ਜਲੰਧਰ: ਵਿਸ਼ਵ ਏਡਜ਼ ਦਿਵਸ ਦੇ ਮੌਕੇ ਤੇ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਇੱਕ “ ਪੋਸਟਰ ਮੇਕਿੰਗ” ਮੁਕਾਬਲੇ ਦਾ ਆਯੋਜਨ ਕੀਤਾ ਗਿਆ . ਇਨ੍ਹਾਂ ਮੁਕਾਬਲਿਆਂ ਵਿੱਚ ਵੱਖ ਵੱਖ ਵਿਭਾਗਾਂ ਦੇ ਤਕਰੀਬਨ 12 ਵਿਦਿਆਰਥੀਆਂ ਨੇ ਭਾਗ ਲਿਆ । ਇਨਾਂ ਮਕਾਬਲਿਆਂ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕੀਤੀ। ਇਸ ਮੌਕੇ ਤੇ ਕੋਵਿਡ ਦੀਆਂ ਸਿਹਤ ਵਿਭਾਗ ਦੀਆਂ ਹਦਾਇਤਾਂ ਦਾਂ ਖਾਸ ਧਿਆਨ ਰੱਖਿਆ ਗਿਆ ।ਇਸ ਮੋਕੇ ਤੇ ਬੋਲਦਿਆਂ ਡਾਕਟਰ ਜਗਰੂਪ ਸਿੰਘ ਨੇ ਕਿਹਾ ਕਿ ਭਾਰਤੀ ਸਿਹਤ ਵਿਭਾਗ ਦੇ 2019 ਤੱਕ ਦੇ ਆਂਕੜਿਆਂ ਅਨੁਸਾਰ ਭਾਰਤ ਵਿੱਚ ਤਕਰੀਬਨ 23 ਲੱਖ ਐਚ. ਆਈ ਵੀ ਮਰੀਜ਼ ਹਨ, ਜਿੰਨਾ ਵਿੱਚੋਂ ਤਕਰੀਬਨ 65000 ਮਰੀਜ਼ ਪੰਜਾਬ ਵਿੱਚ ਹਨ। ਇਸ ਬਿਮਾਰੀ ਬਾਰੇ ਜਾਗਰੂਕ ਹੋਣ ਨਾਲ ਹੀ ਅਸੀਂ ਇਸ ਤੋਂ ਬੱਚ ਸਕਦੇ ਹਾਂ ।ਰੈਡ ਰਿੱਬਨ ਕਲੱਬ ਦੇ ਪ੍ਰਧਾਨ ਪੌ੍ਰਫੈਸਰ ਸੰਦੀਪ ਕੁਮਾਰ ਨੇ ਕਿਹਾ ਕਿ ਭਾਰਤੀ ਸਿਹਤ ਵਿਭਾਗ ਨੇ ਏਡਜ਼ ਦੀ ਬਿਮਾਰੀ ਤੋਂ 2020 ਤੱਕ ਮੁਕਤ ਹੋਣ ਦਾ ਟੀਚਾ ਰੱਖਿਆ ਹੈ। ਸਾਨੂੰ ਸਾਰਿਆਂ ਨੂੰ ਜਾਗਰੂਕ ਕਰਨ ਦੇ ਬਾਰੇ ਯੋਗਦਾਨ ਪਾਉਣਾ ਚਾਹੀਦਾ ਹੈ ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਮੌਕੇ ਉੱਤੇ ਕਰੋਨਾ ਮਹਾਂਮਾਰੀ ਤੋਂ ਬਚਾ ਬਾਰੇ ਵਿਸ਼ੇਸ਼ ਜੋਰ ਦਿੱਤਾ, ਉਨ੍ਹਾ ਨੇ ਕਿਹਾ ਕਿ ਸਿਰਫ ਮਾਸਕ ਪਾਉਣ ਨਾਲ ਅਤੇ ਸਮਾਜਿਕ ਦੂਰੀ ਨਾਲ ਹੀ ਅਸੀਂ ਇਸ ਭਿਆਨਕ ਬਿਮਾਰੀ ਤੋ ਕਾਫੀ ਹੱਦ ਤਕ ਬੱਚ ਸਕਦੇ ਹਾਂ, ਵਿਦਿਆਰਥੀ ਸਮਾਜ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਯੋਗਦਾਨ ਦੇ ਸਕਦੇ ਹਨ।ਇਨ੍ਹਾ ਮੁਕਾਬਲਿਆਂ ਵਿੱਚ ਫਾਰਮੇਸੀ ਵਿਭਾਗ ਦੀ ਗੁਰਲੀਨ ਨੇ ਪਹਿਲਾ , ਕੰਪਿਉਟਰ ਵਿਭਾਗ ਦੀ ਰਿਆ ਨੇ ਦੂਜਾ ਅਤੇ ਇਲੈਕਟ੍ਰੋਨਿਕਸ ਵਿਭਾਗ ਦੇ ਮਹਿਜ ਨੇ ਤੀਜਾ ਸਥਾਨ ਹਾਸਿਲ ਕੀਤਾ ।ਇਸ ਮੋਕੇ ਤੇ ਸੀ. ਡੀ.ਟੀ. ਪੀ ਵਿਭਾਗ ਦੇ ਇੰਟ੍ਰਨਲ ਕੋਆਰੀਡੀਨੇਟਰ ਪ੍ਰੌ. ਕਸ਼ਮੀਰ ਕੁਮਾਰ ਵਲੋਂ ਏਡਜ਼ ਸੰਬਧੀ ਜਾਗਰੁਕ ਕਰਨ ਲਈ ਇਕ ਰੰਗੀਨ ਇਸ਼ਤਿਹਾਰ ਜਾਰੀ ਕੀਤਾ ਗਿਆ ।
ਅੰਤ ਵਿੱਚ ਰੈਡ ਰਿੱਬਨ ਕਲੱਬ ਦੇ ਜਨਰਲ ਸੈਕਟਰੀ ਪ੍ਰੌਫੈਸਰ ਪੰਕਜ ਗੁਪਤਾ ਅਤੇ ਪ੍ਰੌਫੈਸਰ ਕਰਨ ਇੰਦਰ ਸਿੰਘ ਨੇ ਸਾਰੇ ਵਿਭਾਗਾਂ ਦੇ ਮੂੱਖੀਆਂ ਦਾ ਧੰਨਵਾਦ ਕੀਤਾ ।ਇਸ ਮੌਕੇ ਦਿਲਦਾਰ ਸਿੰਘ ਰਾਣਾ, ਸੰਜੇ ਬਾਂਸਲ, ਰਾਜੀਵ ਭਾਟੀਆ,ਜਸਵਿੰਦਰ ਸਿੰਘ ਘੇੜਾ, ਮੀਨਾ ਬਾਂਸਲ , ਕਸ਼ਮੀਰ ਕੁਮਾਰ ,ਰਿੱਚਾ ਅਰੋੜਾ, ਮੰਜੁ ਮਨਚੰਦਾ, ਹੀਰਾ ਮਹਾਜਨ , ਪ੍ਰਿੰਸ ਮਦਾਨ ,ਰਾਕੇਸ਼ ਸ਼ਰਮਾ, ਨੇਹਾ,ਅਖਿਲ ਭਾਟੀਆ ਅਤੇ ਸਵਿਤਾ ਮੋਜੂਦ ਸਨ