ਜਲੰਧਰ :- ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਅਤੇ ਦਿੱਲਦਾਰ
ਸਿੰਘ ਰਾਣਾ (ਮੁੱਖੀ ਵਿਭਾਗ) ,ਕਸ਼ਮੀਰ ਕੁਮਾਰ ਦੀ ਯੋਗ ਅਗਵਾਈ
ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਇਲੈਕਟ੍ਰੀਕਲ ਵਿਭਾਗ ਦੇ
ਵਿੱਦਿਆਰਥੀ ਬਲਜਿੰਦਰ ਸਿੰਘ ਸਪੁੱਤਰ ਜਸਵੰਤ ਸਿੰਘ ਦੀ ਸੀ .ਟੀ.
ਐਸ ਇੰਜੀਨਿਅਰੀਗ ਐਂਡ ਕੋਨਟ੍ਰੈਕਟਰ ਕਰੋਲ ਬਾਗ ਜਲੰਧਰ ਵਿੱਚ
ਪਲੇਸਮੈਂਟ ਹੋਈ। ਬਲਜਿੰਦਰ ਸਿੰਘ ਨੁੰ ਕੰਪਨੀ ਵਲੋਂ ਟ੍ਰੇਨਿੰਗ
ਦੋਰਾਨ ਢਾਈ ਲੱਖ ਦਾ ਪੈਕਜ ਮਿਲਿਆ । ਕੰਪਨੀ ਨੇ ਟ੍ਰੇਨਿਗ ਖਤਮ ਹੋਣ
ਉਪ੍ਰੰਤ ਤਨਖਾਹ ਵਧਾਉਣ ਦੀ ਗੱਲ ਕਹੀ ।ਇਸ ਮੋਕੇ ਤੇ ਕਸ਼ਮੀਰ
ਕੁਮਾਰ, ਅਰਵਿੰਦ ਦੱਤਾ ਅਤੇ ਪ੍ਰਤਾਪ ਚੰਦ ਪਲੇਸਮੈਂਟ ਅਫਸਰ
ਹਾਜ਼ਿਰ ਸਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਇਲੈਕਟ੍ਰੀਕਲ ਵਿਭਾਗ
ਦੇ ਮੁਖੀ ਨੇ ਕੰਪਨੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਚੁਣੇ
ਗਏ ਵਿੱਦਿਆਰਥੀ ਨੁੰ ਵਧਾਈ ਦਿੱਤੀ ।ਬੇਰੋਜਗਾਰੀ ਦੁਰ ਕਰਨ ਲਈ ਮੇਹਰ
ਚੰਦ ਪੋਲਿਟੈਕਨਿਕ ਦੇ ਵਿੱਦਿਆਰਥੀਆਂ ਦੀ ਕੋਵਿਡ ਮਹਾਮਾਰੀ ਦੌਰਾਨ
ਵੀ ਪਲੇਸਮੈਂਟ ਹੋ ਰਹੀ ਹੈ ਜਿਸ ਲਈ ਪਲੇਸਮੈਂਟ ਵਿਭਾਗ ਵਿਸ਼ੇਸ਼ ਯਤਨਾਂ
ਸਦਕੇ ਵਧਾਈ ਦਾ ਪਾਤਰ ਹੈ ।