ਜਲੰਧਰ: ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੌਗ ਅਗਵਾਈ ਵਿੱਚ ਸਵਾਮੀ ਵਿਵੇਕਾਨੰਦ ਜੀ ਦੀ 158ਵੇ ਜਨਮਦਿਨ ਨੂੰ ਸਮ੍ਰਪਿਤ ਅੱਜ ਮਿਤੀ 12 ਜਨਵਰੀ 2021 ਨੂੰ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ “ਰਾਸ਼ਟਰੀ ਨੌਜਵਾਨ ਦਿਵਸ” ਮਨਾਇਆ ਗਿਆ।ਦਯਾਨੰਦ ਚੇਤਨਾਂ ਮੰਚ ਦੇ ਪ੍ਰਧਾਨ ਸ਼੍ਰੀ ਪ੍ਰਭੂ ਦਿਆਲ ਮੱਟੂ ਬੱਚਿਆ ਨੂੰ ਲੈ ਕੇ ਉਚੇਚੇ ਤੋਰ ਤੇ ਸ਼ਾਮਿਲ ਹੋਏ।ਇਸ ਮੌਕੇ ਤੇ ਪ੍ਰਿਸੀਪਲ ਸਾਹਿਬ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਰਾਸ਼ਟਰੀ ਨੋਜਵਾਨ ਦਿਵਸ ਸਾਨੂੰ ਇਹ ਯਾਦ ਕਰਵਾਉਦਾਂ ਹੈ ਕਿ ਸਾਨੂੰ ਆਪਣੇ ਦੇਸ ਦੇ ਨੋਜਵਾਨਾਂ ਦੀ ਤਾਕਤ ਦੀ ਕਦਰ ਕਰਨੀ ਚਾਹੀਦੀ ਹੈ ਜੋ ਕਿ ਦੇਸ਼ ਦਾ ਭਵਿੱਖ ਬਣਾੳੇੁਦੇ ਹਨ।ਇੰਟ੍ਰਨਲ ਕੋਆਰਡੀਨੇਟ੍ਰ ਪ੍ਰੋ. ਕਸ਼ਮੀਰ ਕੁਮਾਰ (ਨੋਡਲ ਅਫ਼ਸਰ) ਵਲੋਂ ਸਵਾਮੀ ਵਿਵੇਕਾਨੰਦ ਜੀ ਦੇ ਜੀਵਨ ਤੇ ਵਿਸਥਾਰ ਪੂਰਵਕ ਚਾਨਣਾਂ ਪਾਇਆ ਅਤੇ ਉਨ੍ਹਾਂ ਦੀਆ ਸਿੱਖਆਵਾਂ ਤੇ ਵਿੱਦਿਆਰਥੀਆਂ ਨੂੰ ਚੱਲਣ ਲਈ ਪ੍ਰੇਰਿਆ। ਇਸ ਮੁਬਾਰਕ ਮੌਕੇ ਤੇ ਸੀ.ਡੀ.ਟੀ.ਪੀ. ਵਿਭਾਗ ਵਲੋਂ ਸਵਾਮੀ ਵਿਵੇਕਾਨੰਦ ਦੀਆ ਪ੍ਰਾਪਤੀਆ ਨੂੰ ਸਮਰਪਿਤ ਇੱਕ ਰੰਗੀਨ ਇਸ਼ਤਿਹਾਰ ਜਾਰੀ ਕੀਤਾ ਗਿਆ।ਕਾਲਜ ਦੀ ਤਰਫ਼ੋ ਸ਼੍ਰੀ ਰਾਕੇਸ਼ ਸ਼ਰਮਾ, ਸ਼੍ਰੀ ਅਜੇ ਦੱਤਾ ਮੋਜੂਦ ਸਨ।ਸੀ.ਡੀ.ਟੀ.ਪੀ. ਵਿਭਾਗ ਦੇ ਨੇਹਾ (ਸੀ. ਡੀ. ਕੰਸਲਟੈਂਟ) ਅਤੇ ਅਖਿਲ ਭਾਟਿਆ (ਜੂਨੀਅਰ ਕੰਸਲਟੈਂਟ) ਦੇ ਯਤਨਾਂ ਸਦਕਾ ਇਹ ਦਿਵਸ ਬੱਚਿਆਂ ਲਈ ਵਰਦਾਨ ਸਿੱਧ ਹੋਇਆ।