ਜਲੰਧਰ :- ਨਵੰਬਰ,2019 ਵਿੱਚ ਪੰਜਾਬ ਸਟੇਟ ਤਕਨੀਕੀ ਸਿੱਖਿਆ ਬੋਰਡ ਵਲੋਂ ਲਈ ਪ੍ਰੀਖਿਆ ਵਿੱਚ ਮੇਹਰ
ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਮਲਾਂ ਮਾਰਦਿਆਂ ਸਮੁੱਚੇ ਪੰਜਾਬ
ਵਿੱਚੋਂ ਵੱਖ ਵੱਖ ਕੋਰਸਾਂ ਵਿੱਚ 68 ਮੈਰਿਟ ਸਥਾਨਾਂ ਤੇ ਕਬਜਾ ਕਰਦਿਆਂ ਆਪਣਾ ਪਰਚਮ
ਲਹਿਰਾਇਆ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਇਸ
ਵਿੱਚੋਂ 7 ਪਹਿਲੇ ਸਥਾਨ, 3 ਦੂਜੇ ਸਥਾਨ ਅਤੇ 5 ਤੀਜੇ ਸਥਾਨ ਪ੍ਰਾਪਤ ਕੀਤੇ।ਬਾਕੀ 58
ਵਿਦਿਆਰਥੀਆਂ ਨੇ ਵੱਖ ਵੱਖ ਕੋਰਸਾਂ ਦੇ ਪਹਿਲੇ 20 ਸਥਾਨਾਂ ਵਿੱਚ ਮੈਰਿਟ ਪੁਜੀਸ਼ਨਾਂ
ਹਾਸਿਲ ਕੀਤੀਆਂ ਹਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਐਟੋਮਬਾਇਲ ਵਿਭਾਗ
ਦੇ ਮੋਹਿਤ, ਜਸ਼ਨ ਤੇ ਮਨਸਿਮਰਨ (ਪੰਜਵਾਂ, ਤੀਜੇ ਤੇ ਪਹਿਲੇ ਸਮੈਸਟਰ), ਸਿਵਲ ਵਿਭਾਗ ਦੇ
ਗੁਰਪ੍ਰੀਤ ਕੁਮਾਰ ( ਪੰਜਵਾਂ ਸਮੈਸਟਰ), ਮਕੈਨੀਕਲ ਵਿਭਾਗ ਦੇ ਰੋਹਿਤ, ਸ਼ਿਵਮ (ਦੋਵੇਂ
ਪੰਜਵਾਂ ਸਮੈਸਟਰ) ਤੇ ਸਰਵਨ ਕੁਮਾਰ ਤੀਜੇ ਸਮੈਸਟਰ ਨੇ ਪੰਜਾਬ ਭਰ ਵਿੱਚੋਂ ਪਹਿਲੇ
ਸਥਾਨਾਂ ਤੇ ਕਬਜ਼ਾ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਹਨਾਂ ਵਿਦਿਆਰਥੀਆਂ ਦਾ
ਸਨਮਾਨ ਕੀਤਾ ਤੇ ਇਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਹਨਾਂ ਇਸ ਮੋਕੇ
ਬੋਲਦਿਆਂ ਕਿਹਾ ਕਿ ਇਸ ਦਾ ਸਿਹਰਾ ਵਿਦਿਆਰਥੀਆਂ ਦੀ ਅਣਥੱਕ ਮੇਹਨਤ ਅਤੇ ਮਿਹਨਤੀ ਤੇ
ਅਨੁਭਵੀ ਸਟਾਫ ਨੂੰ ਜਾਂਦਾ ਹੈ। ਚੇਤੇ ਰਹੇ ਮਈ,2019 ਵਿੱਚ ਵੀ ਮੇਹਰ ਚੰਦ ਕਾਲਜ ਦੇ 69
ਵਿਦਿਆਰਥੀਆਂ ਨੇ ਵੱਖ ਵੱਖ ਕੋਰਸਾਂ ਦੀਆਂ ਪਹਿਲੀਆਂ 20 ਪੁਜੀਸ਼ਨਾਂ ਤੇ ਕਬਜਾ ਕੀਤਾ
ਸੀ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਪ੍ਰਾਪਤੀ ਲਈ ਵਿਭਾਗ ਮੁੱਖੀਆਂ
ਡੀ.ਐਸ.ਰਾਣਾ, ਸੰਜੇ ਬਾਂਸਲ, ਰਾਜੀਵ ਭਾਟਿਆ, ਜੇ.ਐਸ.ਘੇੜਾ,
ਰਿਚਾ ਅਰੋੜਾ, ਮੰਜੂ, ਕਸ਼ਮੀਰ ਕੁਮਾਰ, ਪ੍ਰਿੰਸ ਮਦਾਨ ਤੇ ਹੀਰਾ
ਮਹਾਜਨ ਨੂੰ ਵਧਾਈ ਦਿੱਤੀ।