ਜੰਲਧਰ :- ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਪਹਿਲੇ ਸਾਲ ਦੇ ਵਿਦਿਆਰਥੀਆਂ ਦਾ “ਮੰਥਨ”
ਉੱਤਰੀ ਭਾਰਤ ਦੇ ਸਰਵੋਤਮ ਪੋਲੀਟੈਕਨਿਕ ਐਵਾਰਡ ਜੇਤੂ ਕਾਲਜ ਮੇਹਰ ਚੰਦ
ਪੋਲੀਟੈਕਨਿਕ ਕਾਲਜ ਜੰਲਧਰ ਵਿਖੇ ਅੱਜ ਪਹਿਲੇ ਸਾਲ ਦੇ ਵਿਦਿਆਰਥੀਆਂ ਦਾ
“ਮੰਥਨ” ਪ੍ਰੋਗਰਾਮ ਹੋਇਆ।ਸਭ ਤੋਂ ਪਹਿਲਾਂ ਵਿਭਾਗ ਦੇ ਮੁੱਖੀ ਮੈਡਮ
ਮੰਜੂ ਮਨਚੰਦਾ ਜੀ ਨੇ ਆਪਣੇ ਸਮੂਹ ਸਟਾਫ਼ ਸਮੇਤ ਮਾਣਯੋਗ ਪ੍ਰਿੰਸੀਪਲ
ਡਾ. ਜਗਰੂਪ ਸਿੰਘ ਜੀ ਦਾ ਫੁੱਲ ਦੇ ਗੁੱਲਦਸਤੇ ਦੇ ਕੇ ਨਿੱਘਾ ਸਵਾਗਤ
ਕੀਤਾ।ਮੈਡਮ ਪ੍ਰਤਿਭਾ ਜੀ ਨੇ ਸਭ ਨੂੰ ਜੀ ਆਇਆਂ ਕਹਿੰਦੇ ਹੋਏ
ਪ੍ਰੋਗਰਾਮ ਦੀ ਸ਼ੁਰੁੂਆਤ ਕਰਵਾਈ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ
ਵਿੱਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਚ ਰੱਖਦਿਆਂ ਆਪਣੇ ਭਾਸ਼ਨ
ਰਾਹੀਂ ਉਨ੍ਹਾਂ ਦਾ ਮੰਥਨ ਕੀਤਾ।ਉਨ੍ਹਾਂ ਨੇ ਵਿੱਦਿਆਰਥੀਆਂ ਨੂੰ ਅੱਜ
ਤੋਂ ਹੀ ਆਪਣਾ ਟੀਂਚਾ ਮਿੱਥਣ ਲਈ ਕਿਹਾ ਅਤੇ ਉਸ ਦੀ ਪੂਰਤੀ ਲਈ ਸਾਰੇ ਗੁਣ
ਧਾਰਨ ਕਰਨ ਦੀ ਨਸੀਹਤ ਕੀਤੀ।ਉਨ੍ਹਾਂ ਨੇ ਵਿੱਦਿਆਰਥੀਆਂ ਨੂੰ ਮਾਪਿਆਂ
ਅਤੇ ਅਧਿਆਪਕਾਂ ਦੀ ਇੱਜਤ ਕਰਦਿਆਂ ਆਪਣੇ-ਆਪ ਨੂੰ ਆਗਿਆਕਾਰੀ,
ਸਿਹਤਮੰਦ, ਦਾਨੀ, ਦਿਆਲੂ, ਮਿਹਨਤੀ, ਇਮਾਨਦਾਰ, ਦ੍ਰਿੜ ਵਿਸ਼ਵਾਸੀ, ਗਤੀਸ਼ੀਲ,
ਅਗਾਹਵਧੂ, ਹੱਸ-ਮੁੱਖ, ਸਮ੍ਰਪਿੱਤ, ਪ੍ਰਥਾ-ਵਾਦੀ, ਆਸਤਿਕ, ਸੰਜਮੀ, ਸਵੱਛ,
ਨਿਧੱੜਕ ਅਤੇ ਨਵੀਂ ਸੋਚ ਵਾਲੇ ਬਣਨ ਲਈ ਪ੍ਰੇਰਿਆ।ਵਿੱਦਿਆਰਥੀਆਂ ਦੀ
ਜਾਗਰੂਕਤਾ ਲਈ ਇੰਟ੍ਰਨਲ ਕੁਆਰਡੀਨੇਟਰ ਸੀ.ਡੀ.ਟੀ.ਪੀ. ਵਿਭਾਗ ਕਸ਼ਮੀਰ
ਕੁਮਾਰ ਵੱਲੋਂ ਇੱਕ ਰੰਗੀਨ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ।ਇਸ ਪ੍ਰੋਗਰਾਮ
ਵਿੱਚ ਪਹਿਲੇ ਸਾਲ ਦੇ ਲੱਗਭਗ 160 ਵਿੱਦਿਆਰਥੀ ਹਾਜਿਰ ਸਨ।ਅਪਲਾਈਡ ਸਾਇੰਸ
ਵਿਭਾਗ ਦੀ ਤਰਫ਼ੋਂ ਅੰਕੂਸ਼, ਮੈਡਮ ਪੂਨਮ, ਅੰਜੂ, ਸ਼ਰਨਜੀਤ ਕੌਰ,
ਅਰਪਨਾ ਅਤੇ ਸ਼੍ਰੀਪੱਤ ਹਾਜਿਰ ਸਨ।ਮੈਡਮ ਪ੍ਰੀਤੀ , ਚੇਤਨ ,ਗੋਕੁਲ,
ਨੇਹਾ (ਸੀ. ਡੀ. ਕੰਸਲਟੈਂਟ) ਅਤੇ ਅਖਿਲ ਭਾਟੀਆ (ਜੂਨੀਅਰ ਕੰਸਲਟੈਂਟ) ਦੇ
ਅਥਾਹ ਯਤਨਾਂ ਸਦਕਾ ਇਹ ਪ੍ਰੋਗਰਾਮ ਨੇਪਰੇ ਚੜਿਆ। ਅੰਤ ਵਿੱਚ ਮੈਡਮ
ਪ੍ਰਤਿਭਾ ਨੇ ਵਿੱਦਿਆਰਥੀਆਂ ਵਲੋ ਧੰਨਵਾਦ ਕੀਤਾ ਅਤੇ ਇਹ ਮੰਥਨ
ਪ੍ਰੋਗਰਾਮ ਸਰਿਆਂ ਦੇ ਦਿਲਾਂ ਤੇ ਅਮਿੱਟ ਛਾਪ ਛੱਡ ਗਿਆ।