ਜਲੰਧਰ (ਨਿਤਿਨ ਕੌੜਾ ) :ਭਾਰਤ ਸਰਕਾਰ ਦੇ “ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ” ਦੀਆਂ ਹਦਾਇਤਾਂ
ਅਨੂੰਸਾਰ ਉੱਤਰੀ ਭਾਰਤ ਦੇ ਸਰਵੋਤਮ ਪੋਲੀਟੈਕਨਿਕ ਐਵਾਰਡ ਜੇਤੂ ਕਾਲਜ ਮੇਹਰ ਚੰਦ
ਪੋਲੀਟੈਕਨਿਕ ਕਾਲਜ ਜੰਲਧਰ ਵਿਖੇ ਅੱਜ “ਵਿਸ਼ਵ ਯੁਵਾ ਹੁਨਰ ਦਿਵਸ” ਮਨਾਇਆ ਗਿਆ।ਇਸ
ਮੌਕੇ ਤੇ ਸੀ.ਡੀ.ਟੀ.ਪੀ ਵਿਭਾਗ ਵਲੋਂ ਨੋਜਵਾਨਾਂ ਨੂੰ ਹੁਨਰਮੰਦ ਬਨਣ ਅਤੇ ੳੁੱਦਮੀ ਹੋਣ
ਲਈ ਪ੍ਰੇਰਦਾ ਹੋਇਆ ਇੱਕ ਰੰਗੀਨ ਇਸ਼ਤਿਹਾਰ ਸਮੂਹ ਮੁੱਖੀ ਵਿਭਾਗਾਂ ਦੀ ਹਾਜਰੀ ਵਿੱਚ
ਜਾਰੀ ਕੀਤਾ ਗਿਆ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਵਿੱਦਿਆਰਥੀਆਂ ਦੇ ਭਵਿੱਖ ਨੂੰ
ਧਿਆਨ ਚ ਰੱਖਦਿਆਂ ਆਪਣੇ ਸੰਬੋਧਨ ਰਾਹੀਂ ਉਨ੍ਹਾਂ ਨੂੰ ਹੁਨਰਮੰਦ ਬਨਣ ਦੇ ਨਾਲ
ਅੱਜ ਤੋਂ ਹੀ ਆਪਣਾ ਟੀਂਚਾ ਮਿੱਥਣ ਲਈ ਕਿਹਾ ਅਤੇ ਉਸ ਦੀ ਪੂਰਤੀ ਲਈ ਸਾਰੇ ਗੁਣ ਧਾਰਨ
ਕਰਨ ਦੀ ਨਸੀਹਤ ਕੀਤੀ।ਉਨ੍ਹਾਂ ਨੇ ਵਿੱਦਿਆਰਥੀਆਂ ਨੂੰ ਮਾਪਿਆਂ ਅਤੇ ਅਧਿਆਪਕਾਂ
ਦੀ ਇੱਜਤ ਕਰਦਿਆਂ ਆਪਣੇ-ਆਪ ਨੂੰ ਆਗਿਆਕਾਰੀ, ਸਿਹਤਮੰਦ, ਦਾਨੀ, ਦਿਆਲੂ,
ਮਿਹਨਤੀ, ਇਮਾਨਦਾਰ, ਦ੍ਰਿੜ ਵਿਸ਼ਵਾਸੀ, ਗਤੀਸ਼ੀਲ, ਅਗਾਹਵਧੂ, ਹੱਸ-ਮੁੱਖ, ਸਮ੍ਰਪਿੱਤ,
ਪ੍ਰਥਾ-ਵਾਦੀ, ਆਸਤਿਕ, ਸੰਜਮੀ, ਸਵੱਛ, ਨਿਧੱੜਕ ਅਤੇ ਨਵੀਂ ਸੋਚ ਵਾਲੇ ਬਣਨ ਲਈ
ਪ੍ਰੇਰਿਆ।ਵਿੱਦਿਆਰਥੀਆਂ ਦੀ ਜਾਗਰੂਕਤਾ ਲਈ ਇੰਟ੍ਰਨਲ ਕੁਆਰਡੀਨੇਟਰ ਸੀ.ਡੀ.ਟੀ.ਪੀ. ਵਿਭਾਗ
ਸ਼੍ਰੀ ਕਸ਼ਮੀਰ ਕੁਮਾਰ ਨੇ ਵਿੱਦਿਆਰਥੀਆਂ ਨੂੰ ਹੁਨਰ ਦੀ ਮਹੱਤਤਾ ਦੱਸਦੇ ਹੋਏ ਕਿਹਾ
ਕਿ ਹੁਨਰਮੰਦ ਵਿਅਕਤੀ ਹਰ ਥਾਂ ਆਪਣੀ ਜਗ੍ਹਾ ਬਣਾ ਲੈਂਦਾ ਹੈ ਅਤੇ ਕਦੇ ਵੀ ਭੁੱਖਾ ਨਹੀ
ਮਰਦਾ। ਸਾਰੇ ਸਮਾਜ ਵਿੱਚ ਉਸਦਾ ਵੱਖਰਾ ਹੀ ਰੁੱਤਬਾ ਹੁੰਦਾ ਹੈ। ਇਸ ਦਿਨ ਨੂੰ ਸਾਖਰ
ਕਰਨ ਲਈ ਸਾਰੇ ਮੁੱਖੀ ਵਿਭਾਗਾਂ ਨੇ ਆਪਣੇ ਵਿਚਾਰ ਰੱਖੇ।ਸੀ.ਡੀ.ਟੀ.ਪੀ ਵਿਭਾਗ ਨੇ ਪਿੰਡਾਂ
ਵਿੱਚ ਚੱਲ ਰਹੇ ਆਪਣੇ ਸਾਰੇ ਪ੍ਰਸਾਰ ਕੇਦਰਾ ਨੂੰ ਇਹ ਦਿਨ ਮਨਾਉਣ ਦੀ ਹਦਾਇਤ ਵੀ ਕੀਤੀ
ਤਾਂਕਿ ਵੱਧ ਤੋਂ ਵੱਧ ਨੋਜਵਾਨ ਆਪਣੇ ਪੈਰਾਂ ਤੇ ਖੜੇ ਜੋ ਸਕਣ ਅਤੇ ਦੇਸ਼ ਦੀ ਪ੍ਰਗਤੀ
ਵਿੱਚ ਆਪਣਾ ਹਿੱਸਾ ਪਾ ਸਕਣ। ਨੇਹਾ (ਸੀ. ਡੀ. ਕੰਸਲਟੈਂਟ) ਅਤੇ ਅਖਿਲ ਭਾਟੀਆ (ਜੂਨੀਅਰ
ਕੰਸਲਟੈਂਟ) ਦੇ ਅਥਾਹ ਯਤਨਾਂ ਸਦਕਾ ਇਹ ਪ੍ਰੋਗਰਾਮ ਨੇਪਰੇ ਚੜਿਆ।