ਜਲੰਧਰ :- ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਆਰਥਿਆਂ ਨੇ ਕਿਸਾਨੀ ਸੰਘਰਸ਼
ਦੇ ਹੱਕ ਵਿੱਚ ਹਾਅ ਦਾ ਨਾਰਾ ਮਾਰਿਆ।ਵਿਦਿਆਰਥੀ ਆਪਣੇ ਨਾਲ ਵੀ ਸਪੋਰਟ
ਫਾਰਮਰਸ ਦੇ ਬੈਨਰ ਲੈ ਕੇ ਆਏ। ਇਸ ਮੋਕੇ ਤੇ ਮਾਣਯੋਗ ਪ੍ਰਿੰਸੀਪਲ ਡਾ.
ਜਗਰੂਪ ਸਿੰਘ ਜੀ ਅਤੇ ਪ੍ਰੋ. ਕਸ਼ਮੀਰ ਕੁਮਾਰ (ਕੌਆਰਡੀਨੇਟਰ) ਵਲੋਂ ਅੰਨਦਾਤਾ
ਦੇ ਹੱਕ ਵਿੱਚ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ।ਵਿਦਿਆਰਥਿਆਂ ਨੂੰ ਸੰਬੋਧਨ
ਕਰਦਿਆਂ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਕਿਸਾਨ ਸਾਡੇ ਅੰਨਦਾਤਾ ਹਨ, ਉਹ
ਸਾਨੂੰ ਰੋਟੀ ਦੇਣ ਲਈ ਮੀਂਹ-ਹਨੇਰੀ, ਝੱਖੜ, ਧੁੱਪ ਵਿੱਚ ਕੰਮ ਕਰਦੇ ਹਨ। ਸਾਡਾ
ਫ਼ਰਜ ਬਣਦਾ ਹੈ ਕਿ ਅਸੀ ਉਹਨਾਂ ਦੀ ਹਿਮਾਇਤ ਕਰੀਏ।ਇਸ ਮੌਕੇ ਤੇ ਮੈਡਮ
ਮੰਜੂ ਮਨਚੰਦਾ, ਅੰਕੂਸ਼ ਸ਼ਰਮਾ, ਨੇਹਾ, ਅਖਿਲ ਭਾਟੀਆ ਅਤੇ ਸੁਰੇਸ਼
ਕੁਮਾਰ ਮੌਜੂਦ ਸਨ ।