ਜਲੰਧਰ : ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਪ੍ਰੋ. ਕਸ਼ਮੀਰ ਕੁਮਾਰ
(ਕੌਆਰਡੀਨੇਟਰ) ਦੀ ਯੋਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ.
ਵਿਭਾਗ ਨੇ ਅੱਜ ਵਾਤਾਵਰਣ ਦਿਵਸ ਮਨਾਇਆ।ਜਿਸ ਦੋਰਾਨ ਕਾਲਜ ਦੇ ਕੈਂਪਸ ਵਿੱਚ ਬਹੁਤ ਸਾਰੇ
ਸਜਾਵਟੀ, ਫੁੱਲ-ਦਾਰ ,ਫ਼ਲ-ਦਾਰ, ਦਵਾ-ਦਾਰ ਅਤੇ ਛਾਂ ਦਾਰ ਰੁੱਖ ਲਗਾਏ ਗਏ। ਰੁੱਖਾ ਦੀ
ਮਹੱਤਤਾ ਦੱਸਦੇ ਹੋਏ ਕਸ਼ਮੀਰ ਕੁਮਾਰ (ਇੰਟ੍ਰਨਲ ਕੌਆਰਡੀਨੇਟਰ) ਨੇ ਸਾਰੇ
ਵਿਦਿਆਰਥੀਆਂ ਨੂੰ ਪਾਣੀ ਦੀ ਸੰਜਮ ਨਾਲ ਵਰਤੋਂ ਅਤੇ ਕੁਦਰਤੀ ਸੋਮਿਆਂ ਦੀ ਰੱਖਿਆ,ਪਛੂ-
ਪੰਛੀਆਂ ਪ੍ਰਤੀ ਦਇਆ ,ਉਰਜਾ ਦੀ ਬੱਚਤ, ਹਵਾ-ਪਾਣੀ ਦੀ ਸੰਭਾਲ ਅਤੇ ਉੱਥੇ ਸਾਰੇ
ਵਿਦਿਆਰਥੀਆਂ ਨੂੰ ਰੁੱਖ ਲਗਾਉਣ ਅਤੇ ਅਤੇ ਰੁੱਖ ਬਚਾਉਣ ਲਈ ਆਨ ਲਾਇਨ ਪ੍ਰੇਰਿਤ
ਕੀਤਾ।ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਰੁੱਖਾ ਨੂੰ ਸਾਡਾ ਜੀਵਨ ਸਾਥੀ ਦੱਸਿਆ
ਅਤੇ ਲੋਕਾਂ ਨੂੰ ਵਾਤਾਵਰਣ ਬਚਾਉਣ ਸੰਬਧੀ ਜਾਗਰੂਕ ਕਰਨ ਲਈ ਰੰਗੀਨ ਇਸ਼ਤਿਹਾਰ ਵੀ ਜਾਰੀ
ਕੀਤਾ।ਜਿੱਥੇ ਕਾਲਜ ਦੀ ਤਰਫੋਂ ਜੇ.ਐਸ.ਘੇੜਾ ,ਰਾਕੇਸ਼ ਸ਼ਰਮਾ, ਗਗਨ ਸ਼ਰਮਾ,
ਅਜੇ ਦੱਤਾ ਅਤੇ  ਰਾਜੀਵ ਸ਼ਰਮਾ ਸ਼ਾਮਿਲ ਹੋਏ ਉਥੇ ਸੀ. ਡੀ. ਟੀ. ਪੀ. ਵਿਭਾਗ ਵਲੋਂ
ਨੇਹਾ (ਸੀ. ਡੀ. ਕੰਸਲਟੈਂਟ),ਅਖਿਲ ਭਾਟੀਆ (ਜੂਨੀਅਰ ਕੰਸਲਟੈਂਟ), ਮਨੋਜ ਕੁਮਾਰ,
ਸੁਰੇਸ਼ ਕੁਮਾਰ ਦੇ ਯਤਨਾਂ ਸਦਕਾ ਇਹ ਕਾਰਜ ਸੰਪਨ ਹੋਇਆ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ
ਵਲੋ ਸੀ.ਡੀ.ਟੀ.ਪੀ. ਵਿਭਾਗ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਵਾਤਾਵਰਣ ਨੂੰ ਬਚਾਉਣਾ
ਅਜੋਕੇ ਸਮੇਂ ਦੀ ਭਖਦੀ ਲੋੜ ਦੱਸਿਆ।