ਜਲੰਧਰ ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ੳਮਪ; ਵਿੱਢੀ ਹੋਈ ਮੁਹਿੰਮ ਨੂੰ ਸਾਖਿਰ ਕਰਨ ਲਈ
ਅੱਜ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਮੇਹਰ ਚੰਦ ਪੋਲੀਟੈਕਨਿਕ
ਕਾਲਜ ਵਿਖੇ “ਨਸ਼ਾਖੋਰੀ” ਤੇ ਵੈਬੀਨਾਰ ਹੋਇਆ। ਇਸ ਦੀ ਸ਼ੁਭ ਆਰੰਭ ਮਾਣਯੋਗ ਸ਼੍ਰੀ
ਮਹਿੰਦਰ ਸਿੰਘ ਕੇ.ਪੀ (ਚੇਅਰਮੈਂਨ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ
ਬੋਰਡ) ਜੀ ਨੇ ਨਸ਼ਿਆਂ ਖਿਲਾਫ਼ੳਮਪ; ਇੱਕ ਰੰਗੀਨ ਇਸ਼ਤਿਹਾਰ ਜਾਰੀ ਕਰਕੇ ਕੀਤਾ।ਮਾਣਯੋਗ
ਪ੍ਰਿੰਸੀਪਲ ਜੀ ਨੇ ਆਪਣੇ ਉਦਘਾਟਨੀ ਭਾਸ਼ਨ ਵਿੱਚ ਸਾਰੇ ਭਾਗੀਦਾਰਾਂ ਨੂੰ ਜੀ ਆਇਆਂ
ਕਿਹਾ ਅਤੇ ਵਿਹਲੇਪਨ ਨੂੰ ਨਸ਼ਿਆਂ ਦਾ ਕਾਰਨ ਦੱਸਦੇ ਹੋਏ ਵਿੱਦਿਆਰਥੀਆਂ ਨੂੰ
ਮਿਹਨਤ ਕਰਨ ਦੀ ਨਸੀਹਤ ਦਿੱਤੀ।ਮੁੱਖ ਬੁਲਾਰੇ ਸ਼੍ਰੀ ਸੰਦੀਪ ਕੁਮਾਰ ਜੀ ਨੇ ਨਸ਼ਿਆਂ ਅਤੇ
ਉਸ ਦੇ ਬੁਰੇ ਪ੍ਰਭਾਵਾਂ ਤੇ ਵਿਸਥਾਰ ਪੂਰਵਕ ਚਾਨਣਾਂ ਪਾਉਦੇਂ ਹੋਏ ਇਨ੍ਹਾਂ ਦਾ
ਤਿਆਗ ਕਰਨ ਲਈ ਕਿਹਾ।ਪ੍ਰੋ. ਕਸ਼ਮੀਰ ਕੁਮਾਰ (ਨੋਡਲ ਅਫ਼ੳਮਪ;ਸਰ) ਜੀ ਨੇ ਸਾਰੇ ਬੱਡੀ ਗਰੁਪਾਂ ਨੂੰ
ਨਸ਼ਿਆ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਤਾਂਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ
ਜਾ ਸਕੇ।ਇਸ ਮੌਕੇ ਤੇ ਵਿੱਦਿਆਰਥੀਆਂ ਨੂੰ ਨਸ਼ਿਆ ਦੇ ਬੁਰੇ ਪ੍ਰਭਾਵ ਸਬੰਧੀ
ਆਨਲਾਇੰਨ ਫ਼ਿੳਮਪ;ਲਮਾਂ ਵੀ ਦਿਖਾਈਆਂ ਗਈਆਂ।ਇਸ ਮੋਕੇ ਤੇ ਨਸ਼ਿਆ ਦੇ ਖਿਲਾਫ਼ੳਮਪ; ਜਾਰੀ
ਕੀਤਾ ਗਿਆ ਇਸ਼ਤਿਹਾਰ ਸੀ.ਡੀ.ਟੀ.ਪੀ. ਵਿਭਾਗ ਵਲੋਂ ਸੋਸ਼ਲ ਮੀਡੀਆ ਰਾਹੀਂ ਅਲੱਗ ਅਲੱਗ ਲੋਕਾਂ
ਤੱਕ ਭੇਜਿਆ ਗਿਆ ਤਾਂਕਿ ਨਸ਼ਿਆਂ ਦੀ ਅਲਾਮਤ ਤੋਂ ਛੁਟਕਾਰਾ ਪਾਇਆ ਜਾ ਸਕੇ।ਵਿਭਾਗ
ਨੇ ਆਪਣੇ ਸਾਰੇ ਪ੍ਰਸਾਰ ਕੇਂਦਰਾ ਤੇ ਵਿੱਦਿਆਰਥੀਆਂ ਨੂੰ ਆਨਲਾਇੰਨ ਜਾਗਰੂਕ
ਕਰਨ ਦੀ ਹਾਦਾਇਤ ਕੀਤੀ।ਇਸ ਵੈਬੀਨਾਰ ਵਿੱਚ ਲੱਗ-ਭੱਗ 550 ਲੋਕਾਂ ਨੇ ਸ਼ਿੱਕਤ ਕੀਤੀ।ਅੰਤ
ਵਿੱਚ ਪ੍ਰੋ. ਕਸ਼ਮੀਰ ਕੁਮਾਰ ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ।ਜਿੱਥੇ ਮਿਸ
ਨੇਹਾ (ਸੀ. ਡੀ. ਕੰਸਲਟੈਂਟ) ਨੇ ਕੌਆਰਡੀਨੇਟਰ ਦੀ ਭੁਮੀਕਾ ਨਿਭਾਈ ਉੱਥੇ ਸ਼੍ਰੀ ਪ੍ਰਿੰਸ
ਮਦਾਨ, ਸ਼੍ਰੀ ਚੇਤਨ ਸੂਰੀ, ਸ਼੍ਰੀ ਸੁਧਾਂਸ਼ੂ ਨਾਗਪਾਲ, ਸ਼੍ਰੀ ਮੁਨੀਸ਼ ਸਚਦੇਵਾ ਅਤੇ ਅਖਿਲ
ਭਾਟੀਆ (ਜੂਨੀਅਰ ਕੰਸਲਟੈਂਟ) ਦੇ ਯਤਨਾਂ ਸਦਕਾ ਇਹ ਵੈਬੀਨਾਰ ਪੰਜਾਬ ਨੂੰ ਨਸ਼ਾਂ
ਮੁਕਤ ਕਰਨ ਲਈ ਪ੍ਰੇਰਨਾ ਸਰੋਤ ਬਣਿਆ।