ਜਲੰਧਰ :- ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਪ੍ਰੋ. ਕਸ਼ਮੀਰ ਕੁਮਾਰ
(ਕੌਆਰਡੀਨੇਟਰ) ਦੀ ਯੋਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ.
ਵਿਭਾਗ ਨੇ ਅੱਜ “ਰੁੱਖਾਂ ਦੀ ਮਹੱਤਤਾ” ਸਬੰਧੀ ਸੈਮੀਨਾਰ ਕੀਤਾ।ਜਿਸ ਦੋਰਾਨ ਕਾਲਜ ਦੇ
ਕੈਂਪਸ ਵਿੱਚ ਬਹੁਤ ਸਾਰੇ ਸਜਾਵਟੀ, ਫੁੱਲ-ਦਾਰ ,ਫ਼ਲ੍ਹ-ਦਾਰ, ਦਵਾ-ਦਾਰ ਅਤੇ ਛਾਂ ਦਾਰ ਰੁੱਖ
ਲਗਾਏ ਗਏ। ਰੁੱਖਾ ਦੀ ਮਹੱਤਤਾ ਦੱਸਦੇ ਹੋਏ ਕਸ਼ਮੀਰ ਕੁਮਾਰ (ਇੰਟ੍ਰਨਲ
ਕੌਆਰਡੀਨੇਟਰ) ਨੇ ਸਾਰੇ ਵਿਦਿਆਰਥੀਆਂ ਨੂੰ ਪਾਣੀ ਦੀ ਸੰਜਮ ਨਾਲ ਵਰਤੋਂ ਅਤੇ ਕੁਦਰਤੀ
ਸੋਮਿਆਂ ਦੀ ਰੱਖਿਆ,ਪਛੂ-ਪੰਛੀਆਂ ਪ੍ਰਤੀ ਦਇਆ ,ਉਰਜਾ ਦੀ ਬੱਚਤ, ਹਵਾ-ਪਾਣੀ ਦੀ
ਸੰਭਾਲ ਅਤੇ ਉੱਥੇ ਸਾਰੇ ਵਿਦਿਆਰਥੀਆਂ ਨੂੰ ਰੁੱਖ ਲਗਾਉਣ ਅਤੇ ਅਤੇ ਰੁੱਖ ਬਚਾਉਣ
ਲਈ ਪ੍ਰੇਰਿਤ ਕੀਤਾ।ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਰੁੱਖਾ ਨੂੰ ਸਾਡਾ ਜੀਵਨ
ਸਾਥੀ ਦੱਸਿਆ। ਪ੍ਰੋਫੈਸਰ ਸੰਦੀਪ ਕੁਮਾਰ ਫਾਰਮੈਸੀ ਵਿਭਾਗ ਨੇ ਦਵਾ-ਦਾਰ ਪੋਦਿਆਂ ਬਾਰੇ
ਜਾਣਕਾਰੀ ਦਿੱਤੀ। ਲੋਕਾਂ ਨੂੰ ਵਾਤਾਵਰਣ ਬਚਾਉਣ ਸੰਬਧੀ ਜਾਗਰੂਕ ਕਰਨ ਲਈ ਰੰਗੀਨ
ਇਸ਼ਤਿਹਾਰ ਵੀ ਜਾਰੀ ਕੀਤਾ ਗਿਆ। ਸੀ. ਡੀ. ਟੀ. ਪੀ. ਵਿਭਾਗ ਵਲੋਂ ਨੇਹਾ (ਸੀ. ਡੀ. ਕੰਸਲਟੈਂਟ),ਅਖਿਲ
ਭਾਟੀਆ (ਜੂਨੀਅਰ ਕੰਸਲਟੈਂਟ),ਮਨੋਜ ਕੁਮਾਰ, ਸ਼੍ਰੀ ਸੁਰੇਸ਼ ਕੁਮਾਰ ਦੇ ਯਤਨਾਂ ਸਦਕਾ
ਇਹ ਕਾਰਜ ਸੰਪਨ ਹੋਇਆ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਵਲੋ ਸੀ.ਡੀ.ਟੀ.ਪੀ. ਵਿਭਾਗ ਦੇ ਕੰਮਾਂ
ਦੀ ਸ਼ਲਾਘਾ ਕਰਦੇ ਹੋਏ ਵਾਤਾਵਰਣ ਨੂੰ ਬਚਾਉਣਾ ਅਜੋਕੇ ਸਮੇਂ ਦੀ ਭਖਦੀ ਲੋੜ ਦੱਸਿਆ।