ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ 16 ਵਿਦਿਆਰਥੀਆਂ ਨੂੰ ਪੰਜਾਬ
ਸਟੇਟ ਤਕਨੀਕੀ ਬੋਰਡ ਚੰਡੀਗੜ ਵਲੋਂ ਮੈਰਿਟ ਸਕਾਲਰਸ਼ਿਪ ਅਧੀਨ ਚੁਣਿਆ
ਗਿਆ ਹੈ। ਤਕਨੀਕੀ ਬੋਰਡ ਦੇ ਚੇਅਰਮੈਨ ਸ੍ਰੀ ਮਹਿਂਦਰ ਸਿੰਘ ਕੇਪੀ
ਅਤੇ ਪਿੰ੍ਰਸੀਪਲ ਡਾ ਜਗਰੂਪ ਸਿੰਘ ਨੇ ਵੀ ਡੀ ੳ ਕਾਨਫਰੇਸਿੰਗ ਰਾਹੀ
ਇਹਨਾਂ ਵਿਦਿਆਰਥੀਆਂ ਨੂੰ ਚੈਕ ਵੰਡੇ । ਉਹਨਾਂ ਨਾਲ ਡਾ ਸੰਜੇ
ਬਾਂਸਲ ਮੁਖੀ ਵਿਭਾਗ ਫਾਰਮੇਸੀ ਅਤੇ ਸ੍ਰੀ ਪ੍ਰਿੰਸ ਮਦਾਨ ਮੁਖੀ
ਵਿਭਾਗ ਕੰਮਪਿਉਟਰ ਵੀ ਸ਼ਮਿਲ ਹੋਏ । ਪਿੰ੍ਰਸੀਪਲ ਡਾ. ਜਗਰੂਪ ਸਿੰਘ
ਨੇ ਚੇਅਰਮੈਨ ਕੇ. ਪੀ ਸਾਹਿਬ ਦਾ ਧੰਨਵਾਦ ਕੀਤਾ ਤੇ ਨਾਲ ਹੀ
ਦੱਸਿਆ ਕਿ ਇ੍ਹਨਾਂ ਵਦਿਆਰਥੀਆਂ ਵਿਚੋ 8 ਵਿਦਿਆਰਥੀਆਂ ਦੀ ਪੁਰੀ
ਟਿਉਸ਼ਨ ਫੀਸ ਮਾਫ ਤੇ 8 ਵਿਦਿਆਰਥੀਆਂ ਦੀ ਅੱਧੀ ਟਿਉਸ਼ਨ ਫੀਸ
ਮਾਫ ਕੀਤੀ ਗਈ ਹੈ ।
ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਸਤਨਾਮ ਸਿੰਘ, ਮਨਜਿੰਦਰ ਸਿੰਘ,
ਰਾਹੁਲ ਕੁਮਾਰ, ਯੁਵਰਾਜ, ਹਰਿਸ਼ ਕੂਮਾਰ, ਅਵਿਨਾਸ਼ ਕੂਮਾਰ, ਅਵਿਸ਼ੇਕ
ਸ਼੍ਰੀਵਾਸਤਵ, ਵਿਕਰਮ ਚੋਧਰੀ, ਧਰਮਿੰਦਰ ਕੂਮਾਰ, ਅਕਾਸ਼, ਅਮੀਤ
ਸ਼ੁਕਲਾ,ਵਿਕਾਸ ਪ੍ਰਜਾਪਤੀ, ਆਰਤੀ, ਪਰਮਜੀਤ ਸਿੰਘ, ਸੰਦੀਪ ਕੂਮਾਰ
ਅਤੇ ਦਿਪੀਕਾ ਸ਼ਰਮਾ ਨੇ ਚੈਕ ਪ੍ਰਾਪਤ ਕੀਤੇ । ਪੂਰੇ ਪੰਜਾਬ ਵਿੱਚ
ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਦਰ ਦੇ ਸਭ ਤੋ ਵਧ 16
ਵਿਦਿਆਰਥੀਆਂ ਨੂੰ ਇਹ ਚੈਕ ਵੰਡੇ ਗਏ ।ਪ੍ਰਿੰਸੀਪਲ ਡਾ ਜਗਰੂਪ
ਸਿੰਘ ਨੇ ਕਿਹਾ ਕਿ ਬੋਰਡ ਦੀ ਮੈਰਿਟ ਸਕਾਲਰਸ਼ਿਪ ਤੇ ਇਲਾਵਾ ਗਰੀਬ ਅਤੇ
ਲੋੜ ਵੰਦ ਵਿਦਿਆਰਥੀਆਂ ਅਤੇ ਸਿੰਗਲ ਪੇਰਂੈਟ ਵਿਦਿਆਰਥੀਆਂ
ਨੂੰ ਵੀ ਕਾਲਜ ਵਲੋਂ ਸਕਾਲਰਸ਼ਿਪ ਦਿਤੀ ਜਾਂਦੀ ਹੈ ।