ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਯੂਥ ਕਲੱਬ ਵਲੋਂ ਪ੍ਰਿੰਸੀਪਲ ਜਗਰੂਪ ਸਿੰਘ ਦੀ
ਅਗਵਾਈ ਵਿੱਚ ਵਿਦਿਆਰਥੀਆਂ ਨੂੰ ਦਸਤਾਰ ਸਬੰਧੀ ਉਤਸਾਹਿਤ ਕਰਨ ਵਾਸਤੇ ਦਸਤਾਰ
ਮੁਕਾਬਲੇ ਦਾ ਆਯੋਜਨ ਕੀਤਾ।ਇਸ ਵਿੱਚ 54 ਦੇ ਕਰੀਬ ਵਿਦਿਆਰਥੀਆਂ ਨੇ ਭਾਗ
ਲਿਆ।ਪ੍ਰਿੰਸੀਪਲ ਸਾਹਿਬ ਨੇ ਦਸਤਾਰ ਦੇ ਇਤਿਹਾਸ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ
ਵੀ ਦਿੱਤੀ।ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਕਾਲਜ ਦੇ ਹੋਸਟਲ ਵਿੱਚ ਦਸਤਾਰਾਂ
ਬੰਨੀਆਂ।ਇਹਨਾਂ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਮਨਰਾਜ ਸਿੰਘ, ਦੂਜੇ ਸਥਾਨ ਤੇ
ਦਮਨਪ੍ਰੀਤ ਸਿੰਘ ਅਤੇ ਤੀਜੇ ਸਥਾਨ ਤੇ ਕਰਨਦੀਪ ਸਿੰਘ ਆਟੋਮੋਬਾਇਲ ਵਿਭਾਗ ਨੇ ਕਬਜ਼ਾ
ਕੀਤਾ। ਇਸ ਤੋਂ ਇਲਾਵਾ ਕਰਨਵੀਰ ਸਿੰਘ ਅਤੇ ਦਿਲਬਾਗ ਸਿੰਘ ਨੂੰ ਸਾਝੇ ਤੌਰ ਤੇ
ਹੌਂਸਲਾ ਵਧਾਊ ਇਨਾਮ ਦਿੱਤਾ ਗਿਆ।ਇਸ ਮੁਕਾਬਲੇ ਵਿੱਚ ਸ. ਕਰਨਇੰਦਰ ਸਿੰਘ, ਸ.
ਤਨਵੀਰ ਸਿੰਘ ਅਤੇ ਸ. ਜਸਵਿੰਦਰ ਸਿੰਘ ਨੇ ਜੱਜਾਂ ਦੀ ਭੂਮਿਕਾ ਨਿਭਾਈ।ਜੇਤੂ
ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਜਗਰੂਪ ਸਿੰਘ ਵਲੋਂ ਸਿਮਰਤੀ ਚਿੰਨ ਅਤੇ ਪੱਗਾਂ ਨਾਲ
ਸਨਮਾਨਿਤ ਕੀਤਾ ਗਿਆ।ਇਸ ਮੋਕੇ ਸ੍ਰੀ ਗੋਰਵ ਸ਼ਰਮਾ, ਸ੍ਰੀ ਬਿਕਰਮਜੀਤ ਸਿੰਘ, ਸ੍ਰੀ ਮਨੀਸ਼,
ਸ੍ਰੀ ਸਾਹਿਲ ਅਤੇ ਸ੍ਰੀ ਰਜੀਵ ਸ਼ਰਮਾ ਤੇ ਹੋਰ ਸਟਾਫ ਮੋਜੂਦ ਸਨ।