ਜਲੰਧਰ : ਉੱਤਰੀ ਭਾਰਤ ਦੇ ਸਿਰਮੌਰ ਤਕਨੀਕੀ ਕਾਲਜ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ
ਲਾਰਸਨ ਏਂਡ ਟੁੂਬਰੋ ਕਨਸਟਰਕਸ਼ਨ ਕੰਪਨੀਵੱਲੋ  ਕੈਪਸ ਪਲੇਸਮੈਟ ਡਰਾਈਵ
ਕਰਵਾਈ ਗਈ ।ਇਸ ਵਿੱਚ ਸਿਵਿਲ, ਇਲੈਕਟ੍ਰੀਕਲ ਅਤੇ ਮਕੈਨੀਕਲ ਵਿਭਾਗ ਦੇ ਕੁਲ 40
ਤੋਂ  45 ਵਿਦਿਆਰਥੀਆਂ ਨੇ ਭਾਗ ਲਿਆ।ਕੰਪਨੀ ਦੇ ਮਾਹਿਰਾਂ ਵਲੋਂ
ਵਿਦਿਆਰਥੀਆਂ ਦਾ ਲਿਖਤੀ ਟੈਸਟ ਲਿਆ ਗਿਆ ਸੀ।ਜਿਸ ਵਿੱਚੋ 10 ਵਿਦਿਆਰਥੀਆਂ
ਨੂੰ ਚੁਣਿਆ ਗਿਆ ।ਕੰਪਨੀ ਦੇ ਐਚ. ਆਰ. ਮੇਨੇਜਰ ਸ਼ਆਮਲ ਸਕਸੈਨਾ ਨੇ
ਦੱਸਿਆ ਕਿ ਸਿਵਲ ਵਿਭਾਗ ਦੇ ਦਿਲਪ੍ਰੀਤ ਸਿੰਘ, ਪ੍ਰਥਮ ਚੋਪੜਾ, ਸੁਜੀਤ ਕੁਮਾਰ,
ਸ਼ੀਵਾਨੁ ਮਰਵਾਹਾ, ਹਰਸਿਮਰਨ ਸਿੰਘ, ਇਲੈਕਟ੍ਰੀਕਲ ਵਿਭਾਗ ਦੇ ਸੋਨੁ ਸ਼ਰਮਾ
ਅਤੇ ਮਕੈਨੀਕਲ ਵਿਭਾਗ ਦੇ ਲਕਛਮਣ, ਬਲਰਾਜ, ਪ੍ਰਿੰਸ ਪਾੰਡੇ ਅਤੇ ਲਕਸ਼ੀਤਾ ਦੀ
ਚੋਣ ਕੀਤੀ ਗਈ ।ਇਹਨਾਂ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੌਰਾਨ ਦੋ ਲੱਖ
ਰੁਪਏ ਦੇ ਕਰੀਬ ਸਲਾਨਾ ਪੈਕਜ ਦਿੱਤਾ ਜਾਵੇਗਾ ।ਪ੍ਰਿੰਸੀਪਲ ਡਾ. ਜਗਰੂਪ ਸਿੰਘ
ਨੇ ਕਿਹਾ ਕਿ ਮੇਹਰ ਚੰਦ ਪੋਲਿਟੈਕਨੀਕ ਕਾਲਜ ਉੱਚ ਸਿੱਖਿਆ ਦੇ ਨਾਲ ਨਾਲ
ਵਿਦਿਆਰਥੀਆਂ ਦੀ ਪਲੇਸਮੈਟ ਦੇ ਉਪਰ ਵੀ ਜ਼ੋਰ ਦਿੱਤਾ ਜਾਂਦਾ ਹੈ । ਕਾਲਜ ਦੀ
ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋ ਵੱਧ ਵਿਦਿਆਰਥੀਆਂ ਨੂੰ ਰੋਜਗਾਰ
ਮੁਹਇਆ ਕਰਵਾਇਆ ਜਾਵੇ । ਪ੍ਰਿੰਸੀਪਲ ਡਾ. ਜਗਰੂਪ ਸਿੰਘ ਚੁਣੇ ਗਏ
ਵਿਦਿਆਰਥੀਆ ਨੁੰ ਵਧਾਈ ਦਿੱਤੀ ।