ਼ ਲਈ ਕੁਝ ਕਰਨ ਦੇ ਸਮਰੱਥ ਹੋਵੇਗੇ।
ਇਸ ਮੋਕੇ ‘ਯੋਗ ਅਪਣਾੳ – ਰੋਗ ਮਿਟਾੳ’ ਨਾਂ ਦਾ ਪੈਂਫਲੈਟ ਵੀ ਰਿਲੀਜ਼ ਕੀਤਾ ਗਿਆ। ਜੋ ਕਿ ਸਮੂਹ
ਵਿਦਿਆਰਥੀਆਂ ਨੂੰ ਵੰਡਿਆ ਗਿਆ।ਪ੍ਰਿੰਸੀਪਲ ਸਿੰਘ ਨੇ ਕਿਹਾ ਕਿ ਇਹ ਪੈਫਲੈਟ ਪਿੰਡਾ ਵਿੱਚ ਵੀ,
ਜਿਥੇ ਮੇਹਰ ਚੰਦ ਪੋਲੀਟੈਕਨਿਕ ਦੇ ਸੀ.ਡੀ.ਟੀ.ਪੀ. ਵਿਭਾਗ ਦੇ ਸੈਂਟਰ ਚਲਦੇ ਹਨ, ਵੰਡਿਆ ਜਾਵੇਗਾ ਤਾਂ ਜੋ
ਲੋਕਾਂ ਨੂੰ ਯੋਗ ਅਪਣਾਉਣ ਲਈ ਜਾਗਰੂਕ ਕੀਤਾ ਜਾ ਸਕੇ।ਅੰਤ ਵਿੱਚ ਵਿਦਿਆਰਥੀਆਂ ਨੂੰ ਲੱਡੂਆਂ
ਦਾ ਪ੍ਰਸ਼ਾਦ ਵੰਡਿਆ ਗਿਆਂ ਤੇ ਪ੍ਰਮਾਤਮਾ ਨੂੰ ਹਸਾਂਉਦੇ ਹੋਏ ਸਭ ਵਿਦਿਆਰਥੀ ਘਰਾਂ ਨੂੰ
ਵਾਪਸ ਗਏ।ਇਸ ਯੋਗ ਸ਼ਿਵਰ ਵਿੱਚ ਸ੍ਰੀ ਪ੍ਰਭੂਦਿਆਲ, ਡਾ. ਸੰਜੇ ਬਾਂਸਲ, ਸ੍ਰੀ ਕਸ਼ਮੀਰ ਕੁਮਾਰ, ਮੈਡਮ
ਗੁਰਮੀਤ ਕੌਰ, ਮੈਡਮ ਅਨੀਲਾ ਬੱਤਰਾ, ਸ੍ਰੀ ਰਾਕੇਸ਼ ਸ਼ਰਮਾ, ਸ੍ਰੀ ਸੰਦੀਪ ਕੁਮਾਰ, ਸ੍ਰੀ ਰਾਜੀਵ ਸ਼ਰਮਾ,
ਸ੍ਰੀ ਅੱਜੇ ਦੱਤਾ ਸ਼ਾਮਿਲ ਹੋਏ।