ਜਲੰਧਰ :- ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਅਗਵਾਈ
ਵਿੱਚ ਸਰਕਾਰ ਦੀ ਹਦਾਇਤਾਂ ਅਨੁਸਾਰ” ਮਿਸ਼ਨ ਫਤਿਹ’ ਦੇ ਅਧੀਨ ਫਾਰਮੇਸੀ ਵਿਭਾਗ ਦੇ
ਸਹਿਯੋਗ ਨਾਲ ਸਿਵਲ ਹਸਪਤਾਲ ਜਲੰਧਰ ਦੀ ਟੀਮ ਵਲੋਂ ਸਟਾਫ ਦਾ ਕੋਰੋਨਾ ਚੈਕਅਪ ਕੈਂਪ
ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਸਮੇਤ 102 ਸਟਾਫ ਮੈਂਬਰਾਂ
ਦਾ ਸੈਂਪਲ ਲੈ ਕੇ ਕੋਰੋਨਾ ਸਬੰਧੀ ਆਰ.ਟੀ.ਪੀ.ਸੀ.ਆਰ. ਟੈਸਟ ਕੀਤਾ ਗਿਆ। ਪ੍ਰਿੰਸੀਪਲ
ਡਾ. ਜਗਰੂਪ ਸਿੰਘ ਅਤੇ ਫਾਰਮੇਸੀ ਵਿਭਾਗ ਦੇ ਮੁੱਖੀ ਡਾ. ਸੰਜੇ ਬਾਂਸਲ ਵਲੋਂ ਡਾ.
ਹਰੀਸ਼, ਡਾ. ਲਵਲੀਨ ਤੇ ਉਹਨਾਂ ਦੀ ਟੀਮ ਦਾ ਸੁਅਗਤ ਕੀਤਾ ਗਿਆ।ਪ੍ਰਿੰਸੀਪਲ ਡਾ. ਜਗਰੂਪ
ਸਿੰਘ ਨੇ ਸਾਰੇ ਸਟਾਫ ਮੈਬਰਾਂ ਦੇ ਹੋਰ ਵਿਦਿਆਰਥੀਆਂ ਨੂੰ ਮਾਸਕ ਪਾਉਣ , ਦੋ
ਗਜ਼ ਦੀ ਦੂਰੀ ਬਣਾਉਣ ਅਤੇ ਸੈਨੇਟਾਈਜਰ ਇਸਤੇਮਾਲ ਕਰਨ ਲਈ ਕਿਹਾ। ਕਾਲਜ ਵਲੋਂ
ਵਿਦਿਆਰਥੀਆਂ ਦੇ ਪ੍ਰੈਕਟੀਕਲ ਟੇ੍ਰਨਿੰਗ ਵਾਸਤੇ ਲੈਬਾਂ ਖੋਲ ਦਿੱਤੀਆਂ ਹਨ ਤੇ ਸਰਕਾਰ
ਦੀ ਹਦਾਇਤਾਂ ਅਨੁਸਾਰ ਹੀ ਸਟਾਫ ਦਾ ਕਰੋਨਾ ਟੈਸਟ ਕਰਵਾਇਆ ਗਿਆ ਤਾਂ ਜੋ
ਵਿਦਿਆਰਥੀਆਂ ਦੀ ਸੁਰੱਖਿਆਂ ਦਾ ਖਿਆਲ ਰੱਖਿਆ ਜਾ ਸਕੇ। ਉਹਨਾਂ ਫਾਰਮੇਸੀ
ਵਿਭਾਗ ਦੇ ਮੁੱਖੀ ਡਾ. ਸੰਜੇ ਬਾਂਸਲ ਤੇ ਉਹਨਾਂ ਦੀ ਟੀਮ ਦਾ ਵੀ ਸਹਿਯੋਗ ਲਈ
ਧੰਨਵਾਦ ਕੀਤਾ।